ਮਨਪ੍ਰੀਤ ਬਾਦਲ ਵਲੋਂ 1,54,805 ਕਰੋੜ ਦਾ ਬਜਟ ਪੇਸ਼, ਕਿਸਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਵਿਧਾਨ ਸਭਾ 'ਚ ਪੰਜਾਬ ਬਜਟ ਸੈਸ਼ਨ 2020 ਪੇਸ਼ ਕੀਤਾ ਗਿਆ। ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸੂਬੇ ਦਾ ਵਿੱਤੀ ਸਾਲ 2020–21 ਲਈ ਬਜਟ...

ਚੰਡੀਗੜ੍ਹ— ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਵਿਧਾਨ ਸਭਾ 'ਚ ਪੰਜਾਬ ਬਜਟ ਸੈਸ਼ਨ 2020 ਪੇਸ਼ ਕੀਤਾ ਗਿਆ। ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸੂਬੇ ਦਾ ਵਿੱਤੀ ਸਾਲ 2020–21 ਲਈ ਬਜਟ ਪੇਸ਼ ਕੀਤਾ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਦਾ 1,54,805 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਸ ਬਜਟ ਮੁਤਾਬਕ ਸਾਲ 2020–21 ਸੂਬੇ ਦਾ ਕਰਜ਼ਾ 2,28,906 ਕਰੋੜ ਰੁਪਏ ਤੋਂ ਵਧ ਕੇ 2,48,236 ਕਰੋੜ ਰੁਪਏ ਹੋ ਜਾਵੇਗਾ। ਬਜਟ 'ਚ ਐਲਾਨ ਕੀਤਾ ਗਿਆ ਕਿ ਖੇਤੀ ਕਰਜ਼ਾ ਮੁਆਫ਼ ਕਰਨ ਲਈ 2,000 ਕਰੋੜ ਰੁਪਏ ਬਜਟ 'ਚ ਰੱਖੇ ਗਏ ਹਨ।

ਪੰਜਾਬ ਬਜਟ ਸੈਸ਼ਨ 2020 : ਹੁਣ ਆਮਦਨ ਜ਼ਿਆਦਾ ਖ਼ਰਚੇ ਘੱਟ, ਜਾਣੋ ਵੱਡੇ ਐਲਾਨ

ਇਸ ਵਿੱਚੋਂ 520 ਕਰੋੜ ਰੁਪਏ ਬੇਜ਼ਮੀਨੇ ਅਤੇ ਹੋਰ ਖੇਤ ਕਾਮਿਆਂ ਲਈ ਰਾਖਵੇਂ ਰੱਖੇ ਜਾਣਗੇ। ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ 'ਚ ਸੀਟੀ ਸਕੈਨ, ਅਲਟ੍ਰਾਸਾਊਂਡ ਮਸ਼ੀਨਾਂ, ਐੱਮ.ਆਰ.ਆਈ ਤੇ ਕੈਥ ਲੈਬਜ਼ ਪੀਪੀਪੀ ਮੋਡ ਅਧੀਨ ਹੀ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਬਜਟ 'ਚ ਪ੍ਰਸਤਾਵ ਰੱਖਿਆ ਗਿਆ ਹੈ ਕਿ 14 ਕਰੋੜ ਰੁਪਏ ਦੀ ਮੁਢਲੀ ਲਾਗਤ ਨਾਲ ਗੁਰਦਾਸਪੁਰ ਤੇ ਬਲਾਚੌਰ 'ਚ ਦੋ ਨਵੇਂ ਖੇਤੀਬਾੜੀ ਕਾਲਜ ਖੋਲ੍ਹੇ ਜਾਣਗੇ।

ਸਾਵਧਾਨ ! ਇਹ ਦਵਾਈ ਹੈ ਬੈਨ, ਲੈ ਸਕਦੀ ਹੈ ਤੁਹਾਡੇ ਬੱਚੇ ਦੀ ਜਾਨ...

ਪੰਜਾਬ ਸਰਕਾਰ 62 ਕਰੋੜ ਰੁਪਏ ਦੀ ਲਾਗਤ ਨਾਲ ਫ਼ਾਜ਼ਿਲਕਾ ਦੇ ਪਿੰਡ ਸੱਪਾਂਵਾਲੀ 'ਚ ਗੁਰੂ ਅਮਰ ਦਾਸ ਵੈਟਰਨਰੀ ਐਂਡ ਸਾਇੰਸ ਯੂਨੀਵਰਸਿਟੀ (GADVASU) ਦਾ ਇੱਕ ਵੈਟਰਨਰੀ ਕਾਲਜ ਤੇ ਖੇਤਰੀ ਖੋਜ ਕੇਂਦਰ ਸਥਾਪਤ ਕਰੇਗੀ। ਇਸ ਤੋਂ ਇਲਾਵਾ ਸਰਕਾਰ ਸੂਬੇ ਵਿੱਚ 25 ਹੋਰ OOAT ਕਲੀਨਿਕ ਸਥਾਪਤ ਕਰੇਗੀ। ਇਸ ਤੋਂ ਪਹਿਲਾਂ ਪੰਜਾਬ 'ਚ 193 ਅਜਿਹੇ ਕਲੀਨਿਕ ਚੱਲ ਰਹੇ ਹਨ।

Get the latest update about News In Farmers Loan, check out more about Punjabi, Punjab Budget 2020, True Scoop News & Manpreet Singh Badal

Like us on Facebook or follow us on Twitter for more updates.