ਪਿੰਡ 'ਚ ਨਸ਼ਾ ਵੇਚਣ 'ਤੇ ਰੋਕਿਆ ਤਾ ਰੰਜਸ਼ ਰੱਖ, 20 ਸਾਥੀਆ ਨਾਲ ਰਲ ਕੀਤਾ ਜਾਨਲੇਵਾ ਹਮਲਾ 

ਸੁਖਦੇਵ ਸਿੰਘ ਪੁਤਰ ਜਗੀਰ ਸਿੰਘ ਵਾਸੀ ਪਿੰਡ ਧੂਰਿਆ ਰਮਦਾਸ ਨੂੰ ਪਿੰਡ ਦੇ ਹੀ ਰਮਨਦੀਪ ਅਤੇ ਉਸ ...............

ਅੰਮ੍ਰਿਤਸਰ:- ਸੁਖਦੇਵ ਸਿੰਘ ਪੁਤਰ ਜਗੀਰ ਸਿੰਘ ਵਾਸੀ ਪਿੰਡ  ਧੂਰਿਆ ਰਮਦਾਸ ਨੂੰ ਪਿੰਡ ਦੇ ਹੀ ਰਮਨਦੀਪ ਅਤੇ ਉਸ ਦੇ 20 ਸਾਥੀਆਂ ਵਲੋਂ ਨਸ਼ੇ ਵੇਚਣ ਤੋਂ ਰੌਕਣ ਦੇ ਚਲਦੇ ਤੇਜ ਧਾਰ ਹਥਿਆਰਾਂ ਨਾਲ ਅਤੇ ਦਾਤਾਰ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿਚ ਸੁਖਦੇਵ ਸਿੰਘ ਬੁਰੀ ਤਰਾ ਨਾਲ ਜਖਮੀ ਹੋ ਗਿਆ ਜਿਸਨੂੰ ਅੰਮ੍ਰਿਤਸਰ ਵੇਰਕਾ ਦੇ ਨੰਦਾ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ ਜਿਥੇ ਡਾਕਟਰਾਂ ਵਲੋਂ ਉਸ ਦੀ ਹਾਲਤ ਨਾਜੂਕ ਦਸੀ ਜਾ ਰਹੀ ਹੈ।

ਇਸ ਸੰਬਧੀ ਪੀੜੀਤ ਦੀ ਪਤਨੀ ਸੁਖਬੀਰ ਕੌਰ ਵਲੌ  ਥਾਣਾ ਰਮਦਾਸ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਸੰਬਧੀ ਪਰਿਵਾਰ ਦਾ ਕਹਿਣਾ ਹੈ ਕਿ ਪੁਲਸ ਵਲੋਂ ਉਹ ਦੀ ਕੋਈ ਸੁਣਵਾਈ ਨਹੀ ਕੀਤੀ ਜਾ ਰਹੀ ਹੈ ਉਹਨਾ ਪੁਲਸ ਦੇ ਆਲਾ ਅਧਿਕਾਰੀਆਂ ਨੂੰ ਦੌਸ਼ੀਆ ਤੇ ਕਾਰਵਾਈ ਕਰਨ ਦੀ ਅਪੀਲ ਕਰਦੀ ਆ ਇਨਸਾਫ ਦੀ ਮੰਗ ਕੀਤੀ ਹੈ।

ਇਸ ਸੰਬਧੀ ਥਾਣਾ ਰਮਦਾਸ ਦੇ ਏ ਐਸ ਆਈ ਜਸਬੀਰ ਸਿੰਘ ਨੇ ਦਸਿਆ ਕਿ ਸਾਨੂੰ ਦੌਵੇ ਧਿਰਾਂ ਦੀਆ ਸ਼ਿਕਾਇਤਾਂ ਆਈਆਂ ਹਨ ਸੁਖਦੇਵ ਸਿੰਘ ਜੀ ਕਿ ਪਿੰਡ ਧੂਰੀਆ ਦੇ ਰਹਿਣ ਵਾਲਾ ਹੈ ਅਤੇ ਝਗੜੇ ਵਿਚ ਉਸਨੂੰ ਕਾਫੀ ਸਟਾ ਲਗੀਆ ਹਨ ਜੋ ਕਿ ਹਸਪਤਾਲ ਵਿਚ ਜੇਰੇ ਇਲਾਜ ਹੈ ਅਤੇ ਡਾਕਟਰਾਂ ਵਲੌ ਉਸਦੀ ਹਾਲਤ ਨਾਜੂਕ ਦਸੀ ਜਾ ਰਹੀ ਹੈ ਜਿਸਦੇ ਚਲਦੇ ਜਲਦ ਹੀ ਉਸਦੇ ਬਿਆਨ ਦਰਜ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ। 

Get the latest update about Combined, check out more about true scoop, Join over 20 partners, on selling drugs & the village

Like us on Facebook or follow us on Twitter for more updates.