ਗੁਰਦਾਸਪੁਰ ਪਹੁੰਚੇ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, ਕੈਪਟਨ ਦਾ ਕਾਂਗਰਸ ਛੱਡਣਾ ਹੈ ਨਿੱਜੀ ਫ਼ੈਸਲਾ

ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਚ ਸੰਤਨੀ ਤਰੇਜਾ ਕੈਥੋਲਿਕ ਚਰਚ ਦਾ ਉਦਘਾਟਨ ਕਰਨ ਪਹੁੰਚੇ ਰਾਜਸਭਾ ਮੈਂਬਰ...

ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਚ ਸੰਤਨੀ ਤਰੇਜਾ ਕੈਥੋਲਿਕ ਚਰਚ ਦਾ ਉਦਘਾਟਨ ਕਰਨ ਪਹੁੰਚੇ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਅੱਜ ਉਹ ਆਪਣੇ ਈਸਾਈ ਭਾਈਚਾਰੇ ਨਾਲ ਮਿਲਣ ਪਹੁੰਚੇ ਹਨ। ਉਹਨਾਂ ਕਿਹਾ ਕਿ ਈਸਾਈ ਭਾਈਚਾਰੇ ਵਲੋਂ ਚਰਚ ਦੀ ਬਹੁਤ ਸੁੰਦਰ ਉਸਾਰੀ ਕਰਵਾਈ ਗਈ ਹੈ। ਇਸ ਮੌਕੇ ਉਹਨਾਂ ਕੈਪਟਨ ਅਮਰਿੰਦਰ ਸਿੰਘ ਦਾ ਪਾਰਟੀ ਛੱਡਣ ਤੇ ਬੋਲੇ ਕਿ ਇਹ ਕੈਪਟਨ ਦਾ ਨਿੱਜੀ ਫ਼ੈਸਲਾ ਹੈ। ਪਰ ਉਹ ਕਾਂਗਰਸ ਪਾਰਟੀ ਵਿਚ ਹੀ ਰਹਿਣਗੇ ਉਹਨਾਂ ਕਿਹਾ ਸਿੱਧੂ ਦੇ ਮਾਮਲੇ ਨੂੰ ਵੀ ਪਾਰਟੀ ਜਲਦ ਹਲ ਕਰੇਗੀ।

ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਚ ਪਹੁੰਚੇ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕੁਝ ਮੁਦਿਆਂ ਨੂੰ ਲੈਕੇ ਇਤਰਾਜ਼ ਸੀ। ਜਿਸ ਲਈ ਉਹਨਾਂ ਨੇ ਮੁਖਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਕੀਤੀ ਹੈ ਅਤੇ ਜ਼ਿਆਦਾ ਮੁਦਿਆਂ ਤੇ ਉਹਨਾਂ ਦੀ ਸਹਿਮਤੀ ਬਣ ਚੁੱਕੀ ਹੈ।  ਇਸ ਮਸਲੇ ਨੂੰ ਜਲਦ ਹਲ ਕੀਤਾ ਜਾਵੇਗਾ। ਉਹ ਕਾਂਗਰਸ ਵਿਚ ਹੀ ਰਹਿਣਗੇ ਅਤੇ ਬਟਾਲਾ ਵਿਚ ਬਾਜਵਾ ਵਲੋਂ ਲਗਾਏ ਗਏ ਇਮਰੂਵਮੈਂਟ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਟਾਉਣ ਤੇ ਕਿਹਾ ਉਹਨਾਂ ਨੂੰ ਸਮਾਂ ਆਉਣ ਤੇ ਕੋਈ ਵੱਡਾ ਅਹੁਦਾ ਮਿਲ ਸਕਦਾ ਹੈ।

Get the latest update about Rajya Sabha member, check out more about to leave the Congress, personal decision of the Captain, truescoop & punjab Gurdaspur

Like us on Facebook or follow us on Twitter for more updates.