ਪੁਲਸ ਵੱਲੋਂ ਲੱਖਾ ਸਿਧਾਣਾ ਦੇ ਭਰਾ ਨਾਲ ਕੁੱਟਮਾਰ, ਹੁਣ ਕਰਵਾਇਆ ਹਸਪਤਾਲ 'ਚ ਦਾਖਲ

ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ 'ਚ ਚੱਲ ਰਹੇ ਕਿਸਾਨਾਂ ਅੰਦੋਲਨ ਦੌਰਾਨ 26 ਜਨਵਰੀ .............

ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ 'ਚ ਚੱਲ ਰਹੇ ਕਿਸਾਨਾਂ ਅੰਦੋਲਨ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹਾ 'ਚ ਹੋਈ ਹਿੰਸਾ ਮਾਮਲੇ 'ਚ ਫਰਾਰ ਲੱਖਾ ਸਿਧਾਣਾ ਨੇ ਦੋਸ਼ ਲਾਇਆ ਹੈ ਕਿ ਉਸ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਦਿੱਲੀ ਪੁਲਸ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਪਟਿਆਲਾ ਤੋਂ ਹਿਰਾਸਤ 'ਚ ਲੈ ਲਿਆ ਤੇ ਉਸ ਨਾਲ ਕੁੱਟਮਾਰ ਕੀਤੀ। ਪਟਿਆਲਾ ਤੋਂ ਦਿੱਲੀ ਪੁਲਸ ਉਸ ਨੂੰ ਚੁੱਕ ਕੇ ਚੰਡੀਗੜ੍ਹ ਲੈ ਗਈ ਜਿੱਥੇ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਗੰਭੀਰ ਹਾਲਾਤ 'ਚ ਦਿੱਲੀ 'ਚ ਛੱਡ ਦਿੱਤਾ ਗਿਆ। ਲੱਖਾ 'ਤੇ ਪਿੰਡ ਦੇ ਲੋਕਾਂ ਨੇ ਬੀਤੇ ਸ਼ਨੀਵਾਰ ਦੇਰ ਰਾਤ ਗੁਰਦੀਪ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਹੈ।

ਸਿਵਲ ਹਸਪਤਾਲ ਮੌਕੇ ਤੇ ਪਹੁੰਚੇ ਲੱਖਾ ਸਿਧਾਣਾ ਨੇ ਪੰਜਾਬ ਸਰਕਾਰ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਨ੍ਹਾਂ ਦਾ ਫੇਲਿਅਰ ਰਿਹਾ ਜੋ ਦਿੱਲੀ ਪੁਲਸ ਪੰਜਾਬ 'ਚ ਦਾਖਲ ਹੋਕੇ ਸਾਡੇ ਨੌਜਵਾਨਾਂ ਨਾਲ ਮਾਰਕੁੱਟ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ 'ਚ ਸਖਤ ਕਾਰਵਾਈ ਹੋਵੇ।

ਸਿਧਾਣਾ ਪਿੰਡ ਵਾਸੀਆਂ ਮੁਤਾਬਕ ਪਿੰਡ ਦਾ ਮੁੰਡਾ ਗੁਰਦੀਪ ਸਿੰਘ ਜੋ ਲੱਖਾ ਸਿਧਾਣਾ ਨੇ ਚਾਚੇ ਦਾ ਮੁੰਡਾ ਹੈ ਉਹ ਤਿੰਨ ਦਿਨ ਪਹਿਲਾਂ ਪਟਿਆਲਾ 'ਚ ਲਾਅ ਦਾ ਪੇਪਰ ਦੇਣ ਗਿਆ ਸੀ ਤੇ ਉੱਥੋਂ ਪੁਲਸ ਨੇ ਉਸ ਨੂੰ ਚੁੱਕ ਲਿਆ। ਪੁਲਿਸ ਨੇ ਵਰਦੀ ਵੀ ਨਹੀਂ ਪਾਈ ਸੀ। ਦਿੱਲੀ ਲਿਜਾ ਕੇ ਉਸ ਨਾਲ ਮਾਰਕੁੱਟ ਕੀਤੀ ਗਈ। 

ਘਰਵਾਲਿਆਂ ਨੇ ਗੁਰਦੀਪ ਦੀ ਕਾਫੀ ਭਾਲ ਕੀਤੀ ਪਰ ਕੱਲ੍ਹ ਉਨ੍ਹਾਂ ਨੂੰ ਫੋਨ ਆਇਆ ਕਿ ਉਸ ਨੂੰ ਪੁਲਸ ਵਾਲੇ ਅੰਬਾਲਾ ਛੱਡ ਗਏ ਹਨ। ਉੱਥੋਂ ਉਸ ਨੂੰ ਘਰ ਲਿਆਂਦਾ ਗਿਆ ਤੇ ਅਜੇ ਵੀ ਉਸਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਕਦੇ ਕੁਝ ਬੋਲਦਾ ਹੈ ਤੇ ਕਦੇ ਕੁਝ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਪੁਲਸ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਾਂ। ਕਿਉਂਕਿ ਉਨ੍ਹਾਂ ਬਿਨਾਂ ਪੰਜਾਬ ਪੁਲਸ ਨੂੰ ਦੱਸੇ ਗੁਰਦੀਪ ਸਿੰਘ ਨੂੰ ਪਟਿਆਲਾ ਤੋਂ ਕਿਉਂ ਚੁੱਕਿਆ।

ਦਿੱਲੀ ਪੁਲਸ ਨੇ ਉਸ ਨੂੰ ਜਬਰਦਸਤੀ ਚੁਕ ਲਿਆ। ਇਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਲੈ ਗਏ। ਉਸ ਨੂੰ ਟਾਰਚਰ ਕੀਤਾ ਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਉਸ ਤੋਂ ਬਾਅਦ ਉਸ ਨੂੰ ਅੰਬਾਲਾ 'ਚ ਅੱਧਮਰੀ ਹਾਲਾਤ 'ਚ ਛੱਡ ਗਏ।

Get the latest update about hospital, check out more about allegation, bathinda, attacked & lakha sidhana

Like us on Facebook or follow us on Twitter for more updates.