ਕੀ ਪੰਜਾਬ ਕੈਬਨਿਟ 'ਚ ਸ਼ਾਮਲ ਹੋਣਗੇ ਸਿੱਧੂ?

ਲੋਕ ਸਭਾ ਚੋਣਾਂ ਦੌਰਾਨ ਟਕਰਾਅ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਆਹਮੋ-ਸਾਹਮਣੇ...

ਚੰਡੀਗੜ੍ਹ— ਲੋਕ ਸਭਾ ਚੋਣਾਂ ਦੌਰਾਨ ਟਕਰਾਅ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਆਹਮੋ-ਸਾਹਮਣੇ ਹੋਣਗੇ। ਲੋਕ ਸਭਾ ਚੋਣਾਂ ਤੋਂ ਬਾਅਦ ਅੱਜ ਹੋਣ ਵਾਲੀ ਪੰਜਾਬ ਕੈਬਨਿਟ ਦੀ ਬੈਠਕ 'ਚ ਦੋਵੇਂ ਆਹਮੋ-ਸਾਹਮਣੇ ਹੋਣਗੇ। ਅਜਿਹੇ 'ਚ ਸਾਰਿਆਂ ਦੀਆਂ ਨਜ਼ਰਾਂ ਇਸ ਬੈਠਕ 'ਤੇ ਲੱਗੀ ਹੈ। ਇਸ ਨੂੰ ਲੈ ਕੇ ਬਹੁਤ ਉਤਸੁਕਤਾ ਹੈ ਕਿ ਸਥਾਨਕ ਸਰਕਾਰਾਂ ਮੰਤਰੀ ਸਿੱਧੂ ਬੈਠਕ 'ਚ ਹਿੱਸਾ ਲੈਂਦੇ ਹਨ ਜਾਂ ਨਹੀਂ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣ ਨਤੀਜੇ ਦੀ ਸਮੀਖਿਆ ਨੂੰ ਲੈ ਕੇ ਸੱਦੀ ਗਈ ਵਿਧਾਇਕਾਂ ਅਤੇ ਸੰਸਦਾਂ ਦੀ ਬੈਠਕ 'ਚ ਸਿੱਧੂ ਨਹੀਂ ਪਹੁੰਚੇ ਸਨ।

ਕੈਪਟਨ ਨੇ ਪ੍ਰਦੂਸ਼ਣ ਦਾ ਕਾਰਨ ਬਣੇ ਉਦਯੋਗ ਪ੍ਰਤੀ ਅਪਣਾਇਆ ਸਖ਼ਤ ਕਦਮ

ਬੈਠਕ ਤੋਂ ਪਹਿਲਾਂ ਇਸ ਗੱਲ ਨੂੰ ਲੈ ਕੇ ਖਦਸ਼ਾ ਬਣਿਆ ਹੋਇਆ ਹੈ ਕਿ ਸਿੱਧੂ ਬੈਠਕ 'ਚ ਆਉਂਦੇ ਹਨ ਜਾਂ ਨਹੀਂ। ਕੈਬਨਿਟ ਦੀ ਬੈਠਕ 'ਚ ਸਥਾਨਕ ਸਰਕਾਰਾਂ ਵਿਭਾਗ ਦਾ ਕੋਈ ਏਜੰਡਾ ਨਾ ਹੋਣ ਕਾਰਨ ਵੀ ਇਸ ਗੱਲ ਨੂੰ ਫੋਰਸ ਮਿਲ ਰਿਹਾ ਹੈ ਕਿ ਸ਼ਾਇਦ ਸਿੱਧੂ ਬੈਠਕ 'ਚ ਸਾਮਲ ਨਾ ਹੋਣ। ਇਹ ਵਿਭਾਗ ਸਿੱਧੂ ਕੋਲ੍ਹ ਹੈ। ਪਹਿਲਾਂ ਵੀ ਕੁਝ ਮੌਕਿਆਂ 'ਤੇ ਸਿੱਧੂ ਕੈਬਨਿਟ ਬੈਠਕ ਤੋਂ ਦੂਰ ਰਹੇ ਸਨ। ਸਿੱਧੂ ਜੇਕਰ ਬੈਠਕ 'ਚ ਹਿੱਸਾ ਨਹੀਂ ਲੈਂਦੇ ਹਨ ਤਾਂ ਉਨ੍ਹਾਂ ਦੀਆਂ ਪਰੇਸ਼ਾਨੀਆਂ ਹੋਰ ਵੱਧ ਸਕਦੀਆਂ ਹਨ। ਉਹ ਪਹਿਲਾਂ ਵੀ 30 ਮਈ ਨੂੰ ਮੁੱਖ ਮੰਤਰੀ ਵਲੋਂ ਸੱਦੀ ਗਈ ਕਾਂਗਰਸ ਵਿਧਾਇਕਾਂ ਅਤੇ ਸੰਸਦੀ ਬੈਠਕ 'ਚ ਸ਼ਾਮਲ ਨਹੀਂ ਹੋਏ ਸਨ।

Get the latest update about Punjabi Government News, check out more about Punjab News, Online Punjabi News, Punjab Cabinet Meeting & Amarinder Singh

Like us on Facebook or follow us on Twitter for more updates.