ਆਮ ਆਦਮੀ ਪਾਰਟੀ ਵਰਕਰ ਪਦਮ ਐਨਥਨੀ ਵਲੋਂ ਚੋਣ ਪ੍ਰਚਾਰ ਲਈ ਤਿਆਰ ਕੀਤਾ ਗਿਆ ਵਿਜੇ ਰਥ

ਅੱਜ ਅੰਮ੍ਰਿਤਸਰ ਵਿਖੇ ਆਮ ਆਦਮੀ ਪਾਰਟੀ ਦੇ ਇਕ ਵਰਕਰ ਪਦਮ ਐਨਥਨੀ ਵਲੋਂ ਚੋਣ ਪ੍ਰਚਾਰ ਕਰਨ ਲਈ ਵਿਜੇ ਰਥ ਦਾ ਨਿਰਮਾਣ..................

ਅੱਜ ਅੰਮ੍ਰਿਤਸਰ ਵਿਖੇ ਆਮ ਆਦਮੀ ਪਾਰਟੀ ਦੇ ਇਕ ਵਰਕਰ ਪਦਮ ਐਨਥਨੀ ਵਲੋਂ ਚੋਣ ਪ੍ਰਚਾਰ ਕਰਨ ਲਈ ਵਿਜੇ ਰਥ ਦਾ ਨਿਰਮਾਣ ਕੀਤਾ ਹੈ। ਤਾਂ ਜੋ ਲੋਕਾਂ ਨੂੰ ਪਾਰਟੀ ਦੀਆ ਉਪਲਬਦਿਆ ਬਾਰੇ ਜਾਣੂ ਕਰਵਾਇਆ ਜਾ ਸਕੇ ਇਸ ਲਈ ਅੰਮ੍ਰਿਤਸਰ ਤੋਂ ਇਕ ਪਦਮ ਐਨਥਨੀ ਨੇ ਇਹ ਉਪਰਾਲਾ ਆਪਣੀ ਪਾਰਟੀ ਦੇ ਪ੍ਰਚਾਰ ਲਈ ਸੁਰੂ ਕੀਤਾ ਹੈ।

ਇਸ ਸੰਬਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਪਦਮ ਐਨਥਨੀ ਵਲੋਂ ਦਸਿਆ ਗਿਆ ਹੈ ਕਿ ਉਹ ਪਹਿਲੇ ਪਾਰਟੀ ਪ੍ਰਚਾਰ ਦੇ ਲਈ ਕਨੋਪੀ ਲਗਾਇਆ ਕਰਦੇ ਸਨ ਪਰ ਜਿਆਦਾ ਤਰ ਦੁਕਾਨਦਾਰਾਂ ਵਲੋਂ ਆਪਣੀ ਦੁਕਾਨ ਦੇ ਅਗੇ ਕਨੋਪੀ ਲਗਾਉਣ ਤੋਂ ਰੋਕਿਆ ਵੀ ਜਾਂਦਾ ਸੀ। ਜਿਸਦੇ ਚਲਦੇ ਅਸੀ ਵਿਚਾਰ ਬਣਾਇਆ ਗਿਆ ਕਿ ਕਿਉਂ ਨਾਂ ਇਕ ਵਿਜੇ ਰਥ ਬਣਾਇਆ ਜਾਵੇ। ਅਤੇ ਜਗਾਂ ਜਗਾਂ ਫਿਰ ਤੁਰੇ ਪਾਰਟੀਆਂ ਦੇ ਕੰਮਾ ਦਾ ਪ੍ਰਚਾਰ ਕਰ ਲੋਕਾਂ ਤਕ ਇਹ ਸੰਦੇਸ਼ ਪਹੁੰਚਾਇਆ ਜਾਵੇ ਕਿ ਉਹ ਇਸ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ, ਤਾਂਕਿ ਪੰਜਾਬ ਦੀ ਖੁਸ਼ਹਾਲੀ ਦਾ ਨੀਵ ਪਥਰ ਰਖਿਆ ਜਾਵੇ। ਅਤੇ ਪਿਛਲੇ 74 ਸਾਲ ਤੋਂ ਇਹਨਾਂ ਰਿਵਾਇਤੀ ਪਾਰਟੀਆਂ ਜੋ ਪੰਜਾਬ ਨੂੰ ਲੁਟ ਰਹੀਆ ਹਨ ਉਹਨਾਂ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ।

Get the latest update about PUNJAB, check out more about AMRITSAR, Vijay Rath designed by Aam Aadmi Party worker, TRUESCOOP NEWS & for election campaign

Like us on Facebook or follow us on Twitter for more updates.