ਹਾਲ ਹੀ ਵਿਚ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਪਾਰਟੀ ਵਿਧਾਇਕਾਂ ਦੇ ਫਤਹਿਜੰਗ ਬਾਜਵਾ ਅਤੇ ਰਾਕੇਸ਼ ਪਾਂਡੇ ਨੂੰ ਨੌਕਰੀਆਂ ਦੇਣ ਦੇ ਫੈਸਲੇ ਦਾ ਵਿਰੋਧ ਕੀਤਾ ਸੀ। ਤਰਸ ਦੇ ਅਧਾਰ 'ਤੇ ਨਿਯੁਕਤੀਆਂ ਦੇਣ ਦਾ ਫੈਸਲਾ ਮੰਤਰੀ ਮੰਡਲ ਦੀ ਬੈਠਕ 'ਚ ਲਿਆ ਗਿਆ ਸੀ।
ਪੰਜਾਬ ਕੈਬਨਿਟ ਵੱਲੋਂ ਮਿਲੀ ਪੁਲਸ ਇੰਸਪੈਕਟਰ ਦੀ ਨੌਕਰੀ ’ਤੇ ਵਿਰੋਧੀ ਪਾਰਟੀਆਂ ਅਤੇ ਕਾਂਗਰਸ ਪਾਰਟੀ ਦੇ ਕੁਝ ਆਗੂਆਂ ਵੱਲੋਂ ਤਿੱਖੇ ਇਤਰਾਜ਼ ਜਤਾਏ ਜਾਣ ’ਤੇ ਇਸ ਨੌਕਰੀ ਨੂੰ ਨਾ ਲੈਣ ਦਾ ਫ਼ੈਸਲਾ ਕਰਨ ਵਾਲੇ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਦੇ ਬੇਟੇ ਅਰਜੁਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਖੁਲ੍ਹ ਕੇ ਆਪਣੀ ਗੱਲ ਰੱਖੀ ਹੈ।
ਆਪਣੀ ਪੁਲਸ ਇੰਸਪੈਕਟਰ ਦੀ ਨੌਕਰੀ ’ਤੇ ਛਿੜੇ ਵਿਵਾਦ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਫ਼ਸੋਸ ਹੈ ਕਿ ਉਨ੍ਹਾਂ ਦੀ ਨੌਕਰੀ ਦੇ ਮਾਮਲੇ ਵਿਚ ਉਨ੍ਹਾਂ ਦੇ ਦਾਦੇ ਦੀ ਸ਼ਹਾਦਤ ’ਤੇ ਨੀਂਵੇਂ ਪੱਧਰ ਦੀ ਰਾਜਨੀਤੀ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਉਹ ਫ਼ਿਲਮ ਇੰਡਸਟਰੀ ਵਿਚ ਹਨ ਅਤੇ ਉਨ੍ਹਾਂ ਦੀ ਫ਼ਿਲਮ ਰਿਲੀਜ਼ ਹੋਣ ਵਾਲੀ ਹੈ, ਕੋਵਿਡ ਕਰਕੇ ਦੇਰੀ ਰਹੀ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੀ ਅਲੋਚਨਾ ਤਾਂ ਬਹੁਤ ਕੀਤੀ ਗਈ ਪਰ ਅਲੋਚਨਾ ਕਰਨ ਵਾਲਿਆਂ ਨੇ ਇਹ ਨਹੀਂ ਵੇਖ਼ਿਆ ਕਿ ਉਹ ਨੈਸ਼ਨਲ ਪੱਧਰ ’ਤੇ ਹਾਕੀ, ਬਾਸਕਟ ਬਾਲ ਅਤੇ ਗੌਲਫ਼ ਦੇ ਖ਼ਿਡਾਰੀ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਤਾਂ ‘ਰੀਅਲ ਲਾਈਫ਼ ਹੀਰੋ’ ਸਨ, ਪਰ ਵਿਰੋਧ ਕਰਨ ਵਾਲਿਆਂ ਨੇ ਉਨ੍ਹਾਂ ਨੂੰ ‘ਵਿਲੇਨ’ ਬਣਾ ਕੇ ਰੱਖ ਦਿੱਤਾ। ਜੇ ਉਹ ਲਾਰੈਂਸ ਸਕੂਲ ਵਿਚ ਪੜ੍ਹੇ ਹਨ, ਉਹ ਚੰਗੇ ਕਾਲਜਾਂ ਵਿਚ ਪੜ੍ਹਣਗੇ ਹਨ ਅਤੇ ਦੇਸ਼ ਵਿਦੇਸ਼ ਘੁੰਮੇ ਹਨ ਤਾਂ ਕਿ ਉਨ੍ਹਾਂ ਵਿਚ ਅਯੋਗਤਾ ਹੈ।
ਉਹਨਾਂ ਦੱਸਿਆ ਕਿ ਉਹ 10 ਸਾਲ ਦੀ ਉਮਰ ਤੋਂ ਹੀ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਬਾਜਵਾ ਪਰਿਵਾਰ ਨੇ ਇਕ NGO ਸ਼ੁਰੂ ਕੀਤਾ, ਜਿਸ ਦੇ ਤਹਿਤ ਕੋਵਿਡ ਦੌਰਾਨ 5 ਐਂਬੂਲੈਂਸਾਂ ਹਰ ਸਮੇਂ ਲੋਕਾਂ ਦੀ ਸੇਵਾ ਲਈ ਹਾਜ਼ਰ ਰਹੀਆਂ। ਉਹਨਾਂ ਆਖ਼ਿਆ ਕਿ ਉਹਨਾਂ ਨੂੰ ਇਹ ਨੌਕਰੀ ਛੱਡਣ ਦਾ ਕੋਈ ਗ਼ਮ ਨਹੀਂ ਹੈ ਅਤੇ ਉਹ ਵੱਖ-ਵੱਖ ਤਰੀਕਿਆਂ ਨਾਲ ਲੋਕ ਸੇਵਾ ਜਾਰੀ ਰੱਖਣਗੇ।
Get the latest update about said i am sorry, check out more about Party MLAs Fateh Jang Bajwa, arjun partap singh bajwa, punjab & TRUE SCOOP NEWS
Like us on Facebook or follow us on Twitter for more updates.