ਕੋਰੋਨਾ ਪੀੜੀਤ ਪਰਿਵਾਰ ਵੱਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਹਸਪਤਾਲ ਪ੍ਰਸ਼ਾਸ਼ਨ ਤੇ ਚੁਕੇ ਗਏ ਸਵਾਲ

ਅੰਮ੍ਰਿਤਸਰ: ਕੋਰੋਨਾ ਮਰੀਜ ਦੀ ਮੌਤ ਹੋਣ ਉਪੰਰਤ ਉਸ ਦੇ ਪਰਿਵਾਰ ਵਲੋਂ ਫੈਸਬੁਕ ਤੇ..............

ਅੰਮ੍ਰਿਤਸਰ: ਕੋਰੋਨਾ ਮਰੀਜ ਦੀ ਮੌਤ ਹੋਣ ਉਪੰਰਤ ਉਸ ਦੇ ਪਰਿਵਾਰ ਵਲੋਂ ਫੈਸਬੁਕ ਤੇ ਲਾਈਵ ਹੋ ਕੇ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਕਰੋਨਾ ਮਰੀਜਾ ਦੇ ਇਲਾਜ ਵਿਚ ਵਰਤੀ ਜਾ ਰਹੀ ਲਾਪਰਵਾਹੀ ਅਤੇ ਹਸਪਤਾਲ ਪ੍ਰਬੰਧਕਾਂ ਵਲੋਂ ਉਹਨਾ ਨੂੰ ਕੀਤੀ ਖੱਜਲ ਖੁਆਰੀ ਨੂੰ ਲੈ ਕੇ ਇਕ ਵੀਡੀਓ ਵਾਇਰਲ ਕੀਤੀ ਗਈ ਹੈ।

ਜਿਸ ਵਿਚ ਮ੍ਰਿਤਕ ਪ੍ਰਭਜੋਤ ਨਾਮਕ ਵਿਅਕਤੀ ਦੇ ਬੇਟੇ ਰਾਜ ਸਿੰਘ ਵਲੋਂ ਹਸਪਤਾਲ ਪ੍ਰਸ਼ਾਸ਼ਨ ਤੇ ਇਲਜਾਮ ਲਗਾਏ ਜਾ ਰਹੇ ਹਨ ਕਿ ਕਿਸ ਤਰਾ ਇਲਾਜ ਵਿਚ ਕੁਤਾਈ ਤੋਂ ਬਾਦ ਮ੍ਰਿਤਕ ਦੀ ਡੈਡ ਬਾਡੀ ਨੂੰ ਕਿਸ ਤਰਾ ਪ੍ਰਾਈਵੇਟ ਗੱਡੀ ਵਿਚ ਬਿਨਾ ਕਿਟ ਤੋ ਇਹ ਕਹਿ ਕੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਭੇਜਿਆ ਜਾ ਰਿਹਾ ਹੈ ਕਿ ਉਸਦੀ ਡੈਡ ਬਾਡੀ ਤੁਹਾਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚੋਂ ਮਿਲੇਗੀ ਜਿਸ ਤੋ ਪਰੇਸ਼ਾਨ ਪਰਿਵਾਰ ਵਲੋਂ ਅੰਮ੍ਰਿਤਸਰ ਦੇ ਥਾਣਾ ਵਿਜੇ ਨਗਰ ਵਿਖੇ ਹਸਪਤਾਲ ਪ੍ਰਸ਼ਾਸ਼ਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਸ ਸੰਬਧੀ ਗਲਬਾਤ ਕਰਦਿਆਂ ਪੁਲਸ ਜਾਂਚ ਅਧਿਕਾਰੀ ਨੇ ਦਸਿਆ ਕਿ ਸਾਡੇ ਕੌਲ ਰਾਤ ਸ਼ਿਕਾਇਤ ਆਈ ਹੈ ਜਿਸ ਵਿਚ ਅਸੀ ਤਫਤੀਸ਼ ਕਰ ਪੁਲਸ ਦੇ ਆਲਾ ਅਧਿਕਾਰੀਆਂ ਨੂੰ ਸੁਚਿਤ ਕਰਾਂਗੇ ਜੋ ਕਿ ਬਣਦੀ ਕਾਰਵਾਈ ਹੋਵੇਗੀ ਅਮਲ ਵਿਚ ਲਿਆਂਦੀ ਜਾਵੇਗੀ।

Get the latest update about true scoop, check out more about for the family, no special arrangements, no dead bodies & true scoop news

Like us on Facebook or follow us on Twitter for more updates.