ਪੰਜਾਬ ਵਿਧਾਨਸਭਾ ਚੋਣਾਂ 2022: ਕੱਲ੍ਹ ਪਤਾ ਲੱਗੇਗਾ ਕਿ ਕਿਸ ਪਾਰਟੀ ਦੀ ਬਣੇਗੀ ਸਰਕਾਰ। ਕੀ ਇਹਨਾਂ ਖਾਸ ਚਿਹਰਿਆਂ ਦਾ ਹੋਵੇਗਾ ਪੰਜਾਬ 'ਚ ਰਾਜ ?

ਐਗਜ਼ਿਟ ਪੋਲ ਵਲੋਂ ਜਿਥੇ ਆਮ ਆਦਮੀ ਪਾਰਟੀ ਦੇ ਸਰਕਾਰ ਨੂੰ ਬਹੁਮੱਤ ਮਿਲਣ ਦੀ ਉਮੀਦ...

ਚੰਡੀਗੜ੍ਹ:- ਪੰਜਾਬ ਵਿਧਾਨਸਭਾ ਦੇ 117 ਸੀਟਾਂ ਲਈ  20ਫਰਵਰੀ ਨੂੰ ਹੋਏ ਮਤਦਾਨ ਦੇ ਕੱਲ ਨਤੀਜੇ ਐਲਾਨੇ ਜਾਣੇ ਨੇ। ਕੁੱਝ ਖਾਸ ਚਿਹਰੇ ਇਸ ਵਾਰ  ਇਹਨਾਂ ਵਿਧਾਨਸਭਾ ਦੀਆ ਚੋਣਾਂ 'ਚ ਆਪਣੀ ਕਿਸਮਤ ਅਜ਼ਮਾ ਰਹੇ ਨੇ ਜਿਸ ਦਾ ਫੈਸਲਾ ਕੱਲ ਯਾਨੀ 10 ਮਾਰਚ ਨੂੰ ਹੋਣਾ ਹੈ। ਐਗਜ਼ਿਟ ਪੋਲ ਵਲੋਂ ਜਿਥੇ ਆਮ ਆਦਮੀ ਪਾਰਟੀ ਦੇ ਸਰਕਾਰ ਨੂੰ ਬਹੁਮੱਤ ਮਿਲਣ ਦੀ ਉਮੀਦ ਲਗਾਈ ਹੈ। ਪਰ ਇਹ ਐਗਜ਼ਿਟ ਪੋਲ ਦੇ ਨਤੀਜੇ ਕਿੰਨੇ ਸਟੀਕ ਹਨ ਇਸ ਦਾ ਫੈਸਲਾ ਤਾਂ 10 ਮਾਰਚ ਨੂੰ ਹੀ ਹੋਵੇਗਾ। ਦਸ ਦਈਏ ਕਿ ਕਈ ਕਾਂਗਰਸੀ ਨੇਤਾਵਾਂ ਦੇ ਵਲੋਂ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਗਲਤ ਦੱਸਿਆ ਗਿਆ ਹੈ।
 ਆਓ ਜਾਣਦੇ ਹਾਂ ਇਹਨਾਂ ਖਾਸ ਸੀਟਾਂ ਤੋਂ ਚੋਣ ਲੜ੍ਹ ਰਹੇ ਇਹਨਾਂ ਦਿੱਗਜ਼ ਨੇਤਾਵਾਂ ਬਾਰੇ:
* ਸ਼੍ਰੀ ਮੁਕਤਸਰ ਸਾਹਿਬ ਦੇ ਲੰਬੀ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਚੋਣ ਲੜ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ 1997 ਤੋਂ ਲਗਾਤਾਰ ਇਸ ਵਿਧਾਨ ਸਭਾ ਸੀਟ ਤੋਂ ਜਿੱਤਦੇ ਆ ਰਹੇ ਹਨ। ਇਸ ਵਾਰ ਪ੍ਰਕਾਸ਼ ਸਿੰਘ ਬਾਦਲ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਅਤੇ ਕਾਂਗਰਸ ਦੇ ਜਗਪਾਲ ਸਿੰਘ ਅਬੁੱਲਖੁਰਾਣਾ ਨਾਲ ਹੈ। ਹੁਣ ਦੇਖਣਾ ਇਹ ਹੈ ਕਿ ਇਸ ਵਾਰ ਵੀ ਅਕਾਲੀਦਲ ਆਪਣੇ ਜਿੱਤ ਪੱਕੀ ਕਰਦੀ ਹੈ ਜਾਂ ਕੋਈ ਹੋਰ ਪਾਰਟੀ ਨੂੰ ਮੌਕਾ ਮਿਲਦਾ ਹੈ। 
*ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵਾਰ ਬਰਨਾਲਾ ਦੇ ਭਦੌੜ ਅਤੇ ਚਮਕੌਰ ਸਾਹਿਬ ਤੋਂ ਚੋਣ ਮੈਦਾਨ ਤੇ ਹਨ। ਭਦੌੜ ਅਤੇ ਚਮਕੌਰ ਸਾਹਿਬ ਦੀ ਸੀਟਾਂ ਸਭ ਤੋਂ ਸੁਰਖਿਅਤ ਹਨ । ਭਦੌੜ ਤੋਂ ਕਾਂਗਰਸ ਦਾ ਮੁਕਾਬਲਾ ਇਸ ਵਾਰ ਆਮ ਆਦਮੀ ਪਾਰਟੀ ਦੇ ਲਾਭ ਸਿੰਘ ਉਗੋਕੇ ਦੇ ਨਾਲ ਹੈ। ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਪਤਨੀ ਮਨਜੀਤ ਕੌਰ ਵੀ ਇਸ ਵਾਰ ਮੁਕਾਬਲੇ 'ਚ ਹੈ। ਨਾਲ ਹੀ ਚਮਕੌਰ ਸਾਹਿਬ ਤੋਂ ਕਾਂਗਰਸ ਦੇ ਮੁਕਾਬਲੇ ਭਾਜਪਾ ਦੇ ਦਰਸ਼ਨ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਡਾ ਚਰਨਜੀਤ ਸਿੰਘ ਚੋਣ ਲੜ ਰਹੇ ਹਨ।     
* ਧੂਰੀ ਤੋਂ ਆਮ ਆਦਮੀ ਪਾਰਟੀ ਦਾ ਸੀਐੱਮ ਫੇਸ ਭਗਵੰਤ ਮਾਨ ਚੋਣ ਲੜ ਰਹੇ ਹਨ। ਐਗਜ਼ਿਟ ਪੋਲ ਦੇ ਮੁਤਾਬਕ ਜਿਥੇ ਆਪ ਇਸ ਵਾਰ ਆਪਣੀ ਸਰਕਾਰ ਬਣਾ ਸਕਦੀ ਹੈ ਓਥੇ ਹੀ ਧੂਰੀ ਤੋਂ ਭਗਵੰਤ ਮਾਨ ਦੀ ਪ੍ਰਸਿੱਧੀ ਨੂੰ ਦੇਖਦਿਆਂ ਹੋਏ ਇਹ ਅੰਦਾਜਾ ਲਗਾਇਆ ਵੀ ਜਾ ਸਕਦਾ ਹੈ। ਧੂਰੀ 'ਚ ਭਗਵੰਤ ਮਾਨ ਦੇ ਮੁਕਾਬਲੇ ਕਾਂਗਰਸ ਦੇ ਦਲਬੀਰ ਗੋਲਡੀ ਮੈਦਾਨ 'ਚ ਹੈ। 
* ਜਲਾਲਾਬਾਦ ਵਿਧਾਨਸਭਾ ਸੀਟ ਤੋਂ ਇਸ ਵਾਰ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ, ਕਾਂਗਰਸ ਦੇ ਮੋਹਨ ਸਿੰਘ ਫਲਿਆਂਵਾਲਾ ਮੈਦਾਨ ਚ ਨੇ। ਸੁਖਬੀਰ ਸਿੰਘ ਬਾਦਲ ਇਸ ਵਾਰ ਮੁੱਖਮੰਤਰੀ ਦਾ ਚਿਹਰਾ ਵੀ ਹੈ।  
*ਪਟਿਆਲਾ ਵਿਧਾਨਸਭਾ ਸੀਟ ਲਈ ਪੰਜਾਬ ਦੇ 2 ਵਾਰ ਮੁੱਖਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਚੋਣ ਲੜ ਰਹੇ ਨੇ।  ਇਸ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਵੱਖਰੀ ਪਾਰਟੀ ਪੰਜਾਬ ਲੋਕ ਕਾਂਗਰਸ ਪਾਰਟੀ ਰਹੀ ਚੋਣ ਲੜੀ ਹੈ। 
*ਅੰਮ੍ਰਿਤਸਰ ਈਸਟ ਤੋਂ ਇਸ ਵਾਰ 2 ਅਹਿਮ ਚਿਹਰੇ ਇਕ ਦੂਜੇ ਖਿਲਾਫ ਲੜ ਰਹੇ ਹਨ । ਨਵਜੋਤ ਸਿੰਘ ਸਿੱਧੂ ਅਤੇ ਵਿਕਰਮ ਜਿੱਤ ਸਿੰਘ ਮੰਜੀਠੀਆ  ਚਿਹਰੇ ਹਨ ਇਹਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਅਤੇ ਭਾਜਪਾ ਦੇ ਜਗਮੋਹਨ ਸਿੰਘ ਰਾਜੂ ਵੀ ਟੱਕਰ ਦੇ ਰਹੇ ਹਨ।  
* ਪਠਾਨਕੋਟ ਸੀਟ ਦੀ ਗੱਲ ਕੀਤੀ ਜਾਵੇ ਤਨ ਅਸ਼੍ਵਿਨੀ ਕੁਮਾਰ ਮੈਦਾਨ ਚ ਹੈ।  
* ਜਲੰਧਰ ਕੈਂਟ ਵਿਧਾਨ ਸਭ ਸੀਟ ਲਈ ਪਰਗਟ ਸਿੰਘ ਚੋਣ ਮੈਦਾਨ 'ਚ ਹੈ। ਪਰਗਟ ਸਿੰਘ ਦਾ ਮੁਕਾਬਲਾ ਜਗਬੀਰ ਸਿੰਘ ਬਰਾੜ ਅਤੇ ਸਰਬਜੀਤ ਕੌਰ ਮੱਕੜ ਚੋਣ ਲੜ ਰਹੇ ਹਨ।  

Get the latest update about Sukhbir Singh Badal, check out more about Bhagwant Mann, Amarinder Singh, Charanjit Singh Channi & Punjab Plection Result 2022

Like us on Facebook or follow us on Twitter for more updates.