ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ 18 ਤੋ 45 ਸਾਲ ਲਈ ਅੱਜ ਵੀ ਮੁਹਈਆ ਨਹੀ ਹੋਈ ਵੈਕਸੀਨ

ਅੰਮ੍ਰਿਤਸਰ ਵਿਚ ਰੋਜਾਨਾ ਦੀ ਤਰਾ ਅੱਜ ਵੀ ਅੰਮ੍ਰਿਤਸਰ ਦੇ 18 ਤੋ 45 ਸਾਲ ਤਕ ਦੇ ...............

ਅੰਮ੍ਰਿਤਸਰ ਵਿਚ ਰੋਜਾਨਾ ਦੀ ਤਰਾ ਅੱਜ ਵੀ ਅੰਮ੍ਰਿਤਸਰ ਦੇ 18 ਤੋ 45 ਸਾਲ ਤਕ ਦੇ ਲੋਕਾ ਨੂੰ ਕਰੋਨਾ ਵੈਕਸੀਨ ਦੀ ਡੋਜ ਨਹੀ ਲਗਾਈ ਜਾ ਰਹੀ ਹੈ ਕਿਉਂਕਿ ਅਜੇ ਵੀ ਕਰੋਨਾ ਵੈਕਸੀਨ ਦੀ ਕਮੀ ਦੇ ਚਲਦਿਆਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਵੈਕਸੀਨ ਲਗਵਾਉਣ ਆਉਣ ਵਾਲੇ ਸ਼ਹਿਰ ਵਾਸੀ ਨੂੰ ਖੋਜ ਨਹੀ ਲਗਾਈ ਜਾ ਰਹੀ ਹੈ ਭਾਵੇ ਸੂਬਾ ਸਰਕਾਰ ਵੱਲੋ ਆਏ ਦਿਨ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੂਬੇ ਦੇ ਸਿਵਲ ਹਸਪਤਾਲਾਂ ਵਿਚ 18 ਤੋ 45 ਸਾਲ ਵਾਲੇ ਲੋਕਾ ਨੂੰ ਵੈਕਸੀਨ ਲਗਾਈ ਜਾਵੇਗੀ ਜਿਸਦੇ ਚਲਦੇ ਲੋਕ ਖਬਰਾਂ ਵਿਚ ਸੁਣ ਕੇ ਜਦੋ ਹਸਪਤਾਲ ਪਹੁੰਚਦੇ ਹਨ ਤਾ ਉਹਨਾ ਦੇ ਹੱਥ ਸਿਰਫ ਨਿਰਾਸ਼ਾ ਹੀ ਲਗਦੀ ਹੈ ਅਤੇ ਕਰੋਨਾ ਮਹਾਂਮਾਰੀ ਤੋ ਬਚਾਉਣ ਦੇ ਸਰਕਾਰ ਦੇ ਫੋਕੇ ਦਾਅਵਿਆਂ ਦੀ ਪੋਲ ਖੁੱਲਦੀ ਨਜਰ ਆਉਂਦੀ ਹੈ।

ਗੱਲਬਾਤ ਕਰਦਿਆਂ ਸ਼ਹਿਰਵਾਸੀ ਪੂਜਾ ਸੇਠ ਨੇ ਦਸਿਆ ਕਿ ਉਹਨਾ ਕੈਪਟਨ ਸਰਕਾਰ ਦੇ ਆਦੇਸ਼ਾਂ ਤੇ ਕਰੋਨਾ ਵੈਕਸੀਨ ਲਗਵਾਉਣ ਲਈ ਰਜਿਸਟਰੇਸ਼ਨ ਵੀ ਕਰਵਾਇਆ ਅਤੇ ਉਹਨਾ ਨੂੰ ਸਲਾਟ ਵੀ ਅਲਾਟ ਹੋਇਆ ਪਰ ਜਦੋ ਵੈਕਸੀਨ ਲਗਵਾਉਣ ਲਈ ਉਹ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ ਤਾ ਉਹਨਾ ਨੂੰ ਇਹ ਕਹਿ ਕੇ ਵਾਪਿਸ ਭੇਜ ਦਿੱਤਾ ਗਿਆ ਕਿ ਕਰੋਨਾ ਵੈਕਸੀਨ ਦੀ ਕਮੀ ਦੇ ਚਲਦਿਆਂ ਅਜੇ ਤੁਹਾਨੂੰ ਵੈਕਸੀਨ ਨਹੀ ਲਗਾਈ ਜਾਵੇਗੀ। ਉਹਨਾ ਕਿਹਾ ਕਿ ਜੇਕਰ ਸਰਕਾਰ ਵਲੋ ਵੈਕਸੀਨ ਹੀ ਨਹੀ ਲਗਾਈ ਜਾਣੀ ਤੇ ਪਰਚਾਰ ਕਿਉ ਅਤੇ ਕਿਉ ਲੋਕਾ ਨੂੰ ਸਲਾਟ ਅਲਾਟ ਕਰ ਸਿਵਲ ਹਸਪਤਾਲ ਪਹੁੰਚਣ ਲਈ ਸੰਦੇਸ਼ ਭੇਜਿਆ ਜਾਦਾ ਹੈ। ਬਾਕੀ ਰਹੀ ਸਿਵਲ ਹਸਪਤਾਲ ਦੇ ਪ੍ਰੰਬਧਾ ਦੀ ਗੱਲ ਤੇ ਇਥੇ ਪਹੁੰਚ ਕੇ ਬੰਦੇ ਨੇ ਠੀਕ ਕੀ ਹੋਣਾ ਜਿਥੇ ਨਾ ਵੈਕਸੀਨ ਤੇ ਨਾ ਹੀ ਸੋਸ਼ਲ ਡਿਸਟੈਂਸਿਗ  ਵੀ ਨਹੀਂ ਹੈ।

ਇਸ ਸੰਬਧੀ ਜਦੋ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਸੀਨੀਆਰ ਮੈਡੀਕਲ ਅਫਸਰ ਡਾ. ਚੰਦਰ ਮੋਹਨ ਨਾਲ ਗੱਲਬਾਤ ਕੀਤੀ ਤਾ ਉਹਨਾ ਦਾ ਕਹਿਣਾ ਸੀ ਕਿ ਵੈਕਸੀਨ ਦੀ ਕਮੀ ਦੇ ਕਾਰਨ ਇਹ ਸਮੱਸਿਆਵਾਂ ਆ ਰਹੀਆ ਹਨ ਸਾਡਾ ਰੋਜ ਦਾ ਟਾਰਗੈਟ 450 ਤੋ 500 ਖੋਜ ਦਾ ਹੈ ਤੇ ਸਪਲਾਈ 300 ਆ ਰਹੀ ਹੈ ਜਿਸਦੇ ਚਲਦੇ ਲੌਕਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Get the latest update about amritsar, check out more about civil hospital, punjab, true scoop news & 18 to 45 years

Like us on Facebook or follow us on Twitter for more updates.