ਤਰਨਤਾਰਨ ਬੰਬ ਕਾਂਡ ਧਮਾਕੇ ਦੇ ਦੋਸ਼ੀ ਸ਼ੇਰ ਸਿੰਘ ਦੀ ਹੋਈ ਮੌਤ

ਤਰਨਤਾਰਨ ਬੰਬ ਕਾਂਡ ਦੇ ਮਾਮਲੇ 'ਚ ਜੇਲ ਵਿਚ ਬੰਦ ਮਲਕੀਤ ਸਿੰਘ ਉਰਫ ਸ਼ੇਰ ਸਿੰਘ ਦੀ ਗੁਰੂ ਨਾਨਕ ਹਸਪਤਾਲ ਵਿਖੇ ਮੌਤ ...

ਤਰਨਤਾਰਨ ਬੰਬ ਕਾਂਡ ਦੇ ਮਾਮਲੇ 'ਚ ਜੇਲ ਵਿਚ ਬੰਦ ਮਲਕੀਤ ਸਿੰਘ ਉਰਫ ਸ਼ੇਰ ਸਿੰਘ ਦੀ ਗੁਰੂ ਨਾਨਕ ਹਸਪਤਾਲ ਵਿਖੇ ਮੌਤ ਹੋ ਗਈ ਹੈ। ਦੋ ਸਾਲ ਤੋਂ ਹਸਪਤਾਲ ਵਿਚ ਦਾਖਿਲ ਸੀ। 28 ਸਾਲ ਦੀ ਉਮਰ ਹੈ ਫਤਿਹਗੜ੍ਹ ਚੂੜੀਆਂ ਦੇ ਪਿੰਡ ਕੋਟਲਾ ਗੁਜਰਾ ਦਾ ਰਹਿਣ ਵਾਲਾ ਸੀ। ਇਸ ਮੌਕੇ ਮ੍ਰਿਤਕ ਦੇ ਭਰਾ ਰਵਿੰਦਰ ਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2019 ਨੂੰ ਸਿਤੰਬਰ 4 ਤਾਰੀਕ ਨੂੰ  ਤਰਨਤਾਰਨ ਵਿਚ ਬੰਬ ਧਮਾਕੇ ਵਿਚ ਇਸ ਦਾ ਨਾਂ ਸਾਹਮਣੇ ਆਇਆ ਸੀ।

ਐਨਆਈਏ ਦੀ ਟੀਮ ਵਲੋਂ ਇਸਦੀ ਗ੍ਰਿਫਤਾਰੀ ਕੀਤੀ ਸੀ ਉਨ੍ਹਾਂ ਕਿਹਾ ਕਿ ਸਾਨੂੰ ਝੂਠਾ ਕੇਸ ਵਿਚ ਫਸਾਇਆ ਗਿਆ ਸੀ। ਅਸੀਂ ਤਰਨਤਾਰਨ ਵਿਚ ਕਿਸੇ ਨੂੰ ਜਾਣਦੇ ਵੀ ਨਹੀਂ। ਜੇਲ ਸੁਪ੍ਰੀਡੈਂਟ ਨੇ ਗੁਰੂ ਨਾਨਕ ਦੇਵ ਹਸਪਤਾਲ ਭੇਜਿਆ ਤੇ ਗੁਰੂ ਨਾਨਕ ਦੇਵ ਹਸਪਤਾਲ ਵਾਲਿਆਂ ਨੇ ਪੀਜੀਆਈ ਵਿਚ ਭੇਜਿਆ, ਪੀਜੀਆਈ ਵਾਲਿਆਂ ਨੇ ਜਗਹ ਨਾ ਹੋਣ ਕਰਕੇ ਫਿਰ ਗੁਰੂ ਨਾਨਕ ਦੇਵ ਹਸਪਤਾਲ ਵਿਚ ਭੇਜਿਆ।  ਤੇ ਐਨ ਆਈ ਏ ਦੀ ਟੀਮ ਨੇ ਸ਼ੇਰ ਸਿੰਘ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ । 

ਜਿਸ ਵਿਚ ਦੋ ਲੋਕ ਮਾਰੇ ਗਏ ਸਨ। ਜੇਲ੍ਹ ਵਿਚ ਲੰਮੀ ਬਿਮਾਰੀ ਤੋਂ ਪੀੜਿਤ ਸੀ। ਜਿਸ ਤੋਂ ਇਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਸੀ। ਕੱਲ ਰਾਤ ਨੂੰ ਇਸਦੀ ਮੌਤ ਹੋ ਗਈ। ਪੀੜਿਤ ਪਰਿਵਾਰ ਪ੍ਰਸ਼ਾਸਨ ਨੂੰ ਜਿੰਮੇਵਾਰ ਠਾਹਰਾਰੀਆ ਹੈ ਉਨ੍ਹਾਂ ਦਾ ਕਹਿਣਾ ਕਿ ਡਾਕਟਰਾਂ ਦੀ ਲਾਪਰਵਾਹੀ ਤੇ ਜੇਲ੍ਹ ਪ੍ਰਸ਼ਾਸਨ ਦੇ ਕਾਰਨ ਸ਼ੇਰ ਸਿੰਘ ਦੀ ਮੌਤ ਹੋ ਗਈ ਹੈ ਅਸੀਂ ਸਰਕਾਰ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ। ਉਥੇ ਮੌਕੇ ਤੇ ਪੁਜੇ ਪੁਲਸ ਅਧਿਕਾਰੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ। ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ।

Get the latest update about amritsar news, check out more about punjab crime news, crime news, amritsar & punjab

Like us on Facebook or follow us on Twitter for more updates.