ਸਿੱਧੂ ਵੱਲੋਂ ਇਕ ਹੋਰ ਵਿਵਾਦਤ ਬਿਆਨ, ਕਿਹਾ ਪੰਜਾਬ ਵਿਚ ਚੱਲ ਰਹੀ ਹੈ ਬਾਦਲਾਂ ਦੀ ਸਰਕਾਰ

ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ............

ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸਿੱਧਾ ਹਮਲਾ ਕੀਤਾ ਹੈ। ਇਸ ਵਾਰ ਉਹਨਾਂ ਦੋਸ਼ ਲਾਉਂਦਿਆ ਕਿਹਾ ਹੈ ਕਿ ਪੰਜਾਬ 'ਚ ਬਾਦਲਾਂ ਦਾ ਰਾਜ ਚੱਲ ਰਿਹਾ ਹੈ ਤੇ ਸਰਕਾਰ ਮਾਫੀਆ ਦੇ ਕੰਟਰੋਲ 'ਚ ਹੈ।
ਆਪਣੇ ਤਾਜ਼ਾ ਟਵੀਟ ਚ ਸਿੱਧੂ ਨੇ ਕਿਹਾ  ਹੈ ਕਿ ਪੰਜਾਬ ਦੇ ਵਧੇਰੇ ਵਿਧਾਇਕਾਂ ਦੀ ਇਸ ਗੱਲ ’ਤੇ ਸਹਿਮਤੀ ਹੈ, ਕਿ ਪੰਜਾਬ ਵਿਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਹਕੂਮਤ ਚਲ ਰਹੀ ਹੈ। ਸਾਡੇ ਵਿਧਾਇਕਾਂ  ਤੇ ਪਾਰਟੀ ਵਰਕਰਾਂ ਦੀ ਗੱਲ ਸੁਨਣ ਦੀ ਜਗ੍ਹਾਂ ਅਫਸਰ ਸ਼ਾਹੀ ਅਤੇ ਪੁਲਸ ਬਾਦਲ ਪਰਿਵਾਰ ਦੀ ਇੱਛਾ ਮੁਤਾਬਿਕ ਕੰਮ ਕਰ ਰਹੀ ਹੈ। ਸਰਕਾਰ ਲੋਕ ਭਲਾਈ ਲਈ ਨਹੀਂ ਸਗੋਂ ਮਾਫੀਆ ਰਾਜ ਨੂੰ ਬਰਕਰਾਰ ਰੱਖਣ ਲਈ ਚਲ ਰਹੀ ਹੈ। 

Get the latest update about true scoop, check out more about another controversial, running punjab, punjab & sidhu said that badal government

Like us on Facebook or follow us on Twitter for more updates.