ਗ੍ਰੀਨ ਐਵਨਿਊ ਅੰਮ੍ਰਿਤਸਰ ਵਿਖੇ ਵਪਰੀ ਲੁੱਟ ਦੀ ਵਾਰਦਾਤ ਦੇ ਦੋ ਫਰਾਰ ਦੋਸ਼ੀ ਵੀ ਗ੍ਰਿਫਤਾਰ

ਅੰਮ੍ਰਿਤਸਰ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਲੁਟਾਂ ਖੋਹਾਂ ਦੀਆਂ ਵਾਰਦਾਤਾਂ ਰੋਕਣ ਦੇ ਖ਼ਿਲਾਫ਼ ਚਲਾਈ...

ਅੰਮ੍ਰਿਤਸਰ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਲੁਟਾਂ ਖੋਹਾਂ ਦੀਆਂ ਵਾਰਦਾਤਾਂ ਰੋਕਣ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਉਸ ਸਮੇਂ ਵੱਡੀ ਕਾਮਯਾਬੀ ਮਿਲੀ। ਜਦੋਂ ਸ਼ਹਿਰ ਅੰਦਰ ਪੈਂਦੇ ਗ੍ਰੀਨ ਐਵਨਿਊ  ਵਿਖੇ ਮਿਤੀ 08-10-2021 ਨੂੰ ਦੁਪਿਹਰ ਸਮੇਂ ਸ੍ਰੀਮਤੀ ਪ੍ਰਭਾ ਟੰਡਨ ਪਤਨੀ ਲੇਟ ਸ੍ਰੀ ਮਨੋਹਰ ਲਾਲ ਟੰਡਨ ਦੀ ਕੋਠੀ ਨੰਬਰ 28 ਟੰਡਨ ਹਾਊਸ ਵਿਚ ਅਣਪਛਾਤੇ ਵਿਅਕਤੀਆਂ ਵਲੋਂ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਕੀਤੀ ਗਈ ਸੀ। 

ਜਿਸ ਵਿਚ ਪ੍ਰਭਾ ਟੰਡਨ ਪਾਸੋਂ ਜਬਰਦਸਤੀ ਉਸ ਦੀਆਂ ਪਹਿਨੀਆ ਹੋਈਆ ਦੋ ਸੋਨੇ ਦੀਆਂ ਚੂੜੀਆਂ ਵਜਨੀ 20 ਗ੍ਰਾਮ ਅਤੇ ਉਸਦਾ ਮੋਬਾਇਲ ਅਤੇ ਉਸਦੇ ਡਰਾਈਵਰ ਰਵੀ ਯਾਦਵ ਦੇ ਬੱਚਿਆ ਤੋਂ 3 ਮੋਬਾਇਲਾਂ ਦੀ ਲੁੱਟ ਕੀਤੀ ਗਈ ਸੀ। ਜਿਸ ਸਬੰਧੀ ਥਾਣਾ ਸਿਵਲ ਲਾਈਨਜ ਅੰਮ੍ਰਿਤਸਰ ਦੀ ਪੁਲਸ ਵਲੋਂ ਮੁਕੰਦਮਾ ਦਰਜ ਕੀਤਾ ਗਿਆ ਸੀ ਅਤੇ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸ੍ਰੀ ਸੁਖਚੈਨ ਸਿੰਘ ਮਾਨਯੋਗ ਕਮਿਸ਼ਨਰ ਆਫ ਪੁਲਸ ਅਮ੍ਰਿਤਸਰ, ਸਰਬਜੀਤ ਸਿੰਘ ਬਾਜਵਾ ਏ ਸੀ ਪੀ ਉੱਤਰੀ ਅੰਮ੍ਰਿਤਸਰ ਵਲੋਂ ਦਿਤੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਕਾਰਵਾਈ ਕਰਦਿਆਂ, ਸਿਵਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨਜ਼ ਅੰਮ੍ਰਿਤਸਰ ਵਲੋਂ ਸਮੇਤ ਆਪਣੀ ਟੀਮ ਅਤੇ ਸੀ ਆਈ ਏ ਸਟਾਫ ਦੀ ਟੀਮ ਵਲੋਂ ਵਿਗਿਆਨਿਕ ਤਰੀਕੇ ਨਾਲ ਤਫਤੀਸ ਕਰਦੇ ਹੋਏ, ਮੁਕਦਮੇ ਵਿਚ ਇੱਕ ਔਰਤ, ਜਸਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਗਲੀ ਨੰਬਰ 01 ਸਹਿਬਜਾਦਾ ਫਤਿਹ ਸਿੰਘ ਨਗਰ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਜਿਸ ਦੀ ਪੁਛਗਿੱਛ ਨਾਲ ਉਸ ਨਾਲ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਉਸਦਾ ਜਵਾਈ ਜਸਪ੍ਰੀਤ ਸਿੰਘ ਉਰਫ ਪ੍ਰਿੰਸ ਪੁੱਤਰ ਕੰਵਲਜੀਤ ਸਿੰਘ ਵਾਸੀ ਗਿਆਨਚੰਦ ਮੁਹੱਲਾ ਨੇੜੇ ਬਾਪੂ ਮਾਰਕੀਟ ਲੁਹਾਰਾ ਰੋਡ ਲੁਧਿਆਣਾ ਅਤੇ ਜਵਾਈ ਦਾ ਭਰਾ ਅਰਸ਼ਦੀਪ ਸਿੰਘ ਉਰਫ ਆਸੂ ਨਾਮਜਦ ਹੋਏ ਸਨ। 
 

ਜੋ ਸਰਬਜੀਤ ਸਿੰਘ ਬਾਜਵਾ ਏ ਸੀ ਪੀ ਉੱਤਰੀ ਅੰਮ੍ਰਿਤਸਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁੱਟ ਦੀਆ ਵਾਰਦਾਤ ਦੇ ਫਰਾਰ ਦੋਨੋਂ ਦੋਸ਼ੀ ਜਸਪ੍ਰੀਤ ਸਿੰਘ ਉਰਫ ਪ੍ਰਿੰਸ  ਲੁਧਿਆਣਾ ਅਤੇ ਉਸਦਾ ਭਰਾ ਅਰਸ਼ਦੀਪ ਉਰਫ ਆਸ਼ੂ ਥਾਣਾ ਸਿਵਲ ਲਾਈਨਜ਼ ਅੰਮ੍ਰਿਤਸਰ ਦੀ ਪੁਲਸ ਵਲੋਂ ਗ੍ਰਿਫਤਾਰ ਕਰ ਲਏ ਗਏ ਹਨ ਅਤੇ ਉਹਨਾਂ ਪਾਸੋਂ ਲੁੱਟ ਕੀਤੀਆ ਸੋਨੇ ਦੀਆਂ ਚੂੜੀਆਂ ਬ੍ਰਾਮਦ ਕੀਤੀਆਂ ਗਈਆਂ ਹਨ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਸਪਲੈਂਡਰ ਅਤੇ ਵਰਤੇ ਗਏ ਹਥਿਆਰ ਦਾਤਰ ਅਤੇ ਕ੍ਰਿਪਾਨ ਵੀ ਬ੍ਰਾਮਦ ਕਰ ਲਏ ਗਏ ਹਨ ਅਤੇ ਦੋਸ਼ੀਆ ਪਾਸੋਂ ਪੁਛਗਿੱਛ ਕੀਤੀ ਜਾ ਰਹੀ ਹੈ।

Get the latest update about crime news, check out more about jalandhar news, local news, punjab news & truescoop news

Like us on Facebook or follow us on Twitter for more updates.