8 ਦਿਨ ਦੇ ਸਰਕਾਰ ਵਲੋਂ ਦਿੱਤੇ ਸਮੇ ਤੋ ਬਾਅਦ ਪਨਬਸ ਕੱਚੇ ਮੁਲਾਜ਼ਮਾਂ ਨੇ ਅੱਜ ਨੌਵੇਂ ਦਿਨ ਬੱਸ ਅੱਡੇ ਬੰਦ ਕਰਕੇ ਕੀਤਾ ਰੋਸ਼ ਪ੍ਰਦਰਸ਼ਨ

ਪਨਬਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਵਲੋਂ ਸਰਕਾਰ ਦੇ ਅੱਠ ਦਿਨ ਦੇ ਦਿੱਤੇ ਸਮੇ ਤੋ ਬਾਅਦ ਅੱਜ ਨੌਵੇਂ ਦਿਨ ਬੱਸ ਅੱਡਿਆ ਨੂੰ ਦੋ ...................

ਪਨਬਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਵਲੋਂ ਸਰਕਾਰ ਦੇ ਅੱਠ ਦਿਨ ਦੇ ਦਿੱਤੇ ਸਮੇ ਤੋ ਬਾਅਦ ਅੱਜ ਨੌਵੇਂ ਦਿਨ ਬੱਸ ਅੱਡਿਆ ਨੂੰ ਦੋ ਘੰਟੇ ਲਈ ਬੰਦ ਕਰਕੇ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਗੱਲ ਕੀਤੀ ਜਾਵੇ ਜਿਲਾ ਗੁਰਦਾਸਪੁਰ ਦੇ ਬਟਾਲਾ ਬੱਸ ਅੱਡੇ ਦੀ ਤਾਂ ਇਥੇ ਵੀ ਇਹਨਾਂ ਕੱਚੇ ਮੁਲਾਜ਼ਮਾਂ ਵਲੋਂ ਬੱਸ ਅੱਡੇ ਨੂੰ ਦੋ ਘੰਟੇ ਲਈ ਬੰਦ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਦੇ ਹੋਏ ਜੰਮਕੇ ਨਾਰੇਬਾਜੀ ਕੀਤੀ ਗਈ।

 ਇਸ ਮੌਕੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਪ੍ਰਦਰਸ਼ਨਕਾਰੀ ਕੱਚੇ ਮੁਲਾਜ਼ਮਾਂ ਨੇ ਕਿਹਾ ਕਿ ਜਦੋ ਅਸੀਂ ਪਿਛਲੇ ਦਿਨੀ ਰੋਸ਼ ਪ੍ਰਦਰਸ਼ਨ ਕੀਤੇ ਸੀ ਤਾਂ ਉਸ ਸਮੇ ਕੈਪਟਨ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਮੰਨਦੇ ਹੋਏ ਅੱਠ ਦਿਨ ਦਾ ਸਮਾਂ ਮੰਗਿਆ ਸੀ ਤੇ ਅਸੀਂ ਆਪਣੀ ਹੜਤਾਲ ਖਤਮ ਕਰਕੇ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਸੀ ਲੇਕਿਨ ਹੁਣ ਨਵੇਂ ਬਣੇ ਮੁੱਖ ਮੰਤਰੀ ਤੋਂ ਬਾਅਦ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਹਟ ਰਹੀ ਹੈ ਮੁਲਾਜਮਾਂ ਦਾ ਕਹਿਣਾ ਸੀ ਕਿ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਟੇਜਾਂ ਉਤੋਂ ਮਾਇਕ ਤੋਂ ਬਹੁਤ ਵਧੀਆ ਵਧੀਆ ਗੱਲਾਂ ਕਰਦੇ ਹੋਏ ਕਿਹ ਰਹੇ ਹਨ ਕਿ ਸਾਰੇ ਮਸਲੇ ਜਲਦ ਹਲ ਕਰ ਦਿਤੇ ਜਾਣਗੇ ਤੇ ਮੁੱਖ ਮੰਤਰੀ ਜੀ ਆਪਣੇ ਕਹੇ ਨੂੰ ਲਾਗੂ ਕਰਨ ਅਤੇ ਚਲ ਰਹੇ ਰੋਸ਼ ਪ੍ਰਦਰਸ਼ਨਾਂ ਨੂੰ ਖਤਮ ਕਰਵਾਓਣ ਉਹਨਾਂ ਦਾ ਕਹਿਣਾ ਸੀ। ਕਿ ਅਗਰ ਸਰਕਾਰ ਨੇ ਉਹਨਾਂ ਦੇ ਆਗੂਆਂ ਨਾਲ ਕੋਈ ਮੀਟਿੰਗ ਨਾ ਕੀਤੀ ਤਾਂ ਅਕਤੂਬਰ ਮਹੀਨੇ ਦੀ 11 ,12 ਅਤੇ 13 ਤਰੀਕ ਨੂੰ ਫਿਰ ਤੋਂ ਹੜਤਾਲ ਕਰਦੇ ਹੋਏ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ। 12 ਅਕਤੂਬਰ ਨੂੰ ਨਵੇਂ ਬਣੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਵ ਕੀਤਾ ਜਾਵੇਗਾ ਅਤੇ ਓਦੋਂ ਤਕ ਹੜਤਾਲ ਕੀਤੀ ਜਾਵੇਗੀ ਜਦੋ ਸਾਡੀਆਂ ਮੰਗਾਂ ਨਹੀਂ ਮੰਨੀਆ ਜਾਂਦੀਆਂ। 

Get the latest update about Batala, check out more about truscoop, punjab, PUNBUS raw employees & after 8 days given by the government

Like us on Facebook or follow us on Twitter for more updates.