ਅਸ਼ਲੀਲ ਘਟਨਾ: ਪਿੰਡ ਵਾਸੀਆਂ ਨੇ ਥਾਣੇਦਾਰ ਨੂੰ ਔਰਤ ਨਾਲ ਜਬਰ ਜਨਾਹ ਕਰਦਿਆਂ ਕੀਤਾ ਕਾਬੂ

ਪੰਜਾਬ ਪੁਲਸ ਦੇ ਕਈ ਅਫਸਰ ਅਤੇ ਕਰਮਚਾਰੀ ਪੁਲਸ ਵਿਭਾਗ ਨੂੰ ਕਲੰਕਿਤ ਕਰਨ ਤੋਂ ਪਿਛੇ ਨਹੀਂ ਹੱਟਦੇ। ਅਜਿਹਾ.................

ਪੰਜਾਬ ਪੁਲਸ ਦੇ ਕਈ ਅਫਸਰ ਅਤੇ ਕਰਮਚਾਰੀ ਪੁਲਸ ਵਿਭਾਗ ਨੂੰ ਕਲੰਕਿਤ ਕਰਨ ਤੋਂ ਪਿਛੇ ਨਹੀਂ ਹੱਟਦੇ। ਅਜਿਹਾ ਹੀ ਮਾਮਲਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਠ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਇਕ ਔਰਤ ਨਾਲ ਦੁਸ਼ਕਰਮ ਕਰ ਰਹੇ ਸੀਆਈਏ ਸਟਾਫ 1 ਦੇ ਏਐੱਸਆਈ ਗੁਰਵਿੰਦਰ ਸਿੰਘ ਨੂੰ ਲੋਕਾਂ ਨੇ ਰੰਗੇ ਹੱਥੀਂ ਕਾਬੂ ਕਰਕੇ ਨਥਾਣਾ ਪੁਲਸ ਦੇ ਹਵਾਲੇ ਕੀਤਾ। ਪੀੜਤ ਔਰਤ ਅਨੁਸਾਰ ਕੁਝ ਦਿਨ ਪਹਿਲਾਂ ਉਸ ਦੇ ਪੁੱਤਰ ਖਿਲਾਫ ਪੁਲਸ ਨੇ ਨਸ਼ਾ ਤਸਕਰੀ ਦਾ ਝੂਠਾ ਕੇਸ ਦਰਜ ਕੀਤਾ ਸੀ। ਇਸ ਦੇ ਚੱਲਦੇ ਹੀ ਲੜਕੇ ਨੂੰ ਬਚਾਉਣ ਲਈ ਉਕਤ ਏਐੱਸਆਈ ਔਰਤ ਨੂੰ ਬਲੈਕਮੇਲ ਕਰ ਰਿਹਾ ਸੀ, ਜਦੋਕਿ ਔਰਤ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਲੋਕਾਂ ਨੇ ਮੌਕੇ ਤੋਂ ਏਐਸਆਈ ਨੂੰ ਫੜਨ ਤੋਂ ਬਾਅਦ ਦੱਸਿਆ ਕਿ ਦੋ ਦਿਨ ਪਹਿਲਾਂ ਏਐੱਸਆਈ ਨੇ ਪੀੜਤ ਮਹਿਲਾਂ ਨਾਲ ਜਬਰ ਜਨਾਹ ਕੀਤਾ ਸੀ। ਉਸ ਤੋਂ ਬਾਅਦ ਉਹ ਔਰਤ ਦੇ ਘਰ ਆਉਣ ਦੀ ਜ਼ਿੱਦ ਕਰ ਰਿਹਾ ਸੀ। ਔਰਤ ਨੇ ਇਹ ਗੱਲ ਆਪਣੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਦੱਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਫ਼ੈਸਲਾ ਕੀਤਾ ਕਿ ਏਐਸਆਈ ਨੂੰ ਰੰਗੇ ਹੱਥੀਂ ਫੜਿਆ ਜਾਵੇ ਕਿਉਂਕਿ ਜੇ ਉਸ ਦੀ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਵੇਗੀ। ਉਸ ਤੋਂ ਬਾਅਦ ਏਐਸਆਈ ਨੇ ਮੰਗਲਵਾਰ ਦੀ ਰਾਤ ਨੂੰ ਪੀੜਤ ਔਰਤ ਨੂੰ ਫੋਨ ਕਰਕੇ ਉਸ ਦੇ ਘਰ ਆਉਣ ਦੀ ਗੱਲ ਕਹੀ। 

ਇਸ ਤੋਂ ਬਾਅਦ ਰਾਤ ਨੂੰ ਏਐਸਆਈ ਮਹਿਲਾ ਦੇ ਘਰ ਪਹੁੰਚਿਆ। ਜਿੱਥੇ ਪਹਿਲਾਂ ਬੈਠੇ ਔਰਤ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਏਐਸਆਈ ਨੂੰ ਮੌਕੇ ਤੋਂ ਹੀ ਨਗਨ ਹਾਲਤ ਵਿਚ ਕਾਬੂ ਕਰ ਲਿਆ। ਫਿਰ ਇਸ ਦੀ ਸੂਚਨਾ ਨਥਾਣਾ ਪੁਲਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਏਐੱਸਆਈ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਨੂੰ ਬਰਖ਼ਾਸਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Get the latest update about bathinda, check out more about arrested, true scoop news, along with a woman & police

Like us on Facebook or follow us on Twitter for more updates.