ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ਨੇ ਲੜਕੀ ਦੇ ਪਿਆਰ 'ਚ ਨਿਗਲੀ ਜਹਰੀਲੀ ਵਸਤੂ, ਬਟਾਲਾ ਦੇ ਸਿਵਲ ਹਸਪਤਾਲ 'ਚ ਚੱਲ ਰਿਹੈ ਇਲਾਜ

ਘਰ ਦੀ ਗ਼ਰੀਬੀ ਤੋਂ ਸਫ਼ਰ ਸ਼ੁਰੂ ਕੀਤਾ ਸੋਸ਼ਲ ਮੀਡੀਆ ਦਾ ਅਤੇ ਆਪਣੇ ਮਾਂ ਬਾਪ ਅਤੇ ਭੈਣ ਨਾਲ ਬਣਿਆ ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ..................

ਘਰ ਦੀ ਗ਼ਰੀਬੀ ਤੋਂ ਸਫ਼ਰ ਸ਼ੁਰੂ ਕੀਤਾ ਸੋਸ਼ਲ ਮੀਡੀਆ ਦਾ ਅਤੇ ਆਪਣੇ ਮਾਂ ਬਾਪ ਅਤੇ ਭੈਣ ਨਾਲ ਬਣਿਆ ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ਜਿਸਦੇ ਬਾਪ ਜੀ ਨੂੰ ਹਾਲ ਹੀ ਟੀਨ ਪੰਜਾਬੀ ਗਾਣੇ ਮਿਲੇ ਹਨ। ਲਗਾਤਾਰ ਲੋਕਾਂ ਵੱਲੋ ਇਹਨਾਂ ਦੀ ਵੀਡਿਓਜ਼ ਨੂੰ ਪਿਆਰ ਦਿੱਤਾ ਜਾਂਦਾ ਹੈ ਪਰ ਪਰਿਵਾਰ ਉਤੇ ਉਸ ਵੈਲੇ ਕਿਹਰ ਡਿੱਗਾ ਜਦ ਇਹਨਾਂ ਦੇ ਇਕਲੋਤੇ ਪੁੱਤ ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ਨੇ ਕੋਈ ਜਹਰੀਲੀ ਵਸਤੂ ਨਿਗਲ ਲਈ।

ਦੀਪ ਨੇ ਦੱਸਿਆ ਉਹ ਲੜਕੀ ਨੂੰ ਪਿਆਰ ਕਰਦਾ ਹੈ ਜੋ ਜਲੰਧਰ ਰਹਿੰਦੀ ਹੈ ਪਰ 10 ਸਾਲ ਤੋਂ ਅਮਰੀਕਾ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ। ਅਤੇ ਲਗਾਤਾਰ ਲੰਬੇ ਸਮੇ ਤੋਂ ਸਾਡੀ ਫੋਨ ਉਤੇ ਗੱਲਬਾਤ ਹੁੰਦੀ ਆ ਰਹੀ ਸੀ। ਇਥੋਂ ਤੱਕ ਕਿ ਉਹ ਮੇਰੇ ਨਾਲ ਵਿਵਾਹ ਕਰਵਾਉਣ ਦੀ ਵੀ ਗੱਲ ਕਰਦੀ ਸੀ ਪਰ ਅਚਾਨਕ ਹੁਣ ਮਨਿੰਦਰ ਨਾਮ ਦੇ ਲੜਕੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ। ਅਤੇ ਮੈਨੂੰ ਆਪਣਾ ਭਰਾ ਦੱਸਦੀ ਹੈ। ਪਰ ਉਸਦੀ ਸਾਰੀ ਚੈਟ ਮੇਰੇ ਵਲੋਂ ਜਦ ਪੜ੍ਹੀ ਗਈ ਤਾਂ ਉਹ ਕਿਸੇ ਭਰਾ ਦੀ ਨਹੀਂ ਸੀ ਲੱਗ ਰਹੀ ਜਿਸ ਕਰਕੇ ਮੈਨੂੰ ਅੱਜ ਦੁਖੀ ਹੋਕੇ ਇਹ ਕਦਮ ਚੁੱਕਣਾ ਪਿਆ।

ਦੂਜੇ ਪਾਸੇ ਮਾਂ ਅਤੇ ਬਾਪ ਨੇ ਵੀ ਇਹ ਹੀ ਦੱਸਿਆ ਕਿ ਦੀਪ ਕਿਸੇ ਲੜਕੀ ਨਾਲ ਗੱਲ ਕਰਦਾ ਸੀ ਅਤੇ ਲੜਕੀ ਨੇ ਉਸਨੂੰ ਵਿਵਾਹ ਦਾ ਲਾਰਾ ਲਾਇਆ ਸੀ। ਪਰਿਵਾਰ ਨੇ ਦੱਸਿਆ ਘਰ ਵਿਚ ਰੱਖੀ ਕਣਕ ਵਿਚੋ ਕੱਢ ਕੇ ਦਵਾਈ ਖਾਦੀ ਗਈ ਬੁਹਤ ਕੋਸ਼ਿਸ਼ ਕੀਤੀ ਪਰ ਦੀਪ ਨੇ ਇੱਕ ਨਾ ਸੁਣੀ ਹਾਲਤ ਖ਼ਰਾਬ ਹੋਣ ਤੇ ਬਟਾਲਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਲਾਇਆ ਗਿਆ। 

ਦੂਜੇ ਪਾਸੇ ਡਾਕਟਰ ਨੇ ਦੱਸਿਆ ਦੀਪ ਕੋਈ ਜਹਰੀਲੀ ਵਸਤੂ ਖਾ ਕੇ ਆਇਆ ਸੀ ਜਿਸਦਾ ਇਲਾਜ ਕੀਤਾ ਜਾ ਰਿਹਾ ਹੈ ਹੁਣ ਹਾਲਾਤ ਪਹਿਲੇ ਨਾਲੋਂ ਚੰਗੇ ਹਨ।

Get the latest update about swallows poisonous, check out more about truescoop news, undergoing treatment at Civil Hospital, Social media star & truescoop

Like us on Facebook or follow us on Twitter for more updates.