ਪੰਜਾਬ ਵਿਧਾਨਸਭਾ ਚੋਣਾਂ 2022 :ਆਮ ਆਦਮੀ ਪਾਰਟੀ ਦੀ ਇੰਕਲਾਬੀ ਜਿੱਤ, ਵੱਡੇ ਸਿਆਸੀ ਚਿਹਰਿਆਂ ਨੂੰ ਮਿਲੀ ਹਾਰ

ਆਪ ਨੇ 117 ਵਿਧਾਨਸਭਾ ਸੀਟਾਂ ਚੋਂ 89 ਸੀਟਾਂ ਤੇ ਕਬਜ਼ਾ ...

ਪੰਜਾਬ ਵਿਧਾਨ ਸਭ ਚੋਣਾਂ 2022 ਦੇ ਨਤੀਜੇ ਆ ਚੁੱਕੇ ਹਨ। ਚੋਣ ਕਮਿਸ਼ਨ ਵਲੋਂ ਆਮ ਆਦਮੀ ਪਾਰਟੀ ਨੂੰ ਬਹੁਮਤ ਦੇ ਆਧਾਰ  ਲੀਡ ਮਿਲਣ ਦਾ ਐਲਾਨ ਕਰ ਦਿੱਤੋ ਗਿਆ ਹੈ। ਆਪ ਨੇ 117 ਵਿਧਾਨਸਭਾ ਸੀਟਾਂ ਚੋਂ 89 ਸੀਟਾਂ ਤੇ ਕਬਜ਼ਾ ਕੀਤਾ ਹੈ। ਆਮ ਆਦਮੀ ਪਾਰਟੀ ਦੇ ਸੀਐੱਮ ਚਿਹਰਾ ਭਗਵੰਤ ਮਾਨ ਨੇ ਵਡੀ ਜਿੱਤ ਹਾਸਿਲ ਕੀਤੀ ਹੈ। ਜਦਕਿ ਕਈ ਵਡੇ ਸਿਆਸੀ ਚਿਹਰੇ ਜੋ ਇਸ ਵਾਰ ਮੈਦਾਨ 'ਚ ਉਤਰੇ ਹਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਇਹਨਾਂ ਵਿੱਚੋ ਮੁਖ ਤੋਰ ਤੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਹੈ ਜਿਨ੍ਹਾਂ  ਨੂੰ ਆਪਣੀਆਂ ਦੋਨੋ ਸੀਟਾਂ ਚਮਕੌਰ ਸਾਹਿਬ ਅਤੇ ਭਦੌੜ ਤੋਂ ਹਾਰ ਮਿਲੀ ਹੈ। ਇਸ ਤੋਂ ਇਲਾਵਾ ਕਾਂਗਰਸ ਸਟਾਰ ਫੇਸ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਨੋਰਥ ਸੀਟ ਤੋਂ ਵੀ ਹਾਰ ਹੱਥ ਲਗੀ ਹੈ। ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਇਸ ਵੱਡਾ ਸਿਆਸਤ ਚਿਹਰਾ ਜਿਨ੍ਹਾਂ ਨੂੰ 19977 ਤੋਂ ਬਾਅਦ 2022 ਦੀਆਂ ਇਹਨਾਂ ਚੋਣਾਂ ਚ ਹਾਰ ਦਾ ਸਾਹਮਣਾ ਕਰਨਾ ਪਿਆ  ਹੈ। 

ਵੱਡੇ ਸਿਆਸੀ ਚਿਹਰੇ ਜੋ ਜਿੱਤ ਤੋਂ ਰਹੇ ਦੂਰ :-
*ਚਰਨਜੀਤ ਸਿੰਘ ਚੰਨੀ ਨੂੰ ਵਿਧਾਨਸਭਾ ਸੀਟਾਂ ਚਮਕੌਰ ਸਾਹਿਬ ਅਤੇ ਭਦੌੜ ਤੋਂ ਹਾਰ ਮਿਲੀ ਹੈ। 
*ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਈਸਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।  
*ਵਿਕਰਮਜੀਤ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਸੀਟ ਤੋਂ ਹਾਰ ਮਿਲੀ ਹੈ। 
*ਅਭਿਨੇਤਾ ਸੋਨੂ ਸੂਦ ਦਾ ਭੈਣ ਮਾਲਵਿਕਾ ਸੂਦ  ਮੋਗਾ ਸੀਟ ਤੋਂ ਫਿਲਹਾਲ ਲਈ  ਆਮ ਆਦਮੀ ਪਾਰਟੀ ਦੀ ਡਾ ਅਮਨਦੀਪ ਕੌਰ ਤੋਂ ਪਿੱਛੇ ਚਲ ਰਹੀ ਹੈ।  
*ਪਟਿਆਲਾ ਵਿਧਾਨਸਭਾ ਹਲਕਾ ਤੋਂ ਕੈਪਟਨ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਪਿੱਛੇ ਚਲ ਰਹੇ ਹਨ। 
*ਬੀਬੀ ਰਜਿੰਦਰ ਕੌਰ ਭੱਠਲ ਵੀ ਇਸਵਾਰ ਹਾਰ ਰਹੇ ਹਨ।  
*ਉਪ ਮੁੱਖਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਵੀ ਆਮ ਆਦਮੀ ਪਾਰਟੀ ਦੇ ਡਾ ਅਜੈ ਗੁਪਤਾ ਤੋਂ ਘਟ ਵੋਟਾਂ ਮਿਲੀਆਂ ਹਨ।
*ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਲਗਭਗ 10 ਹਜ਼ਾਰ ਵੋਟਾਂ ਨਾਲ ਆਪ ਦੇ ਉਮੀਦਵਾਰ ਜਗਰੂਪ ਗਿੱਲ ਤੋਂ ਪਿੱਛੇ ਚਲ ਰਹੇ ਹਨ।      .
*ਲੁਧਿਆਣਾ ਪੱਛਮੀ ਵਿਧਾਨ ਸਭ ਹਲਕਾ ਤੋਂ ਭਾਰਤ ਭੂਸ਼ਣ ਆਸ਼ੂ ਵੀ ਪਿੱਛੇ ਚਲ ਰਹੇ ਹਨ।  
*ਗਿੱਦੜ ਵਾਹਾ ਵਿਧਾਨ ਸਭਾ ਹਲਕੇ ਤੋਂ ਰਾਜਾ ਵੜਿੰਗ ਨੂੰ ਵੀ ਹਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  
*ਮਾਨਸਾ 'ਚ ਕਾਂਗਰਸ ਦੇ ਸਿੱਧੂ ਮੂਸੇਵਾਲਾ ਪਿੱਛੇ ਚੱਲ ਰਹੇ ਹਨ, 'ਆਪ' ਦੇ ਡਾਕਟਰ ਵਿਜੇ ਸਿੰਗਲਾ ਅੱਗੇ ਚੱਲ ਰਹੇ ਹਨ।
*ਕਾਂਗਰਸ ਦੇ ਰਾਣਾ ਕੇਪੀ ਸਿੰਘ ਨੂੰ 2673 ਵੋਟਾਂ ਮਿਲੀਆਂ ਹਨ।

Get the latest update about CAPTAIN AMARINDER SINGH, check out more about AAM AADMI PARTY, SUKHBIR SINGH BADAL, ELECTION RESULTS UPDATE & CONGRESS PARTY

Like us on Facebook or follow us on Twitter for more updates.