ਕੁਮਾਰ ਵਿਸ਼ਵਾਸ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹੋਈ ਮਿਹਰਬਾਨ, ਗ੍ਰਿਫਤਾਰੀ ਤੇ ਲਗਾਈ ਰੋਕ

ਹਾਈਕੋਰਟ ਵਲੋਂ ਕੁਮਾਰ ਵਿਸ਼ਵਾਸ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਹੈ ਤੇ ਹੁਣ ਕੁਮਾਰ ਵਲੋਂ ਇਸ ਕੇਸ ਨੂੰ ਖਾਰਜ ਕਰਨ ਦੀ ਮੰਗ ਦੀ ਪਟੀਸ਼ਨ...

ਚੰਡੀਗੜ੍ਹ:- ਆਮ ਆਦਮੀ ਪਾਰਟੀ ਦੇ ਮੁੱਖ ਅਰਵਿੰਦ ਕੇਜਰੀਵਾਲ ਤੇ ਕਥਿਤ ਟਿੱਪਣੀ ਕਰਨ ਦੇ ਦੋਸ਼ 'ਚ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਵਲੋਂ ਕੁਮਾਰ ਵਿਸ਼ਵਾਸ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਹੈ ਤੇ ਹੁਣ ਕੁਮਾਰ ਵਲੋਂ ਇਸ ਕੇਸ ਨੂੰ ਖਾਰਜ ਕਰਨ ਦੀ ਮੰਗ ਦੀ ਪਟੀਸ਼ਨ 'ਤੇ ਸੁਣਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਪੂਰਾ ਹੁਕਮ ਆਉਣਾ ਫਿਲਹਾਲ ਬਾਕੀ ਹੈ। ਹਾਈਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ 5 ਦਿਨ ਪਹਿਲਾਂ ਕੁਮਾਰ ਅਤੇ ਪੰਜਾਬ ਸਰਕਾਰ ਦੇ ਵਕੀਲਾਂ ਦੀ ਇੱਕ ਘੰਟਾ ਹੋਈ ਬਹਿਸ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ।


ਜਿਰਕਯੋਗ ਹੈ ਕਿ ਕੁਮਾਰ ਵਿਸ਼ਵਾਸ ਵਲੋਂ ਅਰਵਿੰਦ ਕੇਜਰੀਵਾਲ ਦੇ ਖਾਲਿਸਤਾਨ ਨਾਲ ਸੰਬੰਧ ਹੋਣ ਦੇ ਦੋਸ਼ ਲਗਾਏ ਗਏ ਸਨ ਤੇ ਕੁਝ ਵੀ ਫੋਟੋਆਂ ਟਵੀਟ ਕੀਤੀਆਂ ਸਨ। ਜਿਸ ਦੇ ਚਲਦਿਆ ਪੰਜਾਬ ਰੋਪੜ 'ਚ ਕੁਮਾਰ ਦੇ ਖਿਲਾਫ ਕੇਸ ਦਰਜ਼ ਕੀਤਾ ਗਿਆ ਸੀ। ਪੰਜਾਬ ਪੁਲਸ ਨੇ ਰੋਪੜ ਦੇ ਥਾਣਾ ਸਦਰ 'ਚ ਦਰਜ਼ ਮਾਮਲੇ ਦੇ ਆਧਾਰ ਤੇ ਪੰਜਾਬ ਪੁਲਿਸ ਕੁਮਾਰ ਨੂੰ ਸੰਮਨ ਭੇਜਣ ਲਈ ਉਸ ਦੇ ਗਾਜ਼ੀਆਬਾਦ ਘਰ ਪਹੁੰਚੀ ਸੀ। ਇਸ ਦੀਆਂ ਤਸਵੀਰਾਂ ਕੁਮਾਰ ਵਿਸ਼ਵਾਸ ਨੇ ਖੁਦ ਟਵੀਟ ਕੀਤੀਆਂ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਕਿਸ ਦੇ ਇਸ਼ਾਰੇ 'ਤੇ ਇਹ ਸਭ ਕਰ ਰਹੇ ਹਨ, ਉਹ ਮਾਨ ਅਤੇ ਪੰਜਾਬ ਨਾਲ ਧੋਖਾ ਕਰਨਗੇ।

Get the latest update about Kumar Vishwas, check out more about TRUE SCOOP PUNJABI, BHAGWANT MANN, PUNJAB AND HARYANA HIGH COURT & ARVIND KEJRIWAL

Like us on Facebook or follow us on Twitter for more updates.