ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਕੋਰੀਡੋਰ ਦੇ ਪ੍ਰਬੰਧਕੀ ਬੋਰਡ ਦਾ ਸੀ ਈ ਓ ਗੈਰ ਸਿੱਖ ਮੁਹੰਮਦ ਲਤੀਫ ਨੂੰ ਲਾਏ ਜਾਣ ਦਾ ਸ਼੍ਰੋਮਣੀ ਕਮੇਟੀ ਨੇ ਕੀਤਾ ਵਿਰੋਧ

ਸਿਖੀ ਸਿਧਾਂਤਾਂ ਦੇ ਜਾਣੂ ਲੋਕਾਂ ਨੂੰ ਗੁਰੂਦੁਆਰਾ ਦੀ ਸੇਵਾ ਵਿਚ ਲਾਉਣ ਦੀ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦਿਆ ਕਿਹਾ.................

ਅੰਮ੍ਰਿਤਸਰ:- ਸਿਖੀ ਸਿਧਾਂਤਾਂ ਦੇ ਜਾਣੂ ਲੋਕਾਂ ਨੂੰ ਗੁਰੂਦੁਆਰਾ ਦੀ ਸੇਵਾ ਵਿਚ ਲਾਉਣ ਦੀ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਚਾਹੀਦਾ ਹੈ। ਕਿ ਉਹ ਗੁਰੂਦੁਆਰਿਆ ਵਿਚ ਸਿਖ ਸਿਧਾਤਾਂ ਨੂੰ ਜਾਨਣ ਵਾਲੇ ਸਿਖ ਨੋਜਵਾਨਾ ਨੂੰ ਲਗਾਉਣਾ ਚਾਹੀਦਾ ਹੈ। ਕਿਉਕਿ ਸਿੱਖੀ ਸਿਧਾਂਤਾਂ ਤੋ ਜਾਣੂ ਲੋਕ ਹੀ ਉਥੇ ਆਉਣ ਵਾਲੀਆ ਸੰਗਤਾ ਨੂੰ ਸਹੀ ਮਰਿਆਦਾ ਨਾਲ ਦਰਸ਼ਣ ਦੀਦਾਰੇ ਕਰਵਾਉਣ ਅਤੇ ਉਥੋਂ ਦੀ ਮਰਿਯਾਦਾ ਅਤੇ ਇਤਿਹਾਸ ਨਾਲ ਜਾਣੂ ਕਰਵਾਉਣਗੇ। ਜਿਸ ਨਾਲ ਸਿੱਖਾ ਦੀ ਧਾਰਮਿਕ ਭਾਵਨਾਵਾਂ ਸੁਰੱਖਿਤ ਰਹਿੰਦੀਆਂ ਹਨ।

ਪਰ ਜਦੋ ਉਥੋ ਦੀਆਂ ਸਰਕਾਰਾਂ ਬਿਨਾ ਸਿੱਖ ਮਰਿਆਦਾ ਤੋ ਜਾਣੂ ਲੋਕਾ ਨੂੰ ਗੁਰੂਦੁਆਰਾ ਸੰਬਧੀ ਸੇਵਾ ਸੰਭਾਲ ਲਈ ਰਖਿਆ ਜਾਦਾ ਹੈ ਤਾ ਲੋਕਾਂ ਨੂੰ ਸਹੀ ਮਰਿਆਦਾ ਅਤੇ ਜਾਣਕਾਰੀ ਨਹੀ ਪਹੁੰਚਦੀ। ਜਿਸ ਨਾਲ ਸਿੱਖਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਜਿਸਦੇ ਚਲਦੇ ਅਸੀ ਪਾਕਿਸਤਾਨ ਸਰਕਾਰ ਨੂੰ ਇਹੋ ਬੇਨਤੀ ਕੀਤੀ ਹੈ, ਕਿ ਉਹ ਸਿੱਖ ਸਿਧਾਤਾਂ ਦੇ ਜਾਣੂ ਲੋਕਾਂ ਨੂੰ ਹੀ ਇਹਨਾ ਧਾਰਮਿਕ ਸਥਾਨਾਂ ਤੇ ਲਗਾਉਣ।

Get the latest update about CEO of Kartarpur Corridor, check out more about Management Board by Pakistan government, punjab, Mohammad Latif & amritsar

Like us on Facebook or follow us on Twitter for more updates.