ਭਗਤ ਪੂਰਨ ਸਿੰਘ ਜੀ ਦੀ 29ਵੀ ਬਰਸੀ 3 ਅਗਸਤ ਤੋਂ 5 ਅਗਸਤ ਤੱਕ ਭਗਤ ਪੂਰਨ ਸਿੰਘ ਚੈਰੀਟੇਬਲ ਸੰਸਥਾ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾਵੇਗੀ। ਇਸਦੀ ਜਾਣਕਾਰੀ ਦਿੰਦਿਆਂ ਸੰਸਥਾ ਦੀ ਮੁੱਖੀ ਡਾ ਇੰਦਰਜੀਤ ਕੌਰ ਨੇ ਦੱਸਿਆ ਕਿ 3 ਤਾਰੀਖ ਨੂੰ ਇੱਕ ਖੂਨ ਦਾਨ ਕੈੰਪ ਲਗਾਇਆ ਜਾਵੇਗਾ , 4 ਤਾਰੀਖ ਨੂੰ ਕਵੀ ਸੰਮੇਲਨ ਹੋਵੇਗਾ। ਅਤੇ 5 ਤਾਰੀਖ ਨੂੰ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਅਤੇ 6 ਕਿਤਾਬਾਂ ਰਿਲੀਜ਼ ਕੀਤੀਆਂ ਜਾਣਗੀਆ।
ਭਗਤ ਪੂਰਨ ਸਿੰਘ ਜੀ ਦੇ ਜੀਵਨ ਨਾਲ ਸਬੰਧਿਤ ਵਿਦਵਾਨਾਂ ਦੇ ਵਿਚਾਰ ਇੰਟਰਨੈੱਟ ਤੇ ਅਪਲੋਡ ਕੀਤੇ ਗਏ ਹਨ। ਭਗਤ ਜੀ ਨੇ ਜਿੱਥੇ ਆਪਣਾ ਜੀਵਨ ਮਾਨਵਤਾ ਦੀ ਸੇਵਾ ਲਈ ਅਰਪਣ ਕੀਤਾ ਸੀ ਉੱਥੇ ਭਗਤ ਜੀ ਵਾਤਾਵਰਣ ਦੇ ਪ੍ਰਤੀ ਵੀ ਕਾਫੀ ਗੰਭੀਰ ਸਨ । ਅਤੇ ਉਸ ਸਮੇਂ ਵਾਤਾਵਰਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਭਗਤ ਜੀ ਗੱਤੇ ਦੀ ਤਖ਼ਤੀ ਤੇ ਵਾਤਾਵਰਨ ਨੂੰ ਬਚਾਉਣ ਦੇ ਲਈ ' ਰੁੱਖ ਲਗਾਉ ਜ਼ਿੰਦਗੀ ਬਚਾਉ' ਦੇ ਸੰਦੇਸ਼ ਲਿਖ ਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਲੋਕਾਂ ਨੂੰ ਸੁਚੇਤ ਕਰਦੇ ਸਨ।
ਲੋਕਾਂ ਵਲੋਂ ਕੁਦਰਤ ਨਾਲ ਛੇੜਛਾੜ ਦਾ ਹੀ ਨਤੀਜਾ ਹੈ ਕਿ ਪਹਾੜਾਂ ਵਿਚ ਆਫ਼ਤਾਂ ਆ ਰਹੀਆਂ ਹਨ ਚਾਹੇ ਵਿਦੇਸ਼ ਵਿੱਚ ਤ੍ਰਾਸਦੀਆਂ ਵਾਪਰ ਰਹੀਆਂ ਹਨ। ਇਸ ਕਰਕੇ ਭਗਤ ਜੀ ਲੋਕਾਂ ਨੂੰ ਵਾਤਾਵਰਣ ਬਚਾਉਣ ਲਈ ਸੰਦੇਸ਼ ਦਿੰਦੇ ਸਨ ਅਤੇ ਲੋਕਾਂ ਨੂੰ ਪਾਣੀ ਸੀਮਿਤ ਹੀ ਵਰਤਣ ਲਈ ਸਚੇਤ ਕਰਦੇ ਸਨ ਲੇਕਿਨ ਉਸ ਸਮੇਂ ਲੋਕ ਭਗਤ ਜੀ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਸਨ ਜਿਸਦਾ ਅੱਜ ਨਤੀਜਾ ਹੈ ਕਿ ਪਾਣੀ ਦਾ ਪੱਧਰ ਘੱਟ ਰਿਹਾ ਹੈ।
Get the latest update about 29th birth anniversary, check out more about Bhagat Puran Singh ji, will be celebrated, truescoop & by Bhagat Puran Singh Charitable Organization
Like us on Facebook or follow us on Twitter for more updates.