ਅੰਮ੍ਰਿਤਸਰ:-ਮਾਸੂਮ ਅਤੇ ਭੋਲੇ ਭਾਲੇ ਨੋਜਵਾਨਾ ਨੂੰ ਕਿੰਨਰ ਬਣਾਉਣ ਵਾਲੇ ਇਕ ਅਜਿਹੇ ਗਰੂਪ ਦਾ ਪਰਦਾਫਾਸ਼ ਅੰਮ੍ਰਿਤਸਰ ਦੇ ਇਕ ਨੋਜਵਾਨ ਸੰਜੀਵ ਕੁਮਾਰ ਵਲੋਂ ਕਰਦਿਆਂ ਦਸਿਆ ਗਿਆ ਹੈ ਕਿ ਉਹ ਅੰਮ੍ਰਿਤਸਰ ਦੇ ਜੌੜਾ ਫਾਟਕ ਦਾ ਰਹਿਣ ਵਾਲਾ ਹੈ। ਅਤੇ ਉਹ ਕੁੱਝ ਸਮਾਂ ਪਹਿਲਾ ਝਾਕੀਆਂ ਵਿਚ ਰਾਧਾ ਬਣ ਡਾਂਸ ਕਰ ਪੈਸੇ ਕਮਾਉਣ ਦਾ ਕੰਮ ਕਰਦਾ ਸੀ। ਅਤੇ ਇਕ ਦਿਨ ਪਿੰਡ ਬੁਤਾਲਾ ਦੇ ਅਜਿਹੇ ਗਰੂਪ ਮੈਬਰਾਂ ਦੇ ਹਥੇ ਚੜਿਆ ਜਿਹਨਾਂ ਵਲੋਂ ਪਹਿਲਾਂ ਤਾਂ ਉਸਨੂੰ ਬਹਿਲਾ ਫੁਸਲਾ ਕੇ ਔਰਤਾਂ ਦੇ ਕਪੜੇ ਪਵਾ ਲੋਕਾਂ ਦੇ ਘਰਾਂ ਵਿਚੋਂ ਵਧਾਈਆਂ ਇੱਕਠੀਆ ਕਰਵਾਈਆਂ। ਜਦੋਂ ਪਿੰਡ ਦੇ ਇਕ ਕੌਸਲਰ ਦੇ ਘਰੋ ਵਧਾਈ ਲੈਣ ਮੌਕੇ ਲੜਕਾ ਹੋਣ ਦਾ ਪਰਦਾਫਾਸ਼ ਹੋਇਆ ਤੇ ਪਿੰਡ ਬੁਤਾਲਾ ਦੇ ਇਸ ਗਰੂਪ ਮੈਬਰਾਂ ਵਲੋਂ ਸੰਜੀਵ ਦਾ ਗੁਪਤ ਅੰਗ ਕੱਟ ਉਸ ਨੂੰ ਕਿੰਨਰ ਬਣਾ ਦਿਤਾ ਗਿਆ।
ਇਸ ਸੰਬਧੀ ਆਪਣੀ ਵਿਅਥਾ ਸੁਣਾਉਂਦਿਆਂ ਲੜਕੇ ਸੰਜੀਵ ਤੋਂ ਕਿੰਨਰ ਬਣੇ ਨੂਰ ਨੇ ਦਸਿਆ ਕਿ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸਦੀ ਪੈਸੇ ਕਮਾਉਣ ਦੀ ਮਜ਼ਬੂਰੀ ਦਾ ਕੋਈ ਇਸ ਤਰਾਂ ਫਾਇਦਾ ਉਠਾ ਉਸਦੀ ਜਿੰਦਗੀ ਨਰਕ ਕਰ ਦੇਵੇਗਾ। ਉਸ ਨੇ ਦਸਿਆ ਕਿ ਪਿੰਡ ਬੁਤਾਲਾ ਦੇ ਪੱਪੂ ਜੰਗ ਬਹਾਦਰ ਅਤੇ ਉਸਦੀ ਪਤਨੀ ਬਲਜੀਤ ਅਤੇ ਉਸਦੇ ਸਾਥੀਆਂ ਵਲੋਂ ਪਹਿਲਾਂ ਤਾਂ ਉਸ ਨੂੰ ਔਰਤਾਂ ਦੇ ਕਪੜੇ ਪੁਆ ਵਧਾਈਆਂ ਮੰਗਵਾਈਆਂ ਗਈਆਂ। ਅਤੇ ਫਿਰ ਇਕ ਦਿਨ ਰੋਟੀ ਅਤੇ ਚਾਹ ਵਿਚ ਨਸ਼ੀਲਾ ਪਦਾਰਥ ਮਿਲਾ ਉਸਨੂੰ ਕਿੰਨਰ ਬਣਾ ਦਿੱਤਾ ਗਿਆ। ਜਿਸ ਸੰਬਧੀ ਉਸ ਵਲੋਂ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਡੀ ਐਸ ਪੀ ਕੇਵਲ ਕਿਸ਼ੋਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ ਗਈ ਹੈ।
ਉਸਨੇ ਪੁਲਸ ਪ੍ਰਸ਼ਾਸ਼ਨ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਉਹ ਉਸਨੂੰ ਇਨਸਾਫ ਦਿਵਾਉਣ ਅਤੇ ਦੌਸ਼ੀਆ ਨੂੰ ਗਿਰਫਤਾਰ ਕਰਨ। ਇਹ ਦੌਸ਼ੀ ਬਹੁਤ ਹੀ ਸਰਮਾਏ ਦਾਰ ਹਨ ਜੋ ਕਿ ਹਥਿਆਰਾਂ ਅਤੇ ਰਸੂਖਦਾਰੀ ਦੇ ਚਲਦਿਆਂ ਮੇਰੀ ਜਾਨ ਲੈ ਸਕਦੇ ਹਨ।
ਇਸ ਸੰਬਧੀ ਜਦੋਂ ਡੀ ਐਸ ਪੀ ਕੇਵਲ ਕਿਸ਼ੋਰ ਨਾਲ ਗੱਲਬਾਤ ਕੀਤੀ ਗਈ ਤਾ ਉਹਨਾ ਦਾ ਕਹਿਣਾ ਸੀ ਕਿ ਉਹਨਾਂ ਵਲੋਂ ਇਸ ਦੀ ਪੜਤਾਲ ਸੰਬਧੀ ਜਾਚ ਸ਼ੁਰੂ ਕਰ ਦਿਤੀ ਗਈ ਹੈ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਧਰ ਦੂਜੀ ਧਿਰ ਦੀ ਬਲਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਤੀ ਜੰਗ ਬਹਾਦਰ ਵਲੋਂ ਸ਼ੁਰੂ ਤੋਂ ਹੀ ਆਪਣੇ ਕੋਲ ਕਿੰਨਰਾਂ ਨੂੰ ਰਖਿਆ ਜਾਂਦਾ ਸੀ ਕਿਉਕਿ ਉਹ ਸ਼ੁਰੂ ਤੋਂ ਹੀ ਬਾਬਿਆਂ ਨਾਲ ਠੌਲਕੀ ਵਜਾਉਣ ਜਾਇਆ ਕਰਦੇ ਸਨ ਅਤੇ ਇਹ ਇਹਨਾਂ ਦਾ ਬੀਤੇ ਕਈ ਸਾਲਾ ਤੋਂ ਪੇਸ਼ਾ ਹੈ ਉਹਨਾ ਕੋਲ ਕਈ ਕਿੰਨਰ ਲੰਮੇ ਸਮੇਂ ਤੋਂ ਰਹਿ ਰਹੇ ਹਨ। ਜਿਹਨਾਂ ਵਿਚੋਂ ਸੰਜੀਵ ਕੁਮਾਰ ਉਰਫ ਨੂਰ ਵੀ ਇਕ ਸੀ ਪਰ ਬੀਤੇ ਕੁਝ ਸਮੇ ਤੋਂ ਨੂਰ ਉਰਫ ਸੰਜੀਵ ਸਾਡੇ ਤੋਂ ਬਾਗੀ ਹੋ ਗਿਆ ਅਤੇ ਹੁਣ ਸਾਡੇ ਤੇ ਝੂਠੇ ਇਲਜਾਮ ਲਗਾ ਰਿਹਾ ਹੈ।
Get the latest update about AMRITSAR, check out more about TRUESCOOP NEWS, from innocent youth, punjab & CRIME NEWS
Like us on Facebook or follow us on Twitter for more updates.