2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਅਕਾਲੀ ਦਲ ਦੇ ਮੁੱਖੀ ਸੁਖਬੀਰ ਬਾਦਲ ਨੇ ਕੀਤੇ ਵੱਡੇ ਐਲਾਨ

ਜਿਵੇ ਕਿ ਤੁਹਾਨੂੰ ਪਤਾ ਹੈ ਕਿ ਆਉਣ ਵਾਲੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ. ਇਸ ਵਿਚ ਜਿੱਤ ਪ੍ਰਪਾਤ............

ਜਿਵੇ ਕਿ ਤੁਹਾਨੂੰ ਪਤਾ ਹੈ ਕਿ ਆਉਣ ਵਾਲੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ  ਹੋ ਗਈਆਂ ਹਨ. ਇਸ ਵਿਚ ਜਿੱਤ ਪ੍ਰਪਾਤ ਕਰਨਲਈ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਵੱਡੇ ਐਲਾਨ ਕਰ ਰਹੀਆਂ ਹਨ। ਚੋਂਣਾਂ ਵਿਚ ਜਿੱਤ ਹਾਸਲ ਕਰਨ ਲਈ ਅਕਾਲੀ ਦਲ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਿਸਦੇ ਚਲਦੇ ਆਕਾਲੀ ਦਲ ਦੇ ਮੁੱਖੀ ਸੁਖਬੀਰ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਅਤੇ ਕੁੱਝ ਵੱਢੇ ਐਲਾਨ ਕੀਤੇ। 

ਉਨ੍ਹਾਂ ਨੇ ਕਿਹਾ ਕਿ ਜਦ ਸਾਡੀ ਸਰਕਾਰ ਆਵੇਗੀ, ਤਦ ਅਸੀਂ 'ਮਾਤਾ ਖੀਵੀ ਜੀ ਰਸੋਈ ਸਕਿਮ' ਲੈਕੇ ਆਵੇਂਗੇ , ਇਸ ਸਕਿਮ ਦੀ ਮਦਦ ਨਾਲ 2000 ਰਪੁਏ ਪ੍ਰਤੀ ਮਹੀਨਾ ਉਸ ਘਰ ਦੀ ਔਰਤ ਦੇ ਖਾਤੇ 'ਚ ਆਵੇਗਾ ਤਾਂ, ਜੋਂ ਉਸ ਦੀ ਆਰਥਿਕ ਮਦਦ ਹੋ ਸਕੇ। ਇਸ ਨਾਲ ਸਾਲ ਦਾ 24,000 ਰੁਪਏ ਖਾਂਤੇ ਵਿਚ ਆਏਗਾ।

 ਕਿਸਾਨ ਨੂੰ ਬਚਾਉਣ ਲਈ 10 ਰੁਪਏ ਡੀਜ਼ਲ ਸਸਤਾ ਮਿਲੇਗਾ। ਟਰੈਕਟਰ ਅਤੇ ਖੇਤੀ ਲਈ ਸਿਸਟਮ ਵਿਚ ਇਸ ਨਾਲ ਮਦਦ ਹੋਵੇਗੀ।

ਉਨ੍ਹਾਂ ਨੇ ਕਿਹਾ , ਨੇ ਅੱਗੇ ਕਿਹਾ ਕਿ ਸਾਡੇ ਸਮੇਂ '0 ਪੰਜਾਬ ਦੇ ਬਿਜਲੀ ਬੋਰਡ ਨੂੰ ਭਾਰਤ ਦਾ ਨੰਬਰ ਇੱਕ ਦਾ ਦਰਜਾ ਦਿੱਤਾ ਗਿਆ ਸੀ ਪਰ ਹੁਣ ਇਹ ਫਿਰ ਤੋਂ ਕਮਜ਼ੋਰ ਹੋ ਗਿਆ ਹੈ। ਜਦੋਂ ਸਾਡੀ ਸਰਕਾਰ ਆਵੇਗੀ, ਸਾਡੇ ਸਾਰੇ ਪੰਜਾਬੀਆਂ ਲਈ 400 ਯੂਨਿਟ ਮੁਫਤ ਹੋਣਗੇ ਨਾ ਕਿ ਆਮ ਆਦਮੀ ਪਾਰਟੀ ਵਾਂਗ, ਸਾਡੀ ਸਰਕਾਰ ਵਿਚ ਪੂਰੇ 400 ਯੂਨਿਟ ਮੁਫਤ ਰਹਿਣਗੇ ਅਤੇ ਉਸ ਤੋਂ ਬਾਅਦ ਖਪਤ ਕੀਤੀ ਗਈ ਬਿਜਲੀ 'ਤੇ ਸਾਰੇ ਦਾ ਹੀ ਬਿੱਲ਼ ਆਵੇਗਾ।

ਜਿਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ, ਉਹ ਬਿੱਲ ਮੁਆਫ ਕਰਕੇ, ਉਨ੍ਹਾਂ ਦੇ ਘਰਾਂ ਵਿਚ ਦੁਬਾਰਾ ਬਿਜਲੀ ਲੱਗਣਗੇ। ਜਿਨ੍ਹਾਂ ਦੇ ਨੀਲੇ ਕਾਰਡ ਬਣੇ ਹੋਏ ਹਨ।

ਪੰਜਾਬ ਦੇ ਲੋਕਾਂ ਨੂੰ 10 ਲੱਖ ਰੁਪਏ ਦਾ ਮੁਫਤ ਇਲਾਜ ਮਿਲੇਗਾ, ਮੈਡੀਕਲ ਬੀਮੇ ਵਿਚ ਸਹਾਇਤਾ ਮਿਲੇਗੀ ਪੰਜਾਬ ਵਿਚ, ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਸਦਾ ਲਾਭ ਮਿਲੇਗਾ। 10 ਲੱਖ ਦੇ ਇਲ਼ਾਜ ਵਿਚ ਹਰ ਤਰ੍ਹਾਂ ਦਾ ਇਲਾਜ਼ ਮੁਫਤ ਹੋਵੇਗਾਂ।

ਪੰਜਾਬ ਦੇ ਸਾਰੇ ਦਲਿਤ ਬੱਚਿਆਂ ਨੂੰ ਐਸਸੀ ਸਕਾਲਰਸ਼ਿਪ ਦੀ ਸਹਾਇਤਾ ਨਾਲ ਸਿੱਖਿਆ ਦਿੱਤੀ ਜਾਵੇਗੀ।

ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਪੰਜਾਬੀ ਬੱਚਿਆਂ ਨੂੰ ਹੁਣ ਆਪਣੀ ਜ਼ਮੀਨ ਜਾਂ ਘਰ ਵੇਚਣਾ ਨਹੀਂ ਪਵੇਗਾ। ਵਿਦਿਆਰਥੀ ਇੱਕ ਕਾਰਡ ਲੈ ਕੇ ਆਉਣਗੇ ਜੋ 10 ਲੱਖ ਦਾ ਹੋਵੇਗਾ, ਇੱਕ ਕਰਜ਼ੇ ਦੇ ਰੂਪ ਵਿਚ, ਜਿਸਦੇ ਕਰਜ਼ੇ ਦੀ ਗਾਰੰਟੀ ਪੰਜਾਬ ਸਰਕਾਰ ਦੇਵੇਗੀ। ਪੰਜਾਬ ਸਰਕਾਰ ਉਸ ਦਾ ਵਿਆਜ ਵੀ ਅਦਾ ਕਰੇਗੀ। ਜਦੋਂ ਬੱਚੇ ਦੀ ਪੜ੍ਹਾਈ ਪੂਰੀ ਹੋ ਜਾਂਦੀ ਹੈ, ਇਸਦੇ ਬਾਅਦ ਉਸਨੂੰ ਸਿਰਫ 10 ਸਾਲਾਂ ਵਿਚ ਮੂਲ ਰਕਮ ਅਦਾ ਕਰਨੀ ਪਵੇਗੀ, ਵਿਆਜ ਮੁਆਫ ਕਰ ਦਿੱਤਾ ਜਾਵੇਗਾ। ਜਿਸ ਨਾਲ ਬੱਚੇ ਦੇਸ ਵਿਚ ਜਾ ਵਿਦੇਸ਼ ਵਿਚ ਕਿਸੇ ਵੀ ਜਗ੍ਹਾਂ ਪੜ੍ਹ ਸਕਦੇ ਹਨ। 

ਸਬਜ਼ੀਆਂ ਅਤੇ ਫਲਾਂ ਦੀ ਐਮਐਸਸੀ ਦਾ ਫੈਸਲਾ ਕੀਤਾ ਜਾਵੇਗਾ, ਜੋ ਵੀ ਫਰਕ ਹੋਵੇਗਾ, ਸਰਕਾਰ ਇਸ ਨੂੰ ਪੂਰਾ ਕਰੇਗੀ।

 ਜਦੋਂ ਸਾਡੀ ਸਰਕਾਰ ਆਵੇਗੀ, ਅਸੀਂ ਤਿੰਨੋਂ ਕੇਂਦਰੀ ਖੇਤੀਬਾੜੀ ਕਾਨੂੰਨ ਰੱਦ ਕਰ ਦੇਵਾਂਗੇ, ਸੀਐੱਮ ਕੈਪਟਨ ਵਾਂਗ  ਨਹੀਂ ਕਰਾਂਗੇ ਉਨ੍ਹਾਂ ਨੇ ਇਸ ਵਾਰੇ ਕਿਹਾ ਕਿ ਅਸੀ ਕੰਮ ਕਰਾਂਗੇ।

 ਅਸੀਂ ਆਪਣੀ ਸਰਕਾਰ ਦੇ ਦੌਰਾਨ 232000 ਸਰਕਾਰੀ ਨੌਕਰੀਆਂ ਦਿੱਤੀਆਂ ਸਨ, ਜਦੋਂ ਸਾਡੀ ਸਰਕਾਰ ਆਵੇਗੀ, ਅਸੀਂ 5 ਸਾਲਾਂ ਵਿਚ ਗਾਰੰਟੀ ਦੇ ਨਾਲ ਇੱਕ ਲੱਖ ਸਰਕਾਰੀ ਨੌਕਰੀਆਂ ਦੇਵਾਂਗੇ।

ਸਾਰੇ ਜ਼ਿਲ੍ਹਿਆਂ ਵਿੱਚ 500 ਬਿਸਤਰਿਆਂ ਦਾ ਮੈਡੀਕਲ ਕਾਲਜ ਬਣਾਇਆ ਜਾਵੇਗਾ। ਜਿਸ ਨਾਲ ਇਲਾਜ਼ ਵਿਚ ਆ ਰਹੀਆਂ ਦਿੱਕਤਾਂ ਦੂਰ ਹੋ ਸਕਣ। ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇ।

ਜਿਹੜੇ ਬੱਚੇ ਸਰਕਾਰੀ ਸਕੂਲਾਂ ਤੋਂ ਆਉਣਗੇ, ਉਨ੍ਹਾਂ ਲ਼ਈ ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਜਾਂ ਯੂਨੀਵਰਸਿਟੀਆਂ ਵਿਚ 33% ਸੀਟਾਂ ਰਾਖਵੀਆਂ ਹੋਣਗੀਆਂ।

ਸਾਰੀਆਂ ਸਰਕਾਰੀ ਨੌਕਰੀਆਂ ਦਾ 50 ਫੀਸਦੀ ਹਿੱਸਾ ਲੜਕੀਆਂ ਨੂੰ ਦਿੱਤਾ ਜਾਵੇਗਾ।

ਪੰਜਾਬ ਵਿਚ ਸਥਾਪਿਤ ਹੋਣ ਵਾਲੀ ਇੰਡਸਟਰੀ ਵਿਚ, ਪੂਰੇ ਨਿੱਜੀ ਖੇਤਰ ਲਈ ਪੰਜਾਬ ਦੇ 75% ਨੌਜਵਾਨਾਂ ਨੂੰ ਨੌਕਰੀਆਂ ਦੇਣਾ ਜ਼ਰੂਰੀ ਹੋਵੇਗਾ।

ਉਨ੍ਹ੍ਵਾਂ ਨੇ ਕਿਹਾ ਕਿ ਦਰਮਿਆਨੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਮਿਲੇਗੀ।

ਪੰਜਾਬ ਦੇ ਸਰਕਾਰੀ ਕਰਮਚਾਰੀਆਂ ਨੂੰ ਪੈ ਕਮਿਸ਼ਨ ਦੇਣ ਲਈ ਵਚਨਬੱਧ ਹੈ ਤੇ ਸਾਰੇ ਸਫਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ।

ਸਰਕਾਰ ਬਣਨ ਦੇ ਇੱਕ ਸਾਲ ਦੇ ਅੰਦਰ ਸਮੁੱਚੀ ਸਰਕਾਰ ਦਾ ਕੰਪਿਊਟਰ ਨਾਲ ਕੰਮ ਕਰੇਗੀ। ਇਸ ਤੋਂ ਬਾਅਦ ਕਿਸੇ ਵੀ ਪੰਜਾਬੀ ਨੂੰ ਸਰਕਾਰੀ ਦਫਤਰ ਨਹੀਂ ਜਾਣਾ ਪਵੇਗਾ ਰਿਸ਼ਵਤਖੋਰੀ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਜਾਵੇਗੀ। ਸਭ ਕੁਝ ਆਨਲਾਈਨ ਕੀਤਾ ਜਾਵੇਗਾ। ਹਰ ਜਗ੍ਹਾਂ ਸੁਵਿਧਾ ਸੈਂਟਰ ਖੋਲ੍ਹੇ ਜਾਣਗੇ। 

Get the latest update about chief sukhbir badal, check out more about big announcements, made by akali dal, regarding 2022 punjab & assembly elections

Like us on Facebook or follow us on Twitter for more updates.