ਬਟਾਲਾ 'ਚ ਪੁਲਸ ਅਧਕਾਰੀ ਦੀ ਗੱਡੀ ਹਾਦਸਾਗ੍ਰਸਤ, ਡਿਵਾਈਡਰ ਨਾਲ ਟਕਰਾਈ

ਬਟਾਲਾ ਦੀ ਅੰਮ੍ਰਿਤਸਰ ਰੋਡ ਸ਼ਹਿਰ ਦੇ ਅੰਦਰ ਮੁਖ ਮਾਰਗ ਤੇ ਅੱਜ ਦੇਰ ਰਾਤ ਇਕ ਪੁਲਸ ਅਧਕਾਰੀ ਦੀ ਇਨੋਵਾ ਗੱਡੀ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਹੋਈ ਹੈ....................

ਬਟਾਲਾ ਦੀ ਅੰਮ੍ਰਿਤਸਰ ਰੋਡ ਸ਼ਹਿਰ ਦੇ ਅੰਦਰ ਮੁਖ ਮਾਰਗ ਤੇ ਅੱਜ ਦੇਰ ਰਾਤ ਇਕ ਪੁਲਸ ਅਧਕਾਰੀ ਦੀ ਇਨੋਵਾ ਗੱਡੀ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਹੋਈ ਹੈ ਉਥੇ ਹੀ ਗੱਡੀ ਮੁਖ ਮਾਰਗ ਤੇ ਬਣੇ ਡਿਵਾਈਡਰ ਚ ਵਜੀ ਅਤੇ ਹਾਦਸਾ ਇਹਨਾਂ ਜਬਰਦਸਤ ਹੈ ਕਿ ਗੱਡੀ ਦੇ ਏਅਰ ਬੈਗ ਵੀ ਖੁਲ ਚੁਕੇ ਹਨ ਉਸ ਤੋਂ ਇਹ ਸਾਫ ਹੈ ਕਿ ਗੱਡੀ ਤੇਜ਼ ਰਫਤਾਰ ਵਿਚ ਡਿਵਾਈਡਰ ਨਾਲ ਜਾ ਟਕਰਾਈ।

 ਉਥੇ ਹੀ ਪੁਲਸ ਜਾਚ ਅਧਕਾਰੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਗੱਡੀ ਪੁਲਸ ਥਾਣਾ ਸਦਰ ਦੇ ਇੰਚਾਰਜ ਯਾਦਵਿੰਦਰ ਸਿੰਘ ਦੀ ਹੈ ਅਤੇ ਉਹ ਗੱਡੀ ਵਿਚ ਮਜੂਦ ਸੀ।  ਹਾਦਸੇ ਦੀ ਵਜਹ ਅਚਾਨਕ ਇਕ ਗੱਡੀ ਸਾਹਮਣੇ ਆ ਗਈ ਸੀ। ਉਸ ਨੂੰ ਬਚਾਉਂਦੇ ਹੋਏ ਹੋਣ ਬਾਰੇ ਦੱਸਿਆ ਜਾ ਰਿਹਾ ਹੈ ਅਤੇ ਜਾਚ ਅਧਕਾਰੀ ਨੇ ਦਸਿਆ ਕਿ ਹਾਦਸੇ ਉਪਰੰਤ ਗੱਡੀ ਚਲਾ ਰਹੇ ਡਰਾਈਵਰ ਅਤੇ ਪੁਲਸ ਅਧਕਾਰੀ ਯਾਦਵਿੰਦਰ ਸਿੰਘ ਏਅਰ ਬੈਗ ਖੋਲਣ ਕਾਰਨ ਵਾਲ ਵਾਲ ਬਚੇ ਅਤੇ ਦੋਵਾਂ ਨੂੰ ਗੱਡੀ ਵਿਚ ਕੱਢ ਉਥੋਂ ਲਿਜਾਇਆ ਗਿਆ ਹੈ। 

ਉਥੇ ਹੀ ਪੁਲਸ ਥਾਣਾ ਸਿਟੀ ਦੇ ਤਹਿਤ ਬਸ ਸਟੈਂਡ ਚੋਂਕੀ ਦੇ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਹ ਗੱਡੀ ਪੁਲਸ ਥਾਣਾ ਇੰਚਾਰਜ ਸਦਰ ਦੀ ਗੱਡੀ ਹੈ ਜੋਕਿ ਗੱਡੀ ਵਿਚ ਉਹਨਾਂ ਦਾ ਡਰਾਈਵਰ ਅਤੇ ਯਾਦਵਿੰਦਰ ਸਿੰਘ ਦੋਵੇ ਸਵਾਰ ਸਨ ਅਤੇ ਹਾਦਸੇ ਭਾਵੇ ਬਹੁਤ ਜ਼ਬਰਦਸਤ ਸੀ ਲੇਕਿਨ ਗੱਡੀ ਦੇ ਏਅਰ ਬੈਗ ਖੋਲਣ ਕਾਰਨ ਉਹਨਾਂ ਦੋਵਾਂ ਦਾ ਬਚਾਵ ਹੋਇਆ ਹੈ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਕੇਸ ਦਰਜ਼ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

 

Get the latest update about Road of Batala, check out more about truescoop, truescoop news, police officers & car crashes

Like us on Facebook or follow us on Twitter for more updates.