ਭਾਜਪਾ ਟਰਾਂਸਪੋਰਟ ਸੈਲ ਦੇ ਪੰਜਾਬ ਪ੍ਰਧਾਨ ਅਜੈ ਜੋਸ਼ੀ 6 ਪੇਟੀਆਂ ਸ਼ਰਾਬ ਸਣੇ ਗ੍ਰਿਫਤਾਰ

ਜਲੰਧਰ ਕਮਿਸ਼ਨਰੇਟ ਦੀ ਪੁਲਸ ਨੇ ਪੰਜਾਬ ਬੀਜੇਪੀ ਟਰਾਂਸਪੋਰਟ ਸੈਲ ਦੇ ਪ੍ਰਧਾਨ ਅਜੈ ਜੋਸ਼ੀ ਨੂੰ ਸੋਮਵਾਰ ਦੁਪ...

ਜਲੰਧਰ ਕਮਿਸ਼ਨਰੇਟ ਦੀ ਪੁਲਸ ਨੇ ਪੰਜਾਬ ਬੀਜੇਪੀ ਟਰਾਂਸਪੋਰਟ ਸੈਲ ਦੇ ਪ੍ਰਧਾਨ ਅਜੈ ਜੋਸ਼ੀ ਨੂੰ ਸੋਮਵਾਰ ਦੁਪਹਿਰੇ ਨਾਕਾਬੰਦੀ ਦੌਰਾਨ 6 ਪੇਟੀਆਂ ਗ਼ੈਰ-ਕਾਨੂੰਨੀ ਸ਼ਰਾਬ  ਦੇ ਨਾਲ ਗ੍ਰਿਫਤਾਰ ਕੀਤਾ ਹੈ। ਮਾਮਲੇ ਵਿਚ ਥਾਣਾ ਕੈਂਟ ਦੀ ਚੌਕੀ ਪਰਾਗਪੁਰ ਵਿਚ ਐਕਸਾਈਜ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਥੇ ਹੀ, ਦੇਰ ਸ਼ਾਮ ਭਾਜਪਾ ਨੇ ਸੂਚਨਾ ਜਾਰੀ ਕਰ ਕੇ ਅਜੈ ਜੋਸ਼ੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ।

ਪਰਾਗਪੁਰ ਪੁਲਸ ਦੇ ਚੌਕੀ ਇੰਚਾਰਜ ਐਸ.ਆਈ. ਸੁਰਿੰਦਰਪਾਲ ਨੇ ਦੱਸਿਆ ਕਿ ਸੋਮਵਾਰ ਨੂੰ ਪੁਲਸ ਨੇ ਪਾਰਟੀ ਨੇ ਪਰਾਗਪੁਰ ਹਾਈਵੇਅ ਉੱਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਲੁਧਿਆਣਾ ਵਲੋਂ ਆ ਰਹੀ ਇਕ ਵਾਕਸਵੈਗਨ ਕਾਰ (ਪੀਬੀ-07-ਏਐਨ-9440) ਨੂੰ ਰੋਕ ਕੇ ਤਲਾਸ਼ੀ ਲਈ ਤਾਂ ਡਿੱਗੀ ਵਿਚੋਂ 6 ਪੇਟੀਆਂ ਗ਼ੈਰ-ਕਾਨੂੰਨੀ ਸ਼ਰਾਬ ਮਿਲੀ। ਪੁਲਸ ਮੁਤਾਬਕ ਅਜੈ ਜੋਸ਼ੀ ਲੁਧਿਆਣਾ ਤੋਂ ਸਸਤੀ ਸ਼ਰਾਬ ਲਿਆ ਕੇ ਉਸ ਨੂੰ ਜਲੰਧਰ ਵਿਚ ਵੇਚਦਾ ਸੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਪਰਚਾ ਦਰਜ ਕੀਤਾ ਹੈ। ਹਾਲਾਂਕਿ ਦੇਰ ਸ਼ਾਮ ਦੋਸ਼ੀ ਨੂੰ ਥਾਣਾ ਪੱਧਰ ਉੱਤੇ ਜ਼ਮਾਨਤ ਦੇ ਦਿੱਤੀ ਗਈ। ਪੁਲਸ ਦੁਆਰਾ ਅਜੈ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਨਾਲ ਭਾਜਪਾ ਉੱਤੇ ਸਵਾਲ ਖੜੇ ਹੋਣ ਸ਼ੁਰੂ ਹੋ ਗਏ ਸਨ। ਇਸ  ਦੇ ਚਲਦੇ ਭਾਜਪਾ ਨੇ ਅਜੈ ਜੋਸ਼ੀ  ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। 

Get the latest update about arrest, check out more about illicit liquor, transport cell chief, punjab & bjp

Like us on Facebook or follow us on Twitter for more updates.