ਸਾਲੇ ਨੇ ਆਪਣੇ ਸਾਥੀਆਂ ਨਾਲ ਰਲ ਕੀਤਾ ਜੀਜੇ 'ਤੇ ਜਾਨਲੇਵਾ ਹਮਲਾ, ਕੀਤੀ ਫਾਇਰਿੰਗ

ਮਾਮਲਾ ਅੰਮ੍ਰਿਤਸਰ ਦੇ ਚਮਰੰਗ ਰੋਡ ਇਲਾਕੇ ਦਾ ਹੈ ਜਿਥੋਂ ਦੇ ਰਹਿਣ ਵਾਲੇ ਦਲੀਪ ਛਾਬੜਾ ਪੁ੍ੱਤਰ ਤਰਸੇਮ........

ਮਾਮਲਾ ਅੰਮ੍ਰਿਤਸਰ ਦੇ ਚਮਰੰਗ ਰੋਡ ਇਲਾਕੇ ਦਾ ਹੈ ਜਿਥੋਂ ਦੇ ਰਹਿਣ ਵਾਲੇ ਦਲੀਪ ਛਾਬੜਾ ਪੁ੍ੱਤਰ ਤਰਸੇਮ ਲਾਲ ਦੇ ਘਰ ਆ ਉਸਦੇ ਸਾਲੇ ਵਲੌ ਆਪਣੇ ਪੰਜ ਸਾਥੀਆਂ ਨਾਲ ਆ ਜਾਨਲੇਵਾ ਹਮਲਾ ਕੀਤਾ ਗਿਆ ਹੈ ਜਿਸ ਵਿਚ ਪਹਿਲਾ ਤਾ ਦਲੀਪ ਨੂੰ ਥਾਪੀਆ ਨਾਲ ਕੁੱਟਿਆ ਗਿਆ ਅਤੇ ਬਾਦ ਵਿਚ ਉਸ ਦੇ ਘਰ ਪੰਜ ਹਵਾਈ ਫਾਇਰ ਕੀਤੇ ਗਏ ਜਿਸਦੇ ਚਲਦੇ ਬਾਦ ਵਿਚ ਦੌਸ਼ੀ ਮੌਕੇ ਤੋ ਫਰਾਰ ਹੋ ਗਏ।

ਇਸ ਸੰਬਧੀ ਜਾਣਕਾਰੀ ਦਿੰਦਿਆ ਪੁਲਸ ਜਾਂਚ ਅਧਿਕਾਰੀ ਏ ਡੀ ਸੀ ਪੀ ਹਰਪਾਲ ਸਿੰਘ ਰੰਧਾਵਾ ਨੇ ਦਸਿਆ ਕਿ ਅੰਮ੍ਰਿਤਸਰ ਦੇ ਚਮਰੰਗ ਰੋਡ ਇਲਾਕੇ ਵਿਖੇ ਰਹਿਣ ਵਾਲੇ ਦਲੀਪ ਛਾਬੜਾ ਪੁੱਤਰ ਤਰਸੇਮ ਲਾਲ ਦਾ 11 ਸਾਲ ਪਹਿਲਾ ਵਿਆਹ ਗੋਇੰਦਵਾਲ ਦੀ ਅਮਨਦੀਪ ਕੌਰ ਨਾਲ ਹੋਇਆ ਸੀ ਜਿਸ ਵਿਚ ਪਤੀ ਪਤਨੀ ਵਿਚ ਤਕਰਾਰ ਦੇ ਚਲਦੇ ਦਲੀਪ ਛਾਬੜਾ ਦੇ ਸ਼ਾਲੇ ਸੁਬੇਗ ਸਿੰਘ ਉਰਫ ਵਿੱਕੀ ਵਲੌ ਆਪਣੇ ਪੰਜ ਸਾਥੀਆਂ ਵਲੌ ਪਹਿਲਾ ਤਾ ਆਪਣੇ ਜੀਜੇ ਦਲੀਪ ਨੂੰ ਕੁੱਟਿਆ ਗਿਆ ਅਤੇ ਬਾਦ ਵਿਚ ਉਸਦੇ ਘਰ ਪੰਜ ਹਵਾਈ ਫਾਇਰ ਕੀਤੇ ਗਏ ਅਤੇ ਮੌਕੇ ਤੋ ਫਰਾਰ ਹੋ ਗਿਆ ਜਿਸ ਸੰਬਧੀ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਦਲੀਪ ਛਾਬੜਾ ਦੇ ਮਾਤਾ ਪਿਤਾ ਵਲੌ ਘਟਨਾ ਦੀ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਉਹਨਾ ਦਾ ਬੇਟਾ ਘਰ ਆਪਣੇ ਕਮਰੇ ਵਿਚ ਬੈਠਾ ਸੀ ਅਤੇ ਉਸਦਾ ਸਾਲਾ ਵਿਕੀ ਆਪਣੇ ਪੰਜ ਸਾਥੀਆਂ ਨਾਲ ਘਰ ਵਿਚ ਜਬਰੀ ਦਾਖਿਲ ਹੋ ਦਲੀਪ ਨਾਲ ਕੁੱਟਮਾਰ ਕਰਨ ਲਗਾ ਅਤੇ ਪੰਜ ਫਾਇਰ ਕਰਦਾ ਹੋਇਆ ਫਰਾਰ ਹੋ ਗਿਆ। ਜਿਸ ਦੇ ਚਲਦੇ ਉਹਨਾ ਦੇ ਪਰਿਵਾਰ ਅਤੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ ਜਿਸਦੇ ਚੱਲਦੇ ਉਹਨਾ ਪੁਲਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

Get the latest update about accomplices, check out more about attack firing, punjab, carried & true scoop

Like us on Facebook or follow us on Twitter for more updates.