ਕਾਲਜੀਏਟ ਨੌਜਵਾਨਾਂ ਦੇ ਦੋ ਗੁਟਾਂ 'ਚ ਹੋਈ ਝੜਪ, 1 ਨੌਜਵਾਨ ਜ਼ਖਮੀ

ਪੁਰਾਣੀ ਰੰਜਿਸ਼ ਨੂੰ ਲੈਕੇ ਦੋ ਗੁਟਾਂ ਆਪਸ ਵਿਚ ਭਿੜ ਗਏ। ਬਟਾਲਾ ਦੇ ਜਲੰਧਰ ਰੋਡ ਤੇ ਪੰਜਾਬ ਰੋਡਵੇਜ ਡਿਪੋ ...

ਪੁਰਾਣੀ ਰੰਜਿਸ਼ ਨੂੰ ਲੈਕੇ ਦੋ ਗੁਟਾਂ ਆਪਸ ਵਿਚ ਭਿੜ ਗਏ। ਬਟਾਲਾ ਦੇ ਜਲੰਧਰ ਰੋਡ ਤੇ ਪੰਜਾਬ ਰੋਡਵੇਜ ਡਿਪੋ ਦੇ ਸਾਮਣੇ ਇਕ ਗੁੱਟ ਨੇ ਦੂਸਰੇ ਗੁਟ ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਨੌਜਵਾਨਾਂ ਨੇ ਇਕ ਨੌਜਵਾਨ ਦੇ ਸਿਰ ਤੇ ਕੋਈ ਚੀਜ਼ ਮਾਰ ਦਿੱਤੀ, ਜਿਸ ਨਾਲ ਉਹ ਜਖਮੀ ਹੋ ਗਿਆ। ਇਸ ਦੌਰਾਨ ਕਾਲੇ ਰੰਗ ਦੀ ਸਕਾਰਪੀਓ ਗੱਡੀ ਦੀ ਵੀ ਤੋੜਭੰਨ ਕੀਤੀ ਗਈ। ਪੁਲਸ ਜਾਂਚ ਕਰ ਰਹੀ ਹੈ। 

ਇਸ ਮੌਕੇ ਜਖਮੀ ਹੋਏ ਪੀੜਿਤ ਨੌਜਵਾਨ ਨੇ ਦੱਸਿਆ ਕਿ ਮੈਂ ਆਪਣੇ ਦੋਸਤ ਨੂੰ ਘਰ ਛੱਡ ਕੇ ਜਾ ਰਿਹਾ ਸੀ, ਤਾਂ ਰਸਤੇ ਵਿਚ ਪਹਿਲਾਂ ਤੋਂ ਹੀ ਕਰੀਬ 10 ਨੌਜਵਾਨ ਖੜੇ ਸਨ, ਜਿਨ੍ਹਾਂ ਨੇ ਮੇਰੇ ਤੇ ਹਮਲਾ ਕਰ ਦਿਤਾ, ਮੇਰੀ ਉਨ੍ਹਾਂ ਨੌਜਵਾਨਾਂ ਨਾਲ ਪੁਰਾਣੀ ਰੰਜਿਸ਼ ਚਲੀ ਆ ਰਹੀ ਹੈ। ਜਿਸ ਦੇ ਚੱਲਦੇ ਅੱਜ ਉਨ੍ਹਾਂ ਨੌਜਵਾਨਾਂ ਨੇ ਮੇਰੇ ਤੇ ਹਮਲਾ ਕੀਤਾ ਹੈ। 


ਇਸ ਮੌਕੇ ਜਾਂਚ ਕਰ ਰਹੇ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ, ਕਿ ਨੌਜਵਾਨਾਂ ਦੇ ਦੋ ਗੁਟਾਂ ਵਿਚ ਲੜਾਈ ਹੋਈ ਹੈ। ਬਿਆਨ ਲਏ ਜਾ ਰਹੇ ਹਨ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Get the latest update about Collegiate youth, check out more about truescoop news, 1 youth injured, clash between two groups & truescoop

Like us on Facebook or follow us on Twitter for more updates.