ਭਗਵੰਤ ਮਾਨ ਨੇ ਭਾਜਪਾ ਤੇ ਫਿਰ ਸਾਧਿਆ ਨਿਸ਼ਾਨਾ: ਜਾਣੋਂ ਪੂਰਾ ਮਾਮਲਾ

ਪੰਜਾਬ ਦੇ ਆਪ ਪ੍ਰਧਾਨ ਤੇ ਪਾਰਟੀ ਦੇ ਇਕੋ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਇਕ ਵੱਡਾ ਖ਼ੁਲਾਸਾ ਕੀਤਾ। ਜਿਸ ਵਿਚ....

ਪੰਜਾਬ ਦੇ ਆਪ ਪ੍ਰਧਾਨ ਤੇ ਪਾਰਟੀ ਦੇ ਇਕੋ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਇਕ ਵੱਡਾ ਖ਼ੁਲਾਸਾ ਕੀਤਾ। ਜਿਸ ਵਿਚ ਉਨ੍ਹਾਂ ਨੇ  ਭਾਜਪਾ ’ਤੇ ਉਨ੍ਹਾਂ ਨੂੰ ‘ਖ਼ਰੀਦਣ’ ਦੀ ਕੋਸ਼ਿਸ਼ ਕਰਨ ਦਾ ਆਰੋਪ ਲਗਾਇਆ ਹਨ।

ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਚਾਰ ਦਿਨ ਪਹਿਲਾਂ ਉਹਨਾਂ ਨੂੰ ਭਾਜਪਾ ਦੇ ਇਕ ‘ਬਹੁਤ ਵੱਡੇ’ ਨੇਤਾ ਦਾ ਫ਼ੋਨ ਆਇਆ ਸੀ ਅਤੇ ਉਹਨਾਂ ਨੇ ਕਿਹਾ ਕਿ ‘ਤੁਸੀਂ ਦੱਸੋ ਭਾਜਪਾ ਵਿਚ ਆਉਣ ਦਾ ਕੀ ਲਵੋਂਗੇ? ਕਿੰਨੀ ਰਕਮ ਚਾਹੀਦੀ ਹੈ।’

ਉਹਨਾਂ ਦਾਅਵਾ ਕੀਤਾ ਕਿ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਭਾਜਪਾ ਦੇ ਇਕਲੌਤੇ ਸੰਸਦ ਮੈਂਬਰ ਹੋ, ਜੇ ਤੁਸੀਂ ਭਾਜਪਾ ਵਿੱਚ ਆ ਜਾਉ ਤਾਂ ਤੁਹਾਡੇ ’ਤੇ ਦਲਬਦਲੀ ਕਾਨੂੰਨ ਵੀ ਲਾਗੂ ਨਹੀਂ ਹੋਣਾ। ਜੇ ਤੁਸੀਂ ਆਉਂਦੇ ਹੋ ਤਾਂ ਕੇਂਦਰੀ ਕੈਬਨਿਟ ਵਿੱਚ ਮੰਤਰੀ ਬਣਾ ਦਿਆਂਗੇ ਅਤੇ ਮਹਿਕਮਾ ਵੀ ਉਹ ਦੇ ਦੇਵਾਂਗੇ ਜੋ ਤੁਸੀਂ ਆਖ਼ੋਗੇ।

ਭਗਵੰਤ ਮਾਨ ਨੇ ਆਖ਼ਿਆ ਕਿ ਉਹਨਾਂ ਦਾ ਜਵਾਬ ਸੀ ਕਿ ‘ਮੈਂ ਮਿਸ਼ਨ ’ਤੇ ਹਾਂ ਕਮਿਸ਼ਨ ’ਤੇ ਨਹੀਂ ਹਾਂ। ਹੋਰ ਹੋਣਗੇ ਜਿਹਨਾਂ ਨੂੰ ਤੁਸੀਂ ਖ਼ਰੀਦ ਲੈਂਦੇ ਹੋ। ਉਹ ਨੋਟ ਅਜੇ ਨਹੀਂ ਬਣੇ ਜਿਹੜੇ ਭਗਵੰਤ ਮਾਨ ਨੂੰ ਖ਼ਰੀਦ ਸਕਣ।

ਉਹਨਾਂ ਕਿਹਾ ਕਿ ਉਹਨਾਂ ਨੇ ਫ਼ੋਨ ਕਰਨ ਵਾਲੇ ਨੇਤਾ ਨੂੰ ਕਿਹਾ ਸੀ ਕਿ ‘ਮੈਂ ਆਪਣੇ ਨੋਟ ਕਮਾਉਣ ਵਾਲੇ ਕੈਰੀਅਰ ਦੀ ਸਿਖ਼ਰ ’ਤੇ ਸੀ ਜਦ ਮੈਂ ਉਹ ਸਭ ਕੁਝ ਛੱਡ ਕੇ ਆਇਆ ਸਾਂ ਅਤੇ ਇਹ ਪਾਰਟੀ ਮੈਂ ਆਪ ਆਪਣੇ ਖ਼ੂਨ ਪਸੀਨੇ ਨਾਲ ਬਣਾਈ ਹੈ। ਲੋਕ ਮੇਰੇ ’ਤੇ ਵਿਸ਼ਵਾਸ ਕਰਦੇ ਹਨ। ਭਾਜਪਾ ਉਸ ਵਿਸ਼ਵਾਸ ਨੂੰ ਖ਼ਰੀਦਣਾ ਚਾਹੁਦੀ ਹੈ ਪਰ ਭਾਜਪਾ ਕੋਲ ਇੰਨੇ ਪੈਸੇ ਨਹੀਂ ਹਨ ਜਿਹੜੇ ਭਗਵੰਤ ਮਾਨ, ਉਸ ਨੂੰ ਜੁੜੇ ਵਰਕਰਾਂ ਅਤੇ ਵਾਲੰਟੀਅਰਾਂ ਨੂੰ ਖ਼ਰੀਦ ਸਕਣ।

ਇਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਮੇਰੀ ਪਾਰਟੀ ਦੇ ਨਾਲ ਕੋਈ ਲੜਾਈ ਨਹੀਂਹੈ ਅਤੇ ਜੋ ਵੀ ਅੰਦਰੂਨੀ ਗੱਲਾਂ ਹੁੰਦੀਆਂ ਹਨ ਉਹ ਪਾਰਟੀ ਦੇ ਅੰਦਰ ਹੀ ਹੱਲ ਕੀਤੀਆਂ ਜਾਂਦੀਆਂ ਹਨ।

Get the latest update about big allegation BJP, check out more about TRUESCOOP NEWS, punjab, AAP PARTY & Bhagwant Mann

Like us on Facebook or follow us on Twitter for more updates.