ਰਾਮਲੀਲਾ 'ਚ ਚਲ ਰਹੇ ਅਸ਼ਲੀਲ ਗੀਤਾਂ ਤੇ ਹਿੰਦੂ ਸਮਾਜਿਕ ਸੰਗਠਨਾਂ ਵਲੋਂ ਵਿਰੋਧ

ਹਿੰਦੂ ਸਮਾਜਿਕ ਸੰਗਠਨ ਵਲੋਂ ਰਾਮ ਲੀਲਾ 'ਚ ਕੁੱਝ ਥਾਵਾਂ ਤੇ ਅਸ਼ਲੀਲ ਗੀਤਾਂ ਤੇ ਹੋ ਰਹੇ ਡਾਂਸ ਸਕਿੰਟਾਂ ਤੇ ਚੁਕੇ ਗਏ ਸਵਾਲ। ਉੱਥੇ ਹੀ ...

ਹਿੰਦੂ ਸਮਾਜਿਕ ਸੰਗਠਨ ਵਲੋਂ ਰਾਮ ਲੀਲਾ 'ਚ ਕੁੱਝ ਥਾਵਾਂ ਤੇ ਅਸ਼ਲੀਲ ਗੀਤਾਂ ਤੇ ਹੋ ਰਹੇ ਡਾਂਸ ਸਕਿੰਟਾਂ ਤੇ ਚੁਕੇ ਗਏ ਸਵਾਲ। ਉੱਥੇ ਹੀ ਬਟਾਲਾ 'ਚ ਇਕ ਸਮਾਜਿਕ ਸੰਗਠਨ ਵਲੋਂ ਪ੍ਰੈਸ ਕਾਨਫਰੰਸ ਕਰ ਬਟਾਲਾ ਦੇ ਇਕ ਇਲਾਕੇ ਵਿਚ ਹੋ ਰਹੀ ਰਾਮ ਲੀਲਾ ਦੀਆ ਵਾਇਰਲ ਹੋ ਰਹੀਆਂ ਵੀਡੀਓ ਦਿਖਾਈਆਂ ਗਈਆਂ।

 ਉਹਨਾਂ ਵੀਡੀਓ ਵਿਚ ਚਲ ਰਹੀ ਰਾਮਲੀਲਾ ਵਿਚ ਉਥੇ ਅਸ਼ਲੀਲ ਗੀਤਾਂ ਤੇ ਹੋ ਰਹੇ ਡਾਂਸ ਸਕਿੰਟਾਂ ਤੇ ਇਤਰਾਜ਼ ਜਾਹਿਰ ਕਰਦੇ ਹੋਏ ਕਿਹਾ ਕਿ ਰਾਮਲੀਲਾ ਇਕ ਧਾਰਮਿਕ ਮੰਚ ਹੈ। ਜੇਕਰ ਕੋਈ ਵੀ ਐਸੇ ਧਾਰਮਿਕ ਮੰਚ ਤੇ ਅਸ਼ਲੀਲ ਗੀਤ ਲਗਾਉਂਦਾ ਹੈ, ਤਾਂ ਉਹ ਜਿਥੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ। 

ਉਸਦੇ ਨਾਲ ਹੀ ਉਹਨਾਂ ਕਿਹਾ ਕਿ ਇਕ ਗ਼ਲਤ ਸੰਦੇਸ਼ ਦੇ ਰਿਹਾ ਹੈ। ਇਸ ਦੇ ਨਾਲ ਹੀ ਪ੍ਰੈਸ ਕਾਨਫਰੰਸ ਕਰ ਹਿੰਦੂ ਸਮਾਜਿਕ ਸੰਗਠਨ ਆਗੂ ਅਸ਼ੋਕ ਕੁਮਾਰ ਨੇ ਕਿਹਾ ਕਿ ਉਹਨਾਂ ਵਲੋਂ ਇਸ ਪੂਰੇ ਮਾਮਲੇ ਦੀ ਸ਼ਕਾਇਤ ਬਟਾਲਾ ਪੁਲਸ ਨੂੰ ਦਿਤੀ ਜਾ ਰਹੀ ਹੈ। 

 ਉਹਨਾਂ ਹੋਰਨਾਂ ਰਾਮਲੀਲਾ ਆਯੋਜਨ ਕਰਨ ਵਾਲਿਆਂ ਵੱਖ ਵੱਖ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਉਣ ਵਾਲੇ ਸਮੇ ਤੋਂ ਇਸ ਗੱਲ ਤੇ ਧਿਆਨ ਕਰਨ ਅਤੇ ਵਿਸ਼ੇਸ ਤੌਰ ਤੇ ਹਰ ਰਾਮਲੀਲਾ ਵਿਚ ਭਗਵਾਨ ਰਾਮ ਜੀ ਦੇ ਉਪਦੇਸ਼ਾਂ ਦਾ ਸੁਨੇਹਾ ਲੋਕਾਂ ਤਕ ਦਿਤਾ ਜਾਵੇ ਤੇ ਰਾਮਲੀਲਾ ਇਕ ਧਾਰਮਿਕ ਮੰਚ ਹੀ ਹੋਵੇ। 

Get the latest update about over obscene songs in Ramlila, check out more about punjab, Batala, Protests by Hindu social organizations & truescoop

Like us on Facebook or follow us on Twitter for more updates.