ਗੈਂਗਸਟਰ ਸੁੱਖਾ ਕਾਹਲਵਾਂ 'ਤੇ ਬਣੀ ਫਿਲਮ 'ਸ਼ੂਟਰ' ਨੂੰ ਬੈਨ ਕਰਨ ਦਾ ਫੈਸਲਾ ਹੁਣ ਹਾਈਕੋਰਟ ਦੇ ਹੱਥ 'ਚ ਨਹੀਂ

ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਇਕ ਜਨਹਿੱਤ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਕਿ...

ਚੰਡੀਗੜ੍ਹ— ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਇਕ ਜਨਹਿੱਤ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਕਿ ਉਹ ਪਟੀਸ਼ਨਕਰਤਾ ਵਲੋਂ ਪੰਜਾਬੀ ਫਿਲਮ 'ਸ਼ੂਟਰ' 'ਤੇ ਬੈਨ ਲਗਾਉਣ ਦੀ ਮੰਗ 'ਤੇ ਉਚਿਤ ਫੈਸਲਾ ਲੈਣ। ਇਸ ਦੌਰਾਨ ਹਰਿਆਣਾ ਦੇ ਐਡੀਸ਼ਨਲ ਐਡਵੋਕੇਟ ਜਨਰਲ ਲੋਕੇਸ਼ ਸਿੰਘਲ ਨੇ ਹਾਈਕੋਰਟ 'ਚ ਆਸ਼ਵਾਸਨ ਦਿੱਤਾ ਹੈ ਕਿ ਸਰਕਾਰ ਜਲਦ ਹੀ ਇਸ ਵਿਸ਼ੇ 'ਤੇ ਫੈਸਲਾ ਲਵੇਗੀ। ਐੱਚ.ਸੀ ਅਰੋੜਾ ਨੇ ਪਟੀਸ਼ਨ 'ਚ ਕਿਹਾ ਸੀ ਕਿ ਇਹ ਫਿਲਮ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ 'ਤੇ ਆਧਾਰਿਤ ਹੈ।

ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਵੱਡਾ ਸਦਮਾ, ਮਸ਼ਹੂਰ ਗਾਇਕਾ ਨੇ ਦੁਨੀਆ ਨੂੰ ਕਿਹਾ ਅਲਵੀਦਾ

 

ਕਾਹਲਵਾਂ 'ਤੇ ਤਿੰਨ ਦਰਜਨ ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ ਸਨ। ਫਿਲਮ 'ਚ ਹਿੰਸਾ ਨਾਲ ਹੀ ਗਨ ਕਲਚਰ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਪਟੀਸ਼ਨਰ ਨੇ ਹਾਈਕੋਰਟ ਨੂੰ ਦੱਸਿਆ ਕਿ ਇਹ ਫਿਲਮ ਹਾਈਕੋਰਟ ਦੇ 22 ਜੁਲਾਈ 2019 ਦੇ ਉਸ ਹੁਕਮ ਦੇ ਉਲਟ ਹੈ, ਜਿਸ 'ਚ ਅਜਿਹੀ ਕਿਸੀ ਵੀ ਫਿਲਮ, ਗੀਤ ਆਦਿ ਨੂੰ ਨਾ ਚੱਲਣ ਦੇਣ ਦਾ ਹੁਕਮ ਸੀ, ਜੋ ਅਪਰਾਧ, ਹਿੰਸਾ ਜਾਂ ਗੈਂਗਸਟਰ ਬਣਨ ਦੀ ਉਦਾਹਰਨ ਨੂੰ ਉਤਸ਼ਾਹਿਤ ਕਰਨ ਵਾਲਾ ਹੋਵੇ। ਕੋਰਟ ਨੂੰ ਦੱਸਿਆ ਗਿਆ ਕਿ ਇਹ ਫਿਲਮ 21 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਪਟੀਸ਼ਨਰ ਨੇ ਕੋਰਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਪਹਿਲਾਂ ਹੀ ਇਸ ਫਿਲਮ 'ਤੇ ਰੋਕ ਲਗਾ ਚੁੱਕੀ ਹੈ।

ਪ੍ਰਸ਼ੰਸਕਾਂ ਲਈ ਬੁਰੀ ਖ਼ਬਰ : ਪੰਜਾਬੀ ਗਾਇਕ ਬੈਨੀ ਧਾਲੀਵਾਲ 'ਤੇ ਚੱਲੀਆਂ ਗੋਲੀਆਂ, ਹਾਲਤ ਗੰਭੀਰ

Get the latest update about Punjab News, check out more about True Scoop News, High Court, Shooter & News In Punjabi

Like us on Facebook or follow us on Twitter for more updates.