ਬਟਾਲਾ: ਨਿੱਜੀ ਹਸਪਤਾਲ 'ਚੋਂ ਚੁੱਕੇ ਗਏ ਬੱਚੇ ਦਾ ਮਾਮਲਾ ਪੁਲਸ ਨੇ ਸੁਲਝਾਇਆ, ਤਿੰਨ ਔਰਤਾਂ ਗ੍ਰਿਫ਼ਤਾਰ

ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿਚ ਬੀਤੀ ਕੱਲ ਇਕ ਪ੍ਰਾਈਵੇਟ ਹਸਪਤਾਲ ਦੇ ਵਿਚੋਂ ਦੋ ਸਕੂਟੀ ਸਵਾਰ ਔਰਤਾਂ ਤਿੰਨ ਦਿਨ...

ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿਚ ਬੀਤੀ ਕੱਲ ਇਕ ਪ੍ਰਾਈਵੇਟ ਹਸਪਤਾਲ ਦੇ ਵਿਚੋਂ ਦੋ ਸਕੂਟੀ ਸਵਾਰ ਔਰਤਾਂ ਤਿੰਨ ਦਿਨ ਪਹਿਲਾਂ ਜੰਮੇ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਇਆਂ ਸਨ। ਪੁਲਸ ਨੇ ਇਸ ਵਿਚ ਕਾਰਵਾਈ ਕਰਦੇ ਹੋਏ ਤਿੰਨ ਮਹਿਲਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਐਸਪੀ ਮੁਖਵਿੰਦਰ ਸਿੰਘ ਨੇ ਪ੍ਰੇਸਵਾਰਤਾ ਨੇ ਦੱਸਿਆ ਕਿ ਬੀਤੇ ਕਲ ਗੁਰਦਾਸਪੁਰ ਰੋਡ ਤੇ ਸਤਿਥ ਇਕ ਪ੍ਰਾਈਵੇਟ ਹਸਪਤਾਲ ਦੇ ਵਿਚੋਂ ਨਵਜੰਮੇ ਬਚੇ ਨੂੰ ਇੰਜੈਕਸ਼ਨ ਲਗਾਉਣ ਦੇ ਬਹਾਨੇ ਦੋ ਸਕੂਟੀ ਸਵਾਰ ਔਰਤਾਂ ਚੁੱਕ ਕੇ ਫਰਾਰ ਹੋ ਗਇਆਂ ਸਨ। ਇਹ ਸਾਰੀ ਘਟਨਾ ਆਲੇ-ਦੁਆਲੇ ਲਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। 

ਇਸ ਮੌਕੇ ਐਸਐਸਪੀ ਮੁਖਵਿੰਦਰ ਸਿੰਘ ਨੇ ਦਸਿਆ ਕਿ ਮਾਮਲੇ ਨੂੰ ਸੁਲਝਾਣ ਲਈ ਐਸਪੀ ਤੇਜਬੀਰ ਸਿੰਘ ਹੁੰਦਲ ਅਤੇ ਡੀਐਸਪੀ ਸਿਟੀ ਲਲਿਤ ਕੁਮਾਰ ਦੀ ਟੀਮ ਬਣਾਈ ਗਈ ਸੀ।  ਉਨ੍ਹਾਂ ਨੇ ਕਿਹਾ ਕਿ ਨਵਜੰਮੇ ਬਚੇ ਦੇ ਪਿਤਾ ਦਾ ਨਾਂ ਪ੍ਰਗਟ ਸਿੰਘ ਹੈ ਅਤੇ ਉਸਨੇ ਦੋ ਵਿਆਹ ਕੀਤੇ ਹੋਏ ਹਨ, ਇਕ ਵਿਆਹ ਉਸਨੇ ਅਪਣੀ ਸਾਲੀ ਦੇ ਨਾਲ ਹੀ ਕੀਤਾ ਸੀ। ਐਸਐਸਪੀ ਨੇ ਦੱਸਿਆ ਕਿ ਪ੍ਰਗਟ ਸਿੰਘ ਦੀ ਪਹਿਲੀ ਪਤਨੀ ਨਹੀਂ ਚਾਹੁੰਦੀ ਸੀ, ਕਿ ਇਹ ਬੱਚਾ ਉਸਦੇ ਨਾਲ ਰਹੇ। ਜਿਸ ਕਰਕੇ ਪਹਿਲੀ ਪਤਨੀ ਸੰਦੀਪ ਕੌਰ ਨੇ ਹੀ ਪਿੰਡ ਦੀਆਂ ਦੋ ਔਰਤਾਂ ਨੂੰ ਸੁਪਰੀ ਦਿਤੀ ਕਿ ਉਹ ਹਸਪਤਾਲ ਵਿਚੋਂ ਬੱਚੇ ਨੂੰ ਚੁੱਕ ਕੇ ਲੈ ਜਾਣ। ਪੁਲਸ ਨੇ ਕਾਰਵਾਈ ਕਰਦੇ ਹੋਏ ਪਿੰਡ ਚੀਮਾ ਖੁਡੀ ਦੀ ਰਹਿਣ ਵਾਲੀ ਰੁਪਿੰਦਰ ਕੌਰ, ਰਾਜਿੰਦਰ ਕੋਰ ਅਤੇ ਅੰਮ੍ਰਿਤਸਰ ਦੀ ਰਹਿਣ ਵਾਲੀ ਪਰਮਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ। ਐਸਐਸਪੀ ਨੇ ਦਸਿਆ ਕਿ ਇਨ੍ਹਾਂ ਔਰਤਾਂ ਨੇ ਬੱਚੇ ਨੂੰ ਜਸਬੀਰ ਕੌਰ ਵਾਸੀ ਜਲੰਧਰ ਨੂੰ ਵੇਚਣਾ ਸੀ, ਕਿਉਂਕਿ ਜਸਬੀਰ ਕੌਰ ਦਿਤਾ ਦੋ ਧੀਆਂ ਸਨ, ਜਿਸ ਕਰਕੇ ਉਹ ਬੇਟੇ ਨੂੰ ਗੋਦ ਲੈਣਾ ਚਾਹੁੰਦੀ ਸੀ। ਉਨ੍ਹਾਂ ਨੇ ਦਸਿਆ ਪੁਲਸ ਇਸ ਉਤੇ ਵੀ ਜਾਂਚ ਕਰ ਰਹੀ ਹੈ, ਕਿ ਬੱਚੇ ਨੂੰ ਕਿਤੇ ਭੀਖ ਮੰਗਵਾਨ ਲਈ ਨਾ ਵੇਚਣਾ ਹੋਵੇ। ਪੁਲਸ ਨੇ ਇਨ੍ਹਾਂ ਦੇ ਖਿਲ਼ਾਫ ਮਾਮਲੇ ਦਰਜ ਕਰ ਲਿਆ ਹੈ। 

Get the latest update about Batala, check out more about truescoop news, three women arrested, punjab & private hospital

Like us on Facebook or follow us on Twitter for more updates.