ਜਲੰਧਰ 'ਚ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦਾ ਹੋਇਆ ਰਸਮੀ ਐਲਾਨ, ਅਸ਼ਵਨੀ ਸ਼ਰਮਾ ਨੇ ਸੰਭਾਲੀ ਕਮਾਨ

ਪੰਜਾਬ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਅਸ਼ਵਨੀ ਸ਼ਰਮਾ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਇਸ ਦਾ ਰਸਮੀ ਐਲਾਨ ਜਲੰਧਰ 'ਚ ਹੋਇਆ। ਦੱਸ ਦੇਈਏ ਕਿ 10 ਸਾਲਾਂ ਬਾਅਦ ਦੂਜੀ ਵਾਰ ਅਸ਼ਵਨੀ ਸ਼ਰਮਾ ਨੂੰ ਪੰਜਾਬ ਭਾਜਪਾਪੰਜਾਬ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਅਸ਼ਵਨੀ ਸ਼ਰਮਾ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਇਸ ਦਾ ਰਸਮੀ ਐਲਾਨ ਜਲੰਧਰ 'ਚ ਹੋਇਆ। ਦੱਸ ਦੇਈਏ ਕਿ 10 ਸਾਲਾਂ ਬਾਅਦ ਦੂਜੀ ਵਾਰ ਅਸ਼ਵਨੀ ਸ਼ਰਮਾ ਨੂੰ ਪੰਜਾਬ ਭਾਜਪਾ...

ਚੰਡੀਗੜ੍ਹ— ਪੰਜਾਬ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਅਸ਼ਵਨੀ ਸ਼ਰਮਾ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਇਸ ਦਾ ਰਸਮੀ ਐਲਾਨ ਜਲੰਧਰ 'ਚ ਹੋਇਆ। ਦੱਸ ਦੇਈਏ ਕਿ 10 ਸਾਲਾਂ ਬਾਅਦ ਦੂਜੀ ਵਾਰ ਅਸ਼ਵਨੀ ਸ਼ਰਮਾ ਨੂੰ ਪੰਜਾਬ ਭਾਜਪਾ ਦੀ ਕਮਾਨ ਮਿਲੀ ਹੈ। ਇਸ ਤੋਂ ਪਹਿਲਾਂ ਅਸ਼ਵਨੀ ਸ਼ਰਮਾ 2010 'ਚ ਪੰਜਾਬ ਭਾਜਪਾ ਦੇ ਪ੍ਰਧਾਨ ਚੁਣੇ ਗਏ ਸਨ। ਭਾਜਪਾ ਨੈਸ਼ਨਲ ਕੌਂਸਲ ਲਈ 13 ਲੋਕ ਸਭਾ ਹਲਕਿਆਂ ਦੇ 13 ਮੈਂਬਰਾਂ ਦਾ ਵੀ ਐਲਾਨ ਹੋਇਆ।

ਨਿਯੁਕਤੀ ਰੱਦ ਕਰਨ ਦੇ ਫੈਸਲੇ 'ਤੋਂ ਬਾਅਦ ਕੈਪਟਨ ਦਾ ਬਿਆਨ, ਕਿਹਾ—ਦਿਨਕਰ ਗੁਪਤਾ ਪੰਜਾਬ ਦੇ ਬਣੇ ਰਹਿਣਗੇ DGP

ਜ਼ਿਕਰਯੋਗ ਹੈ ਕਿ ਪੰਜਾਬ ਭਾਜਪਾ ਪ੍ਰਧਾਨ ਦੇ ਅਹੁਦੇ ਲਈ ਪਠਾਨਕੋਟ ਦੇ ਸਾਬਕਾ ਵਿਧਾਇਕ ਅਸ਼ਵਨੀ ਕੁਮਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਉਨ੍ਹਾਂ ਮੁਕਾਬਲੇ ਕਿਸੇ ਵੀ ਹੋਰ ਭਾਜਪਾ ਆਗੂ ਨੇ ਕਾਗਜ਼ ਦਾਖਲ ਨਹੀਂ ਕੀਤੇ। ਇਸ ਲਈ ਉਨ੍ਹਾਂ ਦਾ ਪ੍ਰਧਾਨ ਬਣਨਾ ਲਗਪਗ ਤੈਅ ਸੀ। ਸਥਾਨਕ ਸਰਕਟ ਹਾਊਸ ਵਿਚ ਪਾਰਟੀ ਵੱਲੋਂ ਕੀਤੀ ਗਈ ਚੋਣ ਪ੍ਰਕਿਰਿਆ ਦੌਰਾਨ ਅਸ਼ਵਨੀ ਕੁਮਾਰ ਨੇ ਪ੍ਰਧਾਨਗੀ ਵਾਸਤੇ ਦੋ ਸੈੱਟ ਦਾਖਲ ਕੀਤੇ ਸਨ। ਦੱਸ ਦੇਈਏ ਕਿ ਅਸ਼ਵਨੀ ਕੁਮਾਰ ਪਹਿਲਾਂ ਵੀ ਪੰਜਾਬ ਭਾਜਪਾ ਦੇ ਪ੍ਰਧਾਨ ਰਹਿ ਚੁੱਕੇ ਹਨ।

3 ਮਹੀਨਿਆਂ ਦੀ ਬੱਚੀ ਨੇ ਆਪਣੇ ਸ਼ਹੀਦ ਪਿਤਾ ਦੀ ਚਿਤਾ ਨੂੰ ਲਾਇਆ ਲਾਂਬੂ, ਵੀਡੀਓ ਦੇਖ ਅੱਖਾਂ ਹੋਣਗੀਆਂ ਨਮ

ਇਸੇ ਦੌਰਾਨ ਪੰਜਾਬ ਦੇ 13 ਲੋਕ ਸਭਾ ਹਲਕਿਆਂ ਲਈ ਪਾਰਟੀ ਦੀ ਕੌਮੀ ਕਾਰਜਕਾਰੀ ਕਮੇਟੀ ਵਾਸਤੇ 13 ਨਾਮਜ਼ਦਗੀਆਂ ਹੀ ਦਾਖਲ ਹੋਈਆਂ ਜਿਨ੍ਹਾਂ ਵਿਚ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਮਾਸਟਰ ਮੋਹਨ ਲਾਲ, ਸੁਰਜੀਤ ਜਿਆਣੀ, ਮੋਹਨ ਲਾਲ ਗਰਗ, ਤੀਕਸ਼ਣ ਸੂਦ, ਪ੍ਰੇਮ ਗੁਗਲਾਨੀ, ਕੇਵਲ ਕੁਮਾਰ, ਡਾ. ਬਲਦੇਵ ਚਾਵਲਾ, ਉਂਕਾਰ ਸਿੰਘ ਪਾਹਵਾ, ਮਹਿੰਦਰ ਸਿੰਘ ਭਗਤ, ਦਿਲਬਾਗ ਰਾਏ ਅਤੇ ਸਾਬਕਾ ਪੁਲਸ ਅਫਸਰ ਇਕਬਾਲ ਸਿੰਘ ਲਾਲਪੁਰਾ ਸ਼ਾਮਲ ਹਨ। ਇਨ੍ਹਾਂ ਆਗੂਆਂ 'ਚੋਂ ਭਾਜਪਾ ਇਕਬਾਲ ਸਿੰਘ ਲਾਲਪੁਰਾ ਨੂੰ ਸਿੱਖ ਚਿਹਰੇ ਵਜੋਂ ਪੇਸ਼ ਕਰ ਰਹੀ ਹੈ ਜਿਨ੍ਹਾਂ ਨੇ ਸਿੱਖ ਧਰਮ ਬਾਰੇ ਕਿਤਾਬਾਂ ਵੀ ਲਿਖੀਆਂ ਹਨ। ਦਿੱਲੀ ਤੋਂ ਐੱਮ.ਪੀ ਮਹੇਸ਼ ਗਿਰੀ ਨੂੰ ਇਸ ਚੋਣ ਪ੍ਰਕਿਰਿਆ ਵਿਚ ਕੇਂਦਰੀ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

ਮਾਂ ਨੇ ਸਿਵਲ ਹਸਪਤਾਲ ਦੇ ਫਰਸ਼ 'ਤੇ ਦਿੱਤਾ ਬੱਚੇ ਨੂੰ ਜਨਮ ਪਰ ਫਿਰ ਵੀ ਨਾ ਸਕੀ ਬਚਾ

Get the latest update about News In Punjabi, check out more about Bharatiya Janata Party, Ashwani Sharma, True Scoop News & Punjab BJP New Chief

Like us on Facebook or follow us on Twitter for more updates.