BIGBOSS ਫੇਮ ਸ਼ਹਿਨਾਜ਼ ਦੇ ਪਿਤਾ 'ਤੇ ਗੋਲੀਬਾਰੀ: ਦੋ ਦਿਨ ਪਹਿਲਾਂ ਸੰਤੋਖ ਸਿੰਘ ਭਾਜਪਾ 'ਚ ਹੋਏ ਸਨ ਸ਼ਾਮਲ

'ਬਿਗਬੌਸ' ਫੇਮ ਅਤੇ ਫਿਲਮ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ ਦੀ ਗੱਡੀ 'ਤੇ ਐਤਵਾਰ ਰਾਤ..

'ਬਿਗਬੌਸ' ਫੇਮ ਅਤੇ ਫਿਲਮ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ ਦੀ ਗੱਡੀ 'ਤੇ ਐਤਵਾਰ ਰਾਤ 8.30 ਵਜੇ ਦੋ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ।  ਘਟਨਾ ਸਮੇਂ ਸੰਤੋਖ ਡਰਾਈਵਰ ਸੀਟ 'ਤੇ ਬੈਠੇ ਸੀ ਕਿ ਚਾਰ ਗੋਲੀਆਂ ਕਾਰ ਦੇ ਦਰਵਾਜ਼ੇ 'ਤੇ ਲੱਗੀਆਂ। ਜ਼ਿਕਰਯੋਗ ਹੈ ਕਿ ਸੰਤੋਖ ਸਿੰਘ ਸੁੱਖ ਵੀਰਵਾਰ ਨੂੰ ਹੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ।

ਸੰਤੋਖ ਸਿੰਘ ਨੇ ਦੱਸਿਆ ਕਿ ਉਹ ਕ੍ਰਿਸਮਿਸ ਮੌਕੇ ਕਈ ਪ੍ਰੋਗਰਾਮਾਂ ਵਿੱਚ ਗਏ। ਰਾਤ 8.30 ਵਜੇ ਉਹ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਬਾਅਦ ਅੰਮ੍ਰਿਤਸਰ ਤੋਂ ਬਿਆਸ ਲਈ ਰਵਾਨਾ ਹੋਏ। ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਕਾਰ ਨੂੰ ਸੜਕ ਦੇ ਕਿਨਾਰੇ ਖੜ੍ਹੀ ਕਰਕੇ ਜੰਡਿਆਲਾ ਗੁਰੂ ਵਿੱਚ ਗੁਰਦਾਸਪੁਰੀਆਂ ਦਾ ਢਾਬਾ ਨੇੜੇ ਪਖਾਨੇ ਵਿੱਚ ਚਲੇ ਗਏ। ਉਹ ਕਾਰ 'ਚ ਡਰਾਈਵਰ ਸੀਟ 'ਤੇ ਬੈਠਾ ਸੀ। ਉਸੇ ਸਮੇਂ ਮੋਟਰਸਾਈਕਲ 'ਤੇ ਦੋ ਨੌਜਵਾਨ ਉਸ ਦੇ ਕੋਲ ਆ ਕੇ ਰੁਕ ਗਏ।  ਸੋਚਿਆ ਕਿ ਸ਼ਾਇਦ ਕੋਈ ਜਾਣੂ ਹੈ ਅਤੇ ਕਾਰ ਦਾ ਸ਼ੀਸ਼ਾ ਹੇਠਾਂ ਕਰਨ ਲੱਗੇ। ਫਿਰ ਬਾਈਕ 'ਤੇ ਪਿੱਛੇ ਬੈਠੇ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ। ਕਾਰ ਦੇ ਬਾਹਰ ਖੜ੍ਹੇ ਸੁਰੱਖਿਆ ਕਰਮੀਆਂ ਨੇ ਇੱਟਾਂ ਚੁੱਕ ਕੇ ਬਾਈਕ ਸਵਾਰਾਂ ਨੂੰ ਮਾਰ ਦਿੱਤੀਆਂ। ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ।

ਸੰਤੋਖ ਨੇ ਦੱਸਿਆ ਕਿ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕਰ ਦਿੱਤਾ। ਥਾਣਾ ਜੰਡਿਆਲਾ ਤੋਂ ਹਰਪ੍ਰੀਤ ਸਿੰਘ ਮੌਕੇ ’ਤੇ ਪੁੱਜੇ। ਉਸ ਨੇ ਦੋਸ਼ ਲਾਇਆ ਕਿ ਪੁਲਸ ਨੇ ਰਾਤ 12 ਵਜੇ ਤੱਕ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਅਤੇ ਐਫਆਈਆਰ ਵੀ ਦਰਜ ਨਹੀਂ ਕੀਤੀ। ਪੁਲਸ ਨੇ ਮੌਕੇ ਤੋਂ ਚਾਰ ਖੋਲ ਬਰਾਮਦ ਕੀਤੇ ਹਨ।

ਸੰਤੋਖ ਨੇ ਦੱਸਿਆ ਕਿ ਅਗਸਤ ਮਹੀਨੇ ਵਿੱਚ ਵੀ ਉਨ੍ਹਾੰ ਨੇ ਰੇਕੀ ਕਰਦਿਆਂ ਦੋ ਨੌਜਵਾਨਾਂ ਨੂੰ ਅਤੇ ਇੱਕ ਗੈਂਗਸਟਰ ਨੂੰ ਪਿਸਤੌਲ ਸਮੇਤ ਪੁਲਸ ਹਵਾਲੇ ਕਰ ਦਿੱਤਾ ਸੀ। ਪਰ ਪੁਲਸ ਨੇ ਪਿਸਤੌਲ ਸਮੇਤ ਫੜੇ ਨੌਜਵਾਨ ਨੂੰ ਹੀ ਛੱਡ ਦਿੱਤਾ। ਐਤਵਾਰ ਰਾਤ ਨੂੰ ਹੋਏ ਹਮਲੇ ਵਿੱਚ ਵੀ ਪੁਲਸ ਰਾਤ 12 ਵਜੇ ਤੱਕ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦੀ ਰਹੀ। ਇਸ ਲਈ ਸੋਮਵਾਰ ਨੂੰ ਉਹ ਆਪਣੇ ਸਾਥੀਆਂ ਸਮੇਤ ਮਾਲ ਮੰਡੀ ਵਿਖੇ ਐਸਐਸਪੀ ਦਿਹਾਤੀ ਦੇ ਦਫ਼ਤਰ ਦਾ ਘਿਰਾਓ ਕਰਨਗੇ।

Get the latest update about Punjab, check out more about Amritsar, truescoop news, Local & Big Boss Fame Shahnaz

Like us on Facebook or follow us on Twitter for more updates.