ਕੁੱਝ ਤਾਂ ਕਰੋ ਸ਼ਰਮ, ਫਿਰ ਇਕ ਵਾਰ ਇਨਸਾਨੀਅਤ ਹੋਈ ਸ਼ਰਮਸ਼ਾਰ ਨਵ ਜੰਮੀ ਬੱਚੀ ਨੂੰ ਸੜਕ 'ਤੇ ਸੁੱਟ ਮਾਂ ਹੋਈ ਫਰਾਰ

ਅੰਮ੍ਰਿਤਸਰ ਵਿਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ...................

ਅੰਮ੍ਰਿਤਸਰ ਵਿਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਾਂ ਦੁਵਾਰਾ ਆਪਣੀ ਨਵਜੰਮੀ ਬੱਚੀ ਨੂੰ ਸੜਕ ਕੰਡੇ ਸੁੱਟ ਦਿੱਤਾ ਗਿਆ ਅਤੇ ਆਪ ਫਰਾਰ ਹੋ ਗਈ ਹੈ। ਪੁਲਸ ਨੇ ਮਾਮਲਾ ਦਰਜ ਕਰ ਆਸਪਾਸ ਦੇ ਸੀਸੀਟੀਵੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿਤੀ ਹੈ ਪੁਲਸ ਦੇ ਮੁਤਾਬਕ ਆਰੋਪੀ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਰਵਾਈ ਕੀਤੀ ਜਾਵੇਗੀ।

ਅੰਮ੍ਰਿਤਸਰ ਦੀ ਇਹ ਘਚਨਾ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਹੈ। ਅੰਮ੍ਰਿਤਸਰ ਦੇ ਅਨਗੜ ਸੀਵਰ ਦੇ ਕੰਡੇ ਇਕ ਨਵਜਾਤ ਬੱਚੀ ਨੂੰ ਇਕ ਕਲਜੁਗੀ ਮਾਂ ਦੁਵਾਰਾ ਸੁੱਟ ਦਿੱਤਾ ਗਿਆ। ਪੁਲਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚਸ਼ਮਦੀਦ ਦੇ ਮੁਤਾਬਕ, ਇਹ ਇਕ ਬਹੁਤ ਹੀ ਬੁਰੀ ਘਟਨਾ ਹੈ। ਹੋ ਸਕਦਾ ਹੈ ਕਿ ਇਸ ਬੱਚੇ ਦੀ ਮਾਂ ਨੇ ਅਜਿਹਾ ਕੀਤਾ ਹੋਵੇ। ਪੁਲਸ ਨੂੰ ਸੂਚਤ ਕੀਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਆਰੋਪੀਆਂ ਉੱਤੇ ਸਖ਼ਤ ਤੋਂ ਸਖ਼ਤ ਕਰਵਾਈ ਹੋਣੀ ਚਾਹੀਦੀ ਹੈ।

ਉੱਧਰ, ਮੌਕੇ ਉੱਤੇ ਪਹੁੰਚੀ ਪੁਲਸ ਨੇ ਕਿਹਾ ਕਿ ਛੇਤੀ ਹੀ ਕੁੜੀ ਨੂੰ ਸੁੱਟਣ ਵਾਲੇ ਆਰੋਪੀਆਂ ਨੂੰ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਜਾਵੇਗਾ। ਪੁਲਸ ਦੇ ਮੁਤਾਬਕ,  ਇਸ ਸੜਕ ਉੱਤੇ ਲੱਗਭੱਗ ਤਿੰਨ ਥਾਵਾਂ ਉਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ,  ਜਿਨ੍ਹਾਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Get the latest update about threw her newborn baby, check out more about mother was embarrassed, punjab, then once again & true scoop news

Like us on Facebook or follow us on Twitter for more updates.