ਸੀਐਮ ਚਰਨਜੀਤ ਚੰਨੀ ਦਾ ਐਲਾਨ, ਲਖੀਮਪੁਰ ਖੇਰੀ ਮਾਮਲੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਲੱਖ ਦਿੱਤੇ ਜਾਣਗੇ

ਕਾਂਗਰਸ ਪਾਰਟੀ ਲਖੀਮਪੁਰ ਖੇਰੀ ਮੁੱਦੇ 'ਤੇ ਲਗਾਤਾਰ ਭਾਜਪਾ ਅਤੇ ਯੋਗੀ ਸਰਕਾਰ 'ਤੇ ਹਮਲੇ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ..

ਕਾਂਗਰਸ ਪਾਰਟੀ ਲਖੀਮਪੁਰ ਖੇਰੀ ਮੁੱਦੇ 'ਤੇ ਲਗਾਤਾਰ ਭਾਜਪਾ ਅਤੇ ਯੋਗੀ ਸਰਕਾਰ 'ਤੇ ਹਮਲੇ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ਸਮੇਂ ਰਾਹੁਲ ਗਾਂਧੀ ਦੇ ਨਾਲ ਲਖਨਊ ਵਿਚ ਹਨ। ਇਸ ਮੌਕੇ ਚਰਨਜੀਤ ਚੰਨੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਤਰਫੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੇਣ ਦਾ ਐਲਾਨ ਕਰਦਾ ਹਾਂ।

ਇਕ ਦਿਨ ਪਹਿਲਾਂ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੈਂ ਗ੍ਰਹਿ ਮੰਤਰੀ ਨਾਲ ਲਖੀਮਪੁਰ ਖੇਰੀ ਮਾਮਲੇ 'ਤੇ ਗੱਲ ਕੀਤੀ ਹੈ। ਯੂਪੀ ਵਿਚ ਜੋ ਵਾਪਰਿਆ, ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਾਂਗੇ।

Get the latest update about CM Baghel, check out more about Chhattisgarh, Lakhimpur Violence, Rahul Gandhi & Rahul Gandhi

Like us on Facebook or follow us on Twitter for more updates.