ਪੰਜਾਬ ਦੀ ਕੈਬਨਿਟ ਮੀਟਿੰਗ 'ਚ ਇਨ੍ਹਾਂ ਵੱਡੇ ਮਸਲਿਆਂ 'ਤੇ ਹੋਈ ਚਰਚਾ, 16 ਜਨਵਰੀ ਨੂੰ ਵਿਸ਼ੇਸ਼ ਸੈਸ਼ਨ

ਵੀਰਵਾਰ ਨੂੰ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ ਹੈ। ਦੱਸ ਦੱਈਏ ਕਿ ਇਸ ...

ਚੰਡੀਗੜ੍ਹ — ਵੀਰਵਾਰ ਨੂੰ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ ਹੈ। ਦੱਸ ਦੱਈਏ ਕਿ ਇਸ ਮੀਟਿੰਗ 'ਚ ਸੂਬੇ ਦੀ ਮਾੜੀ ਵਿੱਤੀ ਹਾਲਤ, ਬਿਜਲੀ ਦੀਆਂ ਦਰਾਂ ਵਧਾਉਣ ਤੋਂ ਪੈਦਾ ਹੋਈ ਸਥਿਤੀ ਅਤੇ ਕੁਝ ਹੋਰ ਮਸਲਿਆਂ ਬਾਰੇ ਚਰਚਾ ਹੋਈ ਹੈ। ਅਨੁਸੂਚਿਤ ਜਾਤਾਂ ਤੇ ਜਨਜਾਤਾਂ ਲਈ ਅਗਲੇ 10 ਸਾਲਾਂ ਲਈ ਰਾਖ਼ਵਾਂਕਰਨ ਜਾਰੀ ਰੱਖਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 16-17 ਜਨਵਰੀ ਨੂੰ ਬੁਲਾਇਆ ਹੈ।ਇਹ ਫੈਸਲਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਮੀਟਿੰਗ 'ਚ ਕੀਤਾ ਗਿਆ। ਸੂਬੇ ਵਿਚ ਦੇਸ਼ ਭਰ ਵਿੱਚੋਂ ਸਭ ਤੋਂ ਵੱਧ ਅਨੁਸੂਚਿਤ ਜਾਤਾਂ ਦੀ ਵੱਸੋਂ ਹੈ।ਇਸ ਲਈ ਇਹ ਬਿੱਲ ਬਹੁਤ ਅਹਿਮ ਹੈ।

ਅੱਜ ਪੰਜਾਬ ਸਰਕਾਰ ਦੀ ਮੀਟਿੰਗ 'ਚ ਹੋਵੇਗੀ ਵੱਡੇ ਮਸਲਿਆਂ ਦੇ ਗੱਲ-ਬਾਤ

ਦੱਸਿਆ ਜਾ ਰਿਹਾ ਹੈ ਕਿ ਕੈਬਨਿਟ ਨੇ ਰਾਜਪਾਲ ਨੂੰ ਸਿਫਾਰਸ਼ ਕਰਨ ਦਾ ਫੈਸਲਾ ਕੀਤਾ ਕਿ ਭਾਰਤੀ ਸੰਵਿਧਾਨ ਦੀ ਧਾਰਾ 174 (1) ਤਹਿਤ ਵਿਧਾਨ ਸਭਾ ਦਾ 10 ਸੈਸ਼ਨ ਬੁਲਾਇਆ ਜਾਵੇ।ਰਾਖ਼ਵਾਂਕਰਨ ਜਾਰੀ ਰੱਖਣ ਲਈ 25 ਜਨਵਰੀ ਤੋਂ ਪਹਿਲਾਂ ਬਿੱਲ 'ਤੇ ਮੋਹਰ ਲਾਈ ਜਾਣੀ ਹੈ ਕਿਉਂਕਿ ਇਸ ਤੋਂ ਬਾਅਦ ਇਸ ਦੀ ਮਿਆਦ ਖ਼ਤਮ ਹੋ ਜਾਣੀ ਹੈ। ਦੱਸ ਦੱਈਏ ਕਿ ਪਹਿਲਾਂ ਮੀਟਿੰਗ 'ਚ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਨ ਵਾਲੇ ਫ਼ਤਹਿਜੀਤ ਸਿੰਘ ਅਤੇ ਕਰ 'ਤੇ ਆਬਕਾਰੀ ਵਿਭਾਗ ਦੇ ਈਟੀਓ ਸੁਮੇਰ ਸਿੰਘ ਨੂੰ ਪੰਜਾਬ ਪੁਲਸ 'ਚ ਡੀਐੱਸਪੀ ਬਣਾਉਣ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਣ ਨੂੰ ਪ੍ਰਵਾਨਗੀ ਦਿੱਤੇ ਜਾਣ ਦੀ ਸੰਭਾਵਨਾ ਸੀ।  

Get the latest update about Special Punjab Assembly Session, check out more about Punjab News, Punjab Government Meeting Start, 16 January & True Scoop News

Like us on Facebook or follow us on Twitter for more updates.