ਬਟਾਲਾ: ਕਰਿਆਨਾ ਦੀ ਦੁਕਾਨ 'ਚ ਹੋਈ ਚੋਰੀ, ਵਾਰਦਾਤ ਸੀਸੀਟੀਵੀ 'ਚ ਕੈਦ

ਬਟਾਲਾ ਦੇ ਸ਼ਾਂਤੀ ਨਗਰ ਇਲਾਕੇ ਚ ਚੋਰਾਂ ਨੇ ਇਕ ਕਰਿਆਨਾ ਦੀ ਦੁਕਾਨ ਦੇ ਤਾਲੇ ਤੋੜ ਕਰੀਬ ਇਕ ਲੱਖ ਰੁਪਏ ਨਕਦੀ ਦੀ ਚੋਰੀ ਨੂੰ ਦਿਤਾ ਅੰਜਾਮ ..

ਬਟਾਲਾ ਦੇ ਸ਼ਾਂਤੀ ਨਗਰ ਇਲਾਕੇ ਚ ਚੋਰਾਂ ਨੇ ਇਕ ਕਰਿਆਨਾ ਦੀ ਦੁਕਾਨ ਦੇ ਤਾਲੇ ਤੋੜ ਕਰੀਬ ਇਕ ਲੱਖ ਰੁਪਏ ਨਕਦੀ ਦੀ ਚੋਰੀ ਨੂੰ ਦਿਤਾ ਅੰਜਾਮ , ਚੋਰੀ ਦੀ ਵਾਰਦਾਤ ਹੋਈ ਸੀਸੀਟੀਵੀ ਕੈਮਰੇ ਵਿਚ ਕੈਦ। ਉਧਰ ਪੁਲਸ ਵਲੋਂ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ  ਸ਼ੁਰੂ ਕਰ ਦਿੱਤੀ ਗਈ ਹੈ।

ਬਟਾਲਾ ਦੇ ਸ਼ਾਂਤੀ ਨਗਰ ਇਲਾਕੇ ਵਿਚ ਬੀਤੀ ਦੇਰ ਰਾਤ ਚੋਰਾਂ ਨੇ ਇਕ ਕਰਿਆਨਾ ਦੀ ਦੁਕਰਨ ਨਿਸ਼ਾਨਾ ਬਣਾਇਆ। ਦੁਕਾਨ ਮਾਲਿਕ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਚੋਰ ਨੇ ਉਸਦੀ ਦੁਕਾਨ ਦਾ ਤਾਲੇ ਤੋੜ ਅੰਦਰ ਦਾਖਿਲ ਹੋਏ ਅਤੇ ਉਸਦੇ ਗਲੇ ਵਿਚ ਪਾਏ ਕਰੀਬ 1 ਲੱਖ 19 ਹਜ਼ਾਰ ਰੁਪਏ ਨਕਦੀ ਲੈਕੇ ਰਫੂਚੱਕਰ ਹੋ ਗਏ। ਉਥੇ ਹੀ ਇਹ ਪੂਰੀ ਵਾਰਦਾਤ ਦੁਕਾਨ ਵਿਚ ਲਗੇ ਕੈਮਰੇ ਵਿਚ ਵੀ ਕੈਦ ਹੋ ਗਈ। ਦੁਕਾਨ ਮਲਿਕ ਇਨਸਾਫ ਮਿਲਣ ਦੀ ਗੁਹਾਰ ਲਗਾ ਰਿਹਾ ਹੈ ਉਧਰ ਪੁਲਸ ਚੋਂਕੀ ਸਿੰਬਲ ਦੇ ਇੰਚਾਰਜ ਨੇ ਦੱਸਿਆ ਕਿ ਮਾਮਲਾ ਦਰਜ਼ ਕਰ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

Get the latest update about truescoop, check out more about punjab, truescoop neww, Grocery store burglary & Incident imprisoned in CCTV

Like us on Facebook or follow us on Twitter for more updates.