ਬਟਾਲਾ: ਪੁਲਸ ਵਲੋਂ ਹੋਟਲ 'ਚ ਰੈਡ, 8 ਜੋੜੇ ਹਿਰਾਸਤ 'ਚ, ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ

ਬਟਾਲਾ ਦੀ ਸ਼ੁਕਰਪੂਰਾ ਇਲਾਕੇ ਚ ਸਥਿਤ ਇਕ ਹੋਟਲ ਚ ਬਟਾਲਾ ਪੁਲਸ ਵਲੋਂ ਅੱਜ ਰੈਡ ਕੀਤੀ ਗਈ। ਇਸ ਰੈਡ ਨੂੰ ਲੀਡ ਕਰਨ ਲਈ ਪੁਲਸ ਦੇ.................

ਬਟਾਲਾ ਦੀ ਸ਼ੁਕਰਪੂਰਾ ਇਲਾਕੇ ਚ ਸਥਿਤ ਇਕ ਹੋਟਲ ਚ ਬਟਾਲਾ ਪੁਲਸ ਵਲੋਂ ਅੱਜ ਰੈਡ ਕੀਤੀ ਗਈ। ਇਸ ਰੈਡ ਨੂੰ ਲੀਡ ਕਰਨ ਲਈ ਪੁਲਸ ਦੇ ਆਲਾ ਅਧਕਾਰੀ ਅਤੇ ਵੱਡੀ ਗਿਣਤੀ 'ਚ ਪੁਲਸ ਹੋਟਲ ਦੇ ਅੰਦਰ ਜਿਵੇ ਹੀ ਦਾਖਲ ਹੋਈ। ਤਾਂ ਹੋਟਲ ਦੇ ਬਾਹਰ ਵੀ ਲੋਕਾਂ ਦਾ ਜਮਾਵੜਾ ਲੱਗ ਗਿਆ ਉਥੇ ਹੀ ਪੁਲਸ ਵਲੋਂ ਕਾਰਵਾਈ ਕਰਦੇ ਹੋਏ ਹੋਟਲ 'ਚ ਮਜੂਦ ਲੜਕੇ ਅਤੇ ਲੜਕੀਆਂ ਨੂੰ ਹਿਰਾਸਤ ਵਿਚ ਲੈ ਕੇ ਪੁਲਸ ਬਸ ਰਾਹੀਂ ਥਾਣਾ ਲਿਆਂਦਾ ਗਿਆ।

 ਉਥੇ ਹੀ ਮੌਕੇ ਤੇ ਰੈਡ ਟੀਮ ਨੂੰ ਲੀਡ ਕਰ ਰਹੇ ਡੀਐਸਪੀ ਲਲਿਤ ਕੁਮਾਰ ਨੇ ਸਾਫ ਤੌਰ ਤੇ ਦੱਸਿਆ ਕਿ ਉਹਨਾਂ ਨੂੰ ਕੁਝ ਜਾਣਕਾਰੀ ਮਿਲੀ ਹੈ। ਕਿ ਹੋਟਲ ਚ ਗ਼ਲਤ ਕੰਮ ਹੋ ਰਿਹਾ ਹੈ ਜਿਸ ਦੇ ਚਲਦੇ ਮੌਕੇ ਤੋਂ 8 ਦੇ ਕਰੀਬ ਜੋੜੇ ( ਲੜਕੀਆਂ - ਲੜਕੇ ) ਹਿਰਾਸਤ ਵਿਚ ਲਾਏ ਹਨ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਥੇ ਹੀ ਇਸ ਰੈਡ ਤੋਂ ਬਾਅਦ ਕਾਰਵਾਈ ਕਰ ਰਹੇ ਪੁਲਸ ਥਾਣਾ ਸਿਵਲ ਲਾਈਨ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਦੀ ਟੀਮ ਵਲੋਂ ਡੀਐਸਪੀ ਅਤੇ ਆਲਾ ਅਧਕਾਰੀਆਂ ਦੇ ਹੁਕਮਾਂ ਦੇ ਚਲਦੇ ਇਹ ਰੈਡ ਕੀਤੀ ਗਈ ਹੈ।

ਹੋਟਲ ਦੇ ਵੱਖ ਵੱਖ ਕਮਰਿਆਂ ਵਿਚੋਂ ਲੜਕੇ ਅਤੇ ਲੜਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਜੋ ਜੋੜੇ ਹੋਟਲ ਦੇ ਕਮਰਿਆਂ ਵਿਚ ਸਨ ਉਹ ਆਪਸ ਵਿਚ ਦੋਸਤ ਜਾ ਕੋਈ ਰਿਸ਼ਤਾ ਹੈ ਜਾਂ ਫਿਰ ਕੋਈ ਸੈਕਸ ਰਾਕੇਟ ਦਾ ਧੰਦਾ ਹੋਟਲ ਵਿਚ ਚਲ ਰਿਹਾ ਹੈ। ਜੋ ਜਾਂਚ ਵਿਚ ਸਾਹਮਣੇ ਆਵੇਗਾ ਤੇ ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। 

ਜ਼ਿਕਰਯੁਗ ਹੈ ਕਿ ਬਟਾਲਾ ਚ ਕੁਝ ਦਿਨ ਪਹਿਲਾ ਇਕ ਹੋਟਲ ਚ ਰੈਡ ਕਰ ਸੈਕਸ ਰਾਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ ਅਤੇ ਅੱਜ ਵੀ ਬਟਾਲਾ ਪੁਲਸ ਵਲੋਂ ਇਹ ਕਰਵਾਈ ਕੀਤੀ ਗਈ ਹੈ।

Get the latest update about Batala police, check out more about in a hotel on red suspicion, truescoop, truescoop news & crime news

Like us on Facebook or follow us on Twitter for more updates.