ਅੰਮ੍ਰਿਤਸਰ: ਗ੍ਰੀਨ ਐਵਨਿਊ ਵਿਖੇ ਵਾਪਰੀ ਲੁੱਟ ਦੀ ਵਾਰਦਾਤ ਨੂੰ ਥਾਣਾ ਸਿਵਲ ਲਾਈਨਜ, ਸੀ.ਆਈ.ਏ ਸਟਾਫ ਵਲੋਂ ਸਾਂਝੇ ਉਪਰੇਸ਼ਨ ਦੌਰਾਨ ਕੀਤੀ ਗਈ ਟਰੇਸ

ਅੰਮ੍ਰਿਤਸਰ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਲੁਟਾਂ ਖੋਹਾਂ ਦੀਆਂ ਵਾਰਦਾਤਾਂ ਤੇ ਕਾਬੂ ਪਾਉਣ ਲਈ ....

ਅੰਮ੍ਰਿਤਸਰ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਲੁਟਾਂ ਖੋਹਾਂ ਦੀਆਂ ਵਾਰਦਾਤਾਂ ਤੇ ਕਾਬੂ ਪਾਉਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਉਸ ਸਮੇਂ ਮਿਲੀ ਵੱਡੀ ਕਾਮਯਾਬੀ। ਜਦੋਂ ਅੰਮ੍ਰਿਤਸਰ ਸ਼ਹਿਰ ਦੇ ਗ੍ਰੀਨ ਐਵਨਿਊ  ਅੰਮ੍ਰਿਤਸਰ ਵਿਖੇ ਮਿਤੀ 08-10-2021 ਨੂੰ ਦੁਪਿਹਰ ਸਮੇਂ ਸ੍ਰੀਮਤੀ ਪ੍ਰਭਾ ਟੰਡਨ ਪਤਨੀ ਲੇਟ ਸ੍ਰੀ ਮਨੋਹਰ ਲਾਲ ਟੰਡਨ ਦੀ ਕੋਠੀ ਨੰਬਰ 28 ਟੰਡਨ ਹਾਊਸ ਵਿਚ ਅਣਪਛਾਤੇ ਵਿਅਕਤੀਆਂ ਵਲੋਂ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਕੀਤੀ ਗਈ ਸੀ। ਜਿਸ ਵਿਚ ਸ਼੍ਰੀ ਮਤੀ ਪ੍ਰਭਾ ਟੰਡਨ ਪਾਸੋਂ ਜਬਰਦਸਤੀ ਉਸ ਦੀਆਂ ਪਹਿਨੀਆ ਹੋਈਆਂ ਦੋ ਸੋਨੇ ਦੀਆਂ ਚੂੜੀਆਂ 20 ਗ੍ਰਾਮ ਤੇ ਉਸਦਾ ਮੋਬਾਇਲ, ਉਸਦੇ ਡਰਾਈਵਰ ਦੇ ਬੱਚਿਆ ਤੋਂ 3 ਮੋਬਾਇਲਾਂ ਦੀ ਲੁੱਟ ਕੀਤੀ ਗਈ ਸੀ। ਜਿਸ ਸਬੰਧੀ ਥਾਣਾ ਸਿਵਲ ਲਾਈਨਜ ਅੰਮ੍ਰਿਤਸਰ ਦੀ ਪੁਲਸ ਵਲੋਂ ਮੁਕੱਦਮਾ ਨੰਬਰ 255 ਮਿਤੀ 08-10-2021 ਜੁਰਮ 455,392 ਆਈ ਪੀ ਸੀ ਤਹਿਤ ਦਰਜ ਕੀਤਾ ਗਿਆ ਸੀ।

ਇਸ ਵਾਰਦਾਤ ਨੂੰ ਟਰੇਸ ਕਰਨ ਲਈ ਕਾਰਵਾਈ ਕਰਦਿਆਂ  ਸਿਵਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨਜ਼ ਅੰਮ੍ਰਿਤਸਰ ਵਲੋਂ ਸਮੇਤ ਆਪਣੀ ਟੀਮ ਅਤੇ ਸੀ ਆਈ ਏ ਸਟਾਫ ਦੀ ਟੀਮ ਵਲੋਂ ਵਿਗਿਆਨਿਕ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਸੀਸੀਟੀਵੀ ਦੇ ਆਧਾਰ ਤੇ ਦੋਸ਼ੀਆਂ ਨੂੰ ਟਰੇਸ ਕੀਤਾ ਗਿਆ ਹੈ।

ਇਸ ਸਬੰਧੀ ਮੁਖਵਿੰਦਰ ਸਿੰਘ ਭੁੱਲਰ ਡੀ ਸੀ ਪੀ ਇਨਵੈਸਟੀਗੇਸ਼ਨ ਵਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਹੈ ਕਿ ਮੁਕਦਮੇ ਵਿਚ ਇੱਕ ਔਰਤ ਜਸਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਗਲੀ ਨੰਬਰ, ਸਹਿਬਜ਼ਾਦਾ ਫਤਿਹ ਸਿੰਘ ਨਗਰ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ ਪੁਛਗਿੱਛ ਕਰਨ ਤੇ ਪਤਾ ਲੱਗਾ ਹੈ ਕਿ ਜਸਵਿੰਦਰ ਕੌਰ ਸਤੰਬਰ 2021 ਵਿਚ ਨੇਅਰ ਕੇਅਰ ਕੰਪਨੀ ਰਾਹੀਂ ਕੋਠੀ ਨੰਬਰ 28 ਗਰੀਨ ਐਵਨਿਊ ਅਮ੍ਰਿਤਸਰ 19000 ਰੁ: ਪ੍ਰਤੀ ਮਹੀਨਾ ਬਤੌਰ ਨੌਕਰ ਲੱਗੀ ਸੀ ਅਤੇ ਕੋਠੀ ਨੰਬਰ 28 ਵਿਚ ਬਜ਼ੁਰਗ ਔਰਤ ਸ਼੍ਰੀਮਤੀ ਪ੍ਰਭਾ ਟੰਡਨ ਪਤਨੀ ਲੇਟ ਮਨੋਹਰ ਲਾਲ ਟੰਡਨ ਦੀ ਕੇਅਰ ਟੇਕਰ ਵਜੋਂ ਨੌਕਰੀ ਕਰਦੀ ਸੀ।

ਮਿਤੀ 03-10-2021 ਨੂੰ ਉਹ ਇਥੋਂ ਨੌਕਰੀ ਛੱਡ ਕੇ ਜਾ ਚੁੱਕੀ ਸੀ ਜਿਸ ਨੇ ਪੁਛਗਿੱਛ ਦੌਰਾਨ ਦੱਸਿਆ ਕਿ ਉਸ ਦੇ ਸਿਰ ਤੇ ਕਾਫੀ ਕਰਜਾ ਹੈ ਜਿਸ ਕਰਕੇ ਉਸਨੇ ਆਪਣੇ ਜਵਾਈ ਜਸਪ੍ਰੀਤ ਸਿੰਘ ਉਰਫ ਪ੍ਰਿੰਸ ਅਤੇ ਜਵਾਈ ਦੇ ਭਰਾ ਅਰਸ਼ਦੀਪ ਸਿੰਘ ਉਰਫ ਆਸੂ ਨਾਲ ਰਲ ਕੇ ਕੋਠੀ ਨੰਬਰ 28 ਗਰੀਨ ਐਵਨਿਊ ਅੰਮ੍ਰਿਤਸਰ ਲੁੱਟ ਕਰਨ ਦੀ ਸਲਾਹ ਬਣਾਈ। ਮਿਤੀ 08-10-2021 ਨੂੰ ਉਹ ਤਿੰਨੇ ਜਣੇ ਮੋਟਰਸਾਈਕਲ ਤੇ ਲੁਧਿਆਣਾ ਤੋਂ ਅੰਮ੍ਰਿਤਸਰ ਆਏ ਅਤੇ ਕੋਠੀ ਨੰਬਰ 28 ਗ੍ਰੀਨ ਐਵਨਿਊ ਅੰਮ੍ਰਿਤਸਰ ਅੰਦਰ ਉਸਦੇ ਜਵਾਈ ਜਸਪ੍ਰੀਤ ਸਿੰਘ ਉਰਫ ਪ੍ਰਿੰਸ ਅਤੇ ਜਵਾਈ ਦਾ ਭਰਾ ਅਰਸਦੀਪ ਸਿੰਘ ਉਰਫ ਆਸੂ ਦਾਖਿਲ ਹੋਏ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ। ਜੋ ਦੋਸ਼ੀ ਜਸਪ੍ਰੀਤ ਸਿੰਘ ਉਰਫ ਪ੍ਰਿੰਸ ਅਤੇ ਅਰਸਦੀਪ ਸਿੰਘ ਉਰਫ ਆਸੂ ਫਰਾਰ ਹਨ। ਲੁੱਟ ਕੀਤਾ ਸਮਾਨ ਵੀ ਉਹਨਾਂ ਕੋਲ ਹੈ ਜਿਹਨਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਪੁਲਸ ਪਾਰਟੀਆਂ ਭੇਜੀਆ ਗਈਆ ਹਨ। ਜਿਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਲੁੱਟ ਕੀਤਾ ਸਮਾਨ ਬਰਾਮਦ ਕਰ ਲਿਆ ਜਾਵੇਗਾ।

Get the latest update about Amritsar, check out more about truescoop news, punjab, The incident of robbery at Green Avenue & crime news

Like us on Facebook or follow us on Twitter for more updates.