ਬਿਜਲੀ ਕੱਟ ਲਗਣ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ- ਇਹ ਸਰਕਾਰਾਂ ਦੀ ਨਿਲਾਇਕੀ ਹੈ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਬਣਿਆ ਬਿਜਲੀ ...

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਬਣਿਆ ਬਿਜਲੀ ਸੰਕਟ ਅਸਲ ਵਿਚ ਮਨੁੱਖਾਂ ਦਾ ਸਿਰਜਿਆ ਹੋਇਆ ਹੈ। ਇਹ ਕਾਂਗਰਸ ਸਰਕਾਰ ਵੱਲੋਂ ਅਗਾਉਂ ਯੋਜਨਾਬੰਦੀ ਤੇ ਤਿਆਰੀ ਦੇ ਮਾਮਲੇ ਵਿਚ ਉੱਕਾ ਹੀ ਨਲਾਇਕੀ ਤੇ ਗੈਰ ਹਾਜ਼ਰੀ ਦਾ ਸਿੱਧਾ ਨਤੀਜਾ ਹੈ। ਉਹਨਾਂ ਕਿਹਾ ਕਿ ਇਹ ਅੱਜ ਪੰਜਾਬ ਨੂੰ ਹੋਏ ਪ੍ਰਸ਼ਾਸਕੀ ਅਧਰੰਗ ਦਾ ਹਿੱਸਾ ਹੈ ਕਿਉਂਕਿ ਸੱਤਾਧਾਰੀ ਪਾਰਟੀ ਤਾਂ ਸੱਤਾ ਦੀਆਂ ਖੇਡਾਂ ਤੇ ਬਦਲਾਖੋਰੀ ਦੀ ਰਾਜਨੀਤੀ ਵਿਚ ਲੱਗੀ ਹੈ। 

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਿਜਲੀ ਸੰਕਟ ਆਉਣਾ ਹੀ ਸੀ ਤੇ ਇਸਦਾ ਕੋਲੇ ਦੀ ਘਾਟ ਨਾਲ ਕੋਈ ਲੈਣ ਦੇਣ ਨਹੀਂ ਹੈ। ਉਹਨਾਂ ਕਿਹਾ ਕਿ ਕੋਲਾ ਮੰਤਰਾਲਾ ਤਾਂ ਪਹਿਲਾਂ ਹੀ ਸਪਸ਼ਟ ਕਰ ਚੁੱਕਾ ਹੈ ਕਿ ਦੇਸ਼ ਵਿਚ ਕਿਤੇ ਵੀ ਕਲਾ ਸਪਲਾਈ ਦੀ ਘਾਟ ਨਹੀਂ ਹੈ। ਇਸ ਤੋਂ ਸਪਸ਼ਟ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਹੀ ਅਸਲੀ ਵਿਲੇਨ ਹੈ ਤੇ ਇਹ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਲੋੜੀਂਦਾ ਕੋਲਾ ਭੰਡਾਰ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਸੀ ਪਰ ਕਾਂਗਰਸ ਸਰਕਾਰ ਸੂਬੇਨਾਲ ਇਹੋ ਕੁਝ ਕਰ ਰਹੀ ਹੈ। 

ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਬਿਜਲੀ ਤਰਜੀਹੀ ਖੇਤਰਾਂ ਵਿਚ ਸ਼ਾਮਲ ਸੀ। ਅਸੀਂ ਬਿਜਲੀ ਉਪਲਬਧਤਾ ਦੀ ਕ੍ਰਾਂਤੀ ਲਿਆਉਣ ਦੇ ਨਾਲ ਨਾਲ ਗ੍ਰੀਨ ਐਨਰਜੀ ’ਤੇ ਵਿਸ਼ੇਸ਼ ਜ਼ੋਰ ਦਿੱਤਾ ਸੀ। ਉਹਨਾਂ ਕਿਹਾ ਕਿ ਸੋਲਰ ਪਾਵਰ ਸਮਰਥਾ ਵਧਾ ਕੇ ਇਸ ਖੇਤਰ ਵਿਚ ਸੁਬੇ ਨੂੰ ਆਗੂ ਮੰਨਿਆ ਗਿਆ ਕਿਉਂਕਿ ਸੂਬਾ ਸੂਰਜ ਨੁੰ ਅਗਲਾ ਕਰਮਲ ਸਟੇਸ਼ਨ ਬਣਾ ਕੇ ਹੈਰਾਨੀਜਨਕ ਤਰੱਕੀ ਕਰ ਗਿਆ ਸੀ। ਪੰਜਾਬ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ। ਉਨ੍ਹਾਂ ਕਿਹਾ ਕਿ ਕਲ ਦਾ ਇਨ੍ਹਾਂ ਨੇ 12 ਰੁਪਏ ਯੂਨਿਟ ਕਰ ਦਿੱਤਾ ਹੈ। ਸਰਕਾਰਾਂ ਚਲਦਿਆਂ ਉਸ ਲੀਡਰ ਹੇਠਾਂ ਜੋ 24 ਘੰਟੇ ਨਿਗਰਾਨੀ ਰੱਖੇ। ਪਰ ਇਥੇ ਨਾ ਹੀ ਮੁਖਮੰਤਰੀ ਤੇ ਨਾ ਹੀ ਕੋਈ ਮੰਤਰੀ ਹੈ
ਨਵਜੋਤ ਸਿੱਧੂ ਵੱਲੋਂ ਅੱਜ ਅੰਮ੍ਰਿਤਸਰ ਵਿਚ ‘ਮੌਨ ਵਰਤ’ ਰੱਖਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਡਰਾਮਾ ਮਾਸਟਰ ਹੈ।

 ਉਹਨਾਂ ਕਿਹਾ ਕਿ ਲਖੀਮਪੁਰ ਖੀਰੀ ਵਿਚ ਵੀ ਉਹ ਰਾਤ ਦਾ ਖਾਣ ਮਗਰੋਂ ਭੁੱਖ ਹੜਤਾਲ ’ਤੇ ਬੈਠ ਗਏ ਤੇ ਸਵੇਰ ਦੇ ਨਾਸ਼ਤੇ ਤੋਂ ਪਹਿਲਾਂ ਭੁੱਖ ਹੜਤਾਲ ਖਤਮ ਕੀਤੀ। 
ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦੌਰੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਵੱਖ ਵੱਖ ਹਲਕਿਆਂ ਵਿਚ ਜਾ ਕੇ ਪਬਲਿਕ ਮੀਟਿੰਗ ਤੇ ਲੋਕਾਂ ਨਾਲ ਮਿਲਾਂਗੇ ਤੇ ਚੰਗੀ ਤੇ ਵਧੀਆ ਸਰਕਾਰ ਬਨਾਉਣ ਦੀ ਅਪੀਲ ਕਰਾਂਗੇ।

Get the latest update about truescoop news, check out more about amritsar, truescoop, said that it was the fault of the governments & On the power cut

Like us on Facebook or follow us on Twitter for more updates.