ਬਠਿੰਡਾ: ਜਬਰ ਜਨਾਹ ਦੇ ਮਾਮਲੇ 'ਚ ਗ੍ਰਿਫਤਾਰ ਏਐੱਸਆਈ ਨੇ ਥਾਣੇ 'ਚ ਖੁਦਕੁਸ਼ੀ ਦੀ ਕੀਤੀ ਹੈ ਕੋਸ਼ਿਸ਼

ਪਿੰਡ ਬਾਠ ਵਿਖੇ ਇਕ ਵਿਧਵਾ ਔਰਤ ਨਾਲ ਜਬਰ ਜਨਾਹ ਦੇ ਦੋਸ਼ ਵਿਚ ਗ੍ਰਿਫ਼ਤਾਰ ਐੱਸਆਈ.............

ਪਿੰਡ ਬਾਠ ਵਿਖੇ ਇਕ ਵਿਧਵਾ ਔਰਤ ਨਾਲ ਜਬਰ ਜਨਾਹ ਦੇ ਦੋਸ਼ ਵਿਚ ਗ੍ਰਿਫ਼ਤਾਰ ਐੱਸਆਈ ਨੇ ਬੁੱਧਵਾਰ ਦੇਰ ਰਾਤ ਥਾਣੇ ਵਿਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਏਐੱਸਆਈ ਨੇ ਆਪਣੀ ਗਰਦਨ ਅਤੇ ਹੱਥ ਉੱਤੇ ਕਿਸੇ ਤੇਜ਼ਧਾਰ ਨਾਲ ਹਮਲਾ ਕਰਕੇ ਖੁਦ ਨੂੰ ਜ਼ਖ਼ਮੀ ਕਰ ਲਿਆ, ਜਿਸ ਨੂੰ ਤੁਰੰਤ ਨਥਾਣਾ ਪੁਲਸ ਨੇ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਥਾਣਾ ਸਦਰ ਦਾ ਉਸਦਾ ਮੈਡੀਕਲ ਚੈਕਅਪ ਵੀ ਕਰਵਾ ਦਿੱਤਾ ਗਿਆ ਹੈ। ਐਸਆਈ ਥਾਣੇ ਵਿਚ ਬੰਦ ਹੈ।  ਏਐੱਸਆਈ ਨੂੰ ਬਰਖ਼ਾਸਤ ਕਰ ਦਿਤਾ ਗਿਆ ਸੀ। ਅਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ।


ਆਰੋਪੀ ਦੀ ਗ੍ਰਿਫਤਾਰੀ ਸਮੇ ਪੀੜਤਾ ਨੇ ਦੱਸਿਆ ਕਿ ਸੋਮਵਾਰ ਨੂੰ ਉਕਤ ਏਐਸਆਈ ਨੇ ਉਸ ਨੂੰ ਬਠਿੰਡਾ ਬੁਲਾਇਆ ਅਤੇ ਕਾਰ ਵਿਚ ਬਿਠਾ ਕੇ ਆਦੇਸ਼ ਹਸਪਤਾਲ ਨੇੜੇ ਲੈ ਗਿਆ ਜਿੱਥੇ ਉਸ ਨੇ ਉਸ ਨਾਲ ਜਬਰ ਜਨਾਹ ਕੀਤਾ। ਪੀੜਤ ਨੇ ਦੱਸਿਆ ਕਿ ਉਸ ਦਿਨ ਤੋਂ ਹੀ ਏਐੱਸਆਈ ਵਾਰ-ਵਾਰ ਉਸ ਦੇ ਘਰ ਆਉਣ ਦੀ ਜ਼ਿੱਦ ਕਰ ਰਿਹਾ ਸੀ ਜਿਸ ਦੀ ਜਾਣਕਾਰੀ ਉਸ ਨੇ ਪਿੰਡ ਦੇ ਸਰਪੰਚ ਸਮੇਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਿਨ੍ਹਾਂ ਮੰਗਲਵਾਰ ਰਾਤ ਘਰ ਦੇ ਬਾਹਰ ਟ੍ਰੈਪ ਲਗਾ ਲਿਆ। 

ਮੰਗਲਵਾਰ ਰਾਤ ਕਰੀਬ ਗਿਆਰਾਂ ਵਜੇ ਉਕਤ ਏਐਸਆਈ ਵਿਧਵਾ ਔਰਤ ਦੇ ਘਰ ਆ ਵੜਿਆ ਤੇ ਉਸ ਨਾਲ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦੇਣ ਲੱਗਾ। ਇਸ ਦੌਰਾਨ ਹੀ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਉਸ ਨੂੰ ਦਬੋਚ ਲਿਆ ਅਤੇ ਨਥਾਣਾ ਪੁਲਸ ਦੇ ਹਵਾਲੇ ਕਰ ਦਿੱਤਾ। ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਉਕਤ ਏਐੱਸਆਈ ਗੁਰਵਿੰਦਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ ਤੇ ਉਸ ਖ਼ਿਲਾਫ਼ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

Get the latest update about at police station, check out more about arrested, suicide, true scoop & attempts

Like us on Facebook or follow us on Twitter for more updates.