ਇੰਪਰੂਵਮੈਂਟ ਟਰੱਸਟ ਬਟਾਲਾ ਦੇ ਚੈਅਰਮੈਨ ਬਦਲੇ ਗਏ, ਕਸਤੂਰੀ ਲਾਲ ਸੇਠ ਨੇ ਸੰਭਾਲੀ ਕੁਰਸੀ

ਇਸ ਸਮੇਂ ਦੀ ਵੱਡੀ ਖਬਰ ਪੰਜਾਬ ਦੇ ਬਟਾਲਾ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਸਰਕਾਰ ਬਦਲਣ ਦੇ ਨਾਲ ਹੀ ਵੱਡੇ ਬਦਲਾਵ ...............

ਕੈਪਟਨ ਅਮਰਿੰਦਰ ਸਿੰਘ ਦੇ ਚਲੇ ਜਾਣ ਨਾਲ ਅਤੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੁਰਸੀ ਸੰਭਾਲਣ ਤੋਂ ਤੀਜੇ ਦਿਨ ਬਾਅਦ, ਸਿਆਸੀ ਅਹੁਦਿਆਂ 'ਤੇ ਨਵੀਆਂ ਨਿਯੁਕਤੀਆਂ ਸ਼ੁਰੂ ਹੋ ਗਈਆਂ ਹਨ। 

ਇਸ ਸਮੇਂ ਦੀ ਵੱਡੀ ਖਬਰ ਪੰਜਾਬ ਦੇ ਬਟਾਲਾ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਸਰਕਾਰ ਬਦਲਣ ਦੇ ਨਾਲ ਹੀ ਵੱਡੇ ਬਦਲਾਵ ਸ਼ੁਰੂ ਹੋ ਗਏ ਹਨ। ਇਥੇ ਸਰਕਾਰੀ ਤੌਰ ਤੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਉਹ ਬਦਲਾਵ ਕੀਤੇ ਗਏ ਹਨ।

ਸਰਕਾਰੀ ਤੌਰ ਤੇ ਵੱਡੇ ਫੇਰ ਬਦਲ ਸ਼ੁਰੂ,  ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਰਹਿਨੁਮਾਈ ਹੇਠ ਸ਼੍ਰੀ ਕਸਤੂਰੀ ਲਾਲ ਜੀ ਸੇਠ ਜੀ ਨੂੰ ਫਿਰ ਤੋਂ ਚੈਅਰਮੈਨ ਇੰਪਰੂਵਮੈਂਟ  ਟਰੱਸਟ ਬਟਾਲਾ ਬਣਾਇਆ ਗਿਆ। ਪ੍ਰਤਾਪ ਬਾਜਵਾ ਨੇ ਕੁਝ ਦਿਨ ਪਹਿਲਾਂ ਕਸਤੂਰੀ ਲਾਲ ਸੇਠ ਨੂੰ ਹਟਾ ਕੇ ਆਪਣੇ ਖਾਸਮਖਾਸ ਪਵਨ ਕੁਮਾਰ ਪੰਮਾ ਨੂੰ ਚੈਅਰਮੈਨ ਇੰਪਰੂਵਮੈਂਟ  ਟਰੱਸਟ ਬਟਾਲਾ ਬਣਾਇਆ ਸੀ। 

Get the latest update about Punjab, check out more about has been appointed as Chairman Implement Trust Batala, truescoop news, Mr Kasturi Lal Ji Sait & Cabinet Minister Tript Rajinder Singh Bajwa

Like us on Facebook or follow us on Twitter for more updates.