ਵਾਲਮੀਕ ਸਮਾਜ ਵਲੋਂ ਅੱਜ ਪੰਜਾਬ ਬੰਦ, ਬਾਜ਼ਾਰਾਂ 'ਚ ਛਾਇਆ ਸੰਨਾਟਾ

ਅੱਜ ਇਕ ਵਾਰ ਫਿਰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਬੰਦ ਦੇ ਚਲਦਿਆਂ ਜਲੰਧਰ, ਬਰਨਾਲਾ, ਅੰਮ੍ਰਿਤਸਰ, ੁਗੁਰਦਾਸਪੁਰ ਅਤੇ ਫ਼ਿਰੋਜ਼ਪੁਰ 'ਚ ਬੰਦ ਕਰਕੇ ਬਾਜ਼ਾਰਾਂ 'ਚ ਸੰਨਾਟਾ ਛਾਇਆ...

ਜਲੰਧਰ— ਅੱਜ ਇਕ ਵਾਰ ਫਿਰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਬੰਦ ਦੇ ਚਲਦਿਆਂ ਜਲੰਧਰ, ਬਰਨਾਲਾ, ਅੰਮ੍ਰਿਤਸਰ, ੁਗੁਰਦਾਸਪੁਰ ਅਤੇ ਫ਼ਿਰੋਜ਼ਪੁਰ 'ਚ ਬੰਦ ਕਰਕੇ ਬਾਜ਼ਾਰਾਂ 'ਚ ਸੰਨਾਟਾ ਛਾਇਆ ਹੋਇਆ ਹੈ। ਜ਼ਿਲ੍ਹਿਆਂ 'ਚ ਪੁਲਿਸ ਅਤੇ ਪ੍ਰਸਾਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ। ਦਰਅਸਲ ਇਕ ਨਿੱਜੀ ਟੀ. ਵੀ ਚੈਨਲ 'ਤੇ ਪ੍ਰਸਾਰਿਤ ਟੀ. ਵੀ. ਸੀਰੀਅਲ 'ਰਾਮ-ਸੀਆ ਕੇ ਲਵ-ਕੁਸ਼' 'ਚ ਭਗਵਾਨ ਵਾਲਮੀਕੀ ਦੀ ਜੀਵਨੀ ਨੂੰ ਤੋੜ-ਮਰੋੜ ਕੇ ਪ੍ਰਸਾਰਿਤ ਕਰਨ ਦੇ ਵਿਰੋਧ 'ਚ 7 ਸਤੰਬਰ ਨ ੂੰਕਈ ਜ਼ਿਲ੍ਹਿਆਂ ਦੇ ਡੀ. ਸੀ ਨੇ ਕੇਬਲ ਆਪ੍ਰੇਟਰਾਂ ਨੂੰ ਕਰੀਬ ਇਕ ਮਹੀਨੇ ਲਈ ਇਸ ਸੀਰੀਅਲ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਉਧਰ ਜਲੰਧਰ ਦੇ ਡੀ. ਸੀ ਵਰਿੰਦਰ ਸ਼ਰਮਾ ਨੇ ਬੰਦ ਦੌਰਾਨ ਸੁਰੱਖਿਆ ਦੇ ਪੂਰੇ ਇੰਤਜ਼ਾਮ ਕਰਨ ਦਾ ਦਾਅਵਾ ਕੀਤਾ ਹੈ।

ਬਟਾਲਾ ਬਲਾਸਟ : ਪੀੜਤਾਂ ਨੂੰ ਮਿਲੇ ਮੁੱਖ ਮੰਤਰੀ ਕੈਪਟਨ, ਦੋਸ਼ੀਆਂ 'ਤੇ ਸਖ਼ਤ ਕਾਰਵਾਈ ਦਾ ਦਵਾਇਆ ਯਕੀਨ

ਇਸ ਦੌਰਾਨ ਸੂਬੇ 'ਚ ਜਿਨ੍ਹਾਂ ਥਾਂਵਾਂ 'ਤੇ ਬੰਦ ਦਾ ਜ਼ਿਆਦਾ ਅਸਰ ਹੈ ਉੱਥੇ ਸਕੂਲ, ਕਾਲਜ, ਏ. ਟੀ. ਐੱਮ, ਆਵਾਜਾਈ ਦੀ ਸੇਵਾਵਾਂ ਨੂੰ ਬੰਦ ਰੱਖਣ ਲਈ ਕਿਹਾ ਗਿਆ ਹੈ। ਇਸ ਦੌਰਾਨ ਪੰਜਾਬ ਰੋਡਵੇਜ਼ ਦੀ ਸੇਵਾ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਸੁਰੱਖਿਆ ਨੂੰ ਦੇਖਦੇ ਹੋਏ ਏ. ਟੀ. ਐੱਮ ਸ਼ੁੱਕਰਵਾਰ ਰਾਤ ਤੋਂ ਸ਼ਨੀਵਾਰ ਤੱਕ ਬੰਦ ਰੱਖੇ ਜਾਣਗੇ। ਇਸ ਦੇ ਨਾਲ ਪੁਲਸ ਕਮਿਸ਼ਨ ਨੇ ਕਿਹਾ ਕਿ ਪੀ. ਏ. ਪੀ ਦੇ ਮੁਲਾਜ਼ਮ ਅਤੇ ਪੰਜਾਬ ਪੁਲਸ ਦੇ ਜਵਾਨ ਡੌਗ ਸਕਵਾਡ ਅਤੇ ਦੰਗਾ ਰੋਧੀ ਦਸਤੇ ਦੇ ਨਾਲ ਸ਼ਹਿਰ 'ਚ ਤਾਇਨਾਤ ਕਰ ਦਿੱਤੇ ਹਏ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਪੂਰੇ ਸ਼ਹਿਰ ਦੀ ਨਿਗਰਾਨੀ ਕਰਨਗੇ। ਬੰਦ ਦੇ ਦੌਰਾਨ ਸੀ. ਸੀ. ਟੀ. ਵੀ ਕੈਮਰਿਆਂ ਵਾਲੀ ਬੈਨ ਵੀ ਘੁੰਮੇਗੀ ਤਾਂ ਜੋ ਕਿਤੇ ਕੋਈ ਗੜਬੜੀ ਨਾ ਹੋਵੇ। ਟੀ. ਵੀ. ਸੀਰੀਅਲ ਬੰਦ ਦੀ ਮੰਗ ਕਰ ਰਹੇ ਸਮਾਜ ਦਾ ਕਹਿਣਾ ਹੈ ਕਿ ਇਸ ਸੀਰੀਅਲ ਨਾਲ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹ,ੈ ਜਿਸ ਕਰਕੇ ਲੋਕਾਂ 'ਚ ਗੁੱਸਾ ਹੈ।

Get the latest update about True Scoop News, check out more about Punjab Band, Punjab Closed, Balmiki Community Controversy & News In Punjabi

Like us on Facebook or follow us on Twitter for more updates.