ਪੰਜਾਬ ਮੰਤਰੀ ਮੰਡਲ: 10 ਮੰਤਰੀ ਅੱਜ ਚੁੱਕਣਗੇ ਸਹੁੰ, 8 ਵਿਧਾਇਕਾਂ ਨੂੰ ਪਹਿਲੀ ਵਾਰ ਮਿਲੇਗੀ ਜਿੰਮੇਵਾਰੀ

ਸਮਾਗਮ ਸਵੇਰੇ 11 ਵਜੇ ਹੋਵੇਗਾ। ਪਹਿਲੇ ਪੜਾਅ 'ਚ ਰਾਜ ਭਵਨ 'ਚ 10 ਮੰਤਰੀਆਂ ਨੂੰ ਸਹੁੰ ਚੁੱਕਣਗੇ ਜਿਨ੍ਹਾਂ ਵਿਚੋਂ 8 ਪਹਿਲੀ ਵਾਰ ਵਿਧਾਇਕ ਬਣੇ ਹਨ। ਇਸ ਤੋਂ ਇਲਾਵਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸੰਧਵਾਂ ਸਪੀਕਰ ਹੋਣਗੇ। ਸਹੁੰ ਚੁੱਕਣ ਤੋਂ ਬਾਅਦ ਦੁਪਹਿਰ 2 ਵਜੇ ਭਗਵੰਤ ਮਾਨ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ...

ਪੰਜਾਬ ਮੁੱਖ ਮੰਤਰੀ ਦਾ ਅੱਜ ਗਠਨ ਹੋਣ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਅੱਜ 10 ਵਿਧਾਇਕਾਂ ਵਲੋਂ ਮੰਤਰੀ ਪਦ ਦੀ ਸਹੁੰ ਚੁਕੀ ਜਾਵੇਗੀ। ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਸਵੇਰੇ 11 ਵਜੇ ਹੋਵੇਗਾ। ਪਹਿਲੇ ਪੜਾਅ 'ਚ ਰਾਜ ਭਵਨ 'ਚ 10 ਮੰਤਰੀਆਂ ਨੂੰ ਸਹੁੰ ਚੁੱਕਣਗੇ ਜਿਨ੍ਹਾਂ ਵਿਚੋਂ 8 ਪਹਿਲੀ ਵਾਰ ਵਿਧਾਇਕ ਬਣੇ ਹਨ। ਇਸ ਤੋਂ ਇਲਾਵਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸੰਧਵਾਂ ਸਪੀਕਰ ਹੋਣਗੇ। ਸਹੁੰ ਚੁੱਕਣ ਤੋਂ ਬਾਅਦ ਦੁਪਹਿਰ 2 ਵਜੇ ਭਗਵੰਤ ਮਾਨ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਹੋਵੇਗੀ। ਪੰਜਾਬ ਸਰਕਾਰ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ। ਇਸ ਲਈ ਮੰਤਰੀ ਮੰਡਲ ਦਾ ਵਿਸਤਾਰ ਬਾਅਦ ਵਿੱਚ 7 ​​ਨਵੇਂ ਮੰਤਰੀਆਂ ਲਈ ਕੀਤਾ ਜਾਵੇਗਾ।

ਇਹ ਵਿਧਾਇਕ ਅੱਜ ਚੁੱਕਣਗੇ ਸਹੁੰ 
ਅੱਜ ਸਹੁੰ ਚੁੱਕਣ ਵਾਲਿਆਂ ਵਿੱਚ ਹਰਪਾਲ ਚੀਮਾ, ਗੁਰਮੀਤ ਸਿੰਘ ਮੀਤ ਹੇਅਰ, ਡਾ: ਵਿਜੇ ਸਿੰਗਲਾ, ਡਾ: ਬਲਜੀਤ ਕੌਰ, ਹਰਭਜਨ ਸਿੰਘ ਈ.ਟੀ.ਓ., ਲਾਲਚੰਦ ਕਟਾਰੂ ਚੱਕ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮਸ਼ੰਕਰ ਝਿੰਪਾ ਅਤੇ ਹਰਜੋਤ ਸਿੰਘ ਬੈਂਸ ਸ਼ਾਮਲ ਹਨ। ਇਨ੍ਹਾਂ ਵਿੱਚੋਂ ਹਰਪਾਲ ਚੀਮਾ ਦਿੜਬਾ ਅਤੇ ਮੀਤ ਹੇਅਰ ਬਰਨਾਲਾ ਤੋਂ ਦੂਜੀ ਵਾਰ ਚੁਣੇ ਗਏ ਹਨ। ਬਾਕੀ ਸਭ ਪਹਿਲੀ ਵਾਰ ਚੋਣ ਜਿੱਤ ਕੇ ਹੀ ਮੰਤਰੀ ਬਣ ਰਹੇ ਹਨ।

ਮਾਲਵਾ ਖੇਤਰ ਤੇ 'ਆਪ' ਦੀ ਖਾਸ ਨਜ਼ਰ 
ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਮਾਲਵੇ 'ਤੇ ਪੂਰਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਇੱਥੋਂ ਦੇ ਸੀਐਮ ਭਗਵੰਤ ਮਾਨ ਤੋਂ ਇਲਾਵਾ ਦਿੜ੍ਹਬਾ ਤੋਂ ਹਰਪਾਲ ਚੀਮਾ, ਬਰਨਾਲਾ ਤੋਂ ਮੀਤ ਹੇਅਰ, ਮਾਨਸਾ ਤੋਂ ਡਾ: ਵਿਜੇ ਸਿੰਗਲਾ, ਮਲੋਟ ਤੋਂ ਡਾ: ਬਲਜੀਤ ਕੌਰ, ਸ੍ਰੀ ਆਨੰਦਪੁਰ ਸਾਹਿਬ ਤੋਂ ਹਰਜੋਤ ਬੈਂਸ ਮੰਤਰੀ ਬਣ ਰਹੇ ਹਨ। ਮਾਝਾ ਖੇਤਰ ਵਿੱਚ ਅਜਨਾਲਾ ਤੋਂ ਕੁਲਦੀਪ ਧਾਲੀਵਾਲ, ਜੰਡਿਆਲਾ ਤੋਂ ਹਰਭਜਨ ਸਿੰਘ ਈਟੀਓ, ਪੱਟੀ ਤੋਂ ਲਾਲਚੰਦ ਭੁੱਲਰ ਅਤੇ ਭੋਆ ਤੋਂ ਲਾਲਚੰਦ ਕਟਾਰੂਚੱਕ ਨੂੰ ਮੰਤਰੀ ਬਣਾਇਆ ਗਿਆ ਹੈ। ਦੁਆਬੇ ਵਿੱਚ ਬ੍ਰਹਮਸ਼ੰਕਰ ਝਿੰਪਾ ਨੂੰ ਹੁਸ਼ਿਆਰਪੁਰ ਤੋਂ ਹੀ ਮੰਤਰੀ ਬਣਾਇਆ ਗਿਆ ਹੈ। ਪੰਜਾਬ ਸਰਕਾਰ ਵਿੱਚ ਹੁਣ ਸੀਐਮ ਮਾਨ ਸਮੇਤ 4 ਜੱਟ ਸਿੱਖ, 3 ਹਿੰਦੂ ਅਤੇ 4 ਦਲਿਤ ਚਿਹਰਿਆਂ ਨੂੰ ਥਾਂ ਦਿੱਤੀ ਗਈ ਹੈ। ਇਨ੍ਹਾਂ ਵਿੱਚ ਇੱਕ ਮਹਿਲਾ ਮੰਤਰੀ ਡਾ: ਬਲਜੀਤ ਕੌਰ ਵੀ ਸ਼ਾਮਲ ਹੈ। 

Get the latest update about AAP NEW CABINET, check out more about TRUE SCOOP NEWS, LALCHAND KATARU, HARJOT BAINS & HARBHAJAN SINGH ETO

Like us on Facebook or follow us on Twitter for more updates.