ਸੁਲਤਾਨਪੁਰ ਲੋਧੀ 'ਚ ਪਹਿਲੀ ਵਾਰ ਕੈਬਨਿਟ ਬੈਠਕ ਕਰਕੇ ਨਵਾਂ ਇਤਿਹਾਸ ਰੱਚਣ ਦੀ ਕੋਸ਼ਿਸ਼

ਪੰਜਾਬ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ 10 ਸਤੰਬਰ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਚੰਡੀਗੜ੍ਹ 'ਚ ਨਾ ਹੋ ਕੇ ਸੁਲਤਾਨਪੁਰ ਲੋਧੀ 'ਚ ਹੋਵੇਗੀ। ਇਸ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ...

ਚੰਡੀਗੜ੍ਹ— ਪੰਜਾਬ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ 10 ਸਤੰਬਰ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਚੰਡੀਗੜ੍ਹ 'ਚ ਨਾ ਹੋ ਕੇ ਸੁਲਤਾਨਪੁਰ ਲੋਧੀ 'ਚ ਹੋਵੇਗੀ। ਇਸ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਵਿਆਪਕ ਪੱਧਰ 'ਤੇ ਮਨਾਏ ਜਾਣ 'ਤੇ ਖ਼ਾਸ ਚਰਚਾ ਕੀਤੀ ਜਾਵੇਗੀ। ਚੰਗੀਗੜ੍ਹ ਜਦੋਂ ਤੋਂ ਪੰਜਾਬ ਦੀ ਰਾਜਧਾਨੀ ਬਣੀ ਹੈ, ਉਸ ਤੋਂ ਬਾਅਦ ਪੰਜਾਬ ਕੈਬਨਿਟ ਦੀ ਕੋਈ ਵੀ ਮੀਟਿੰਗ ਉੱਥੋਂ ਬਾਹਰ ਕਦੇ ਨਹੀਂ ਹੋਈ ਪਰ 10 ਸਤੰਬਰ ਨੂੰ ਸੁਲਤਾਨਪੁਰ ਲੋਧੀ 'ਚ ਇਹ ਬੈਠਕ ਕਰਕੇ ਨਵਾਂ ਇਤਿਹਾਸ ਰੱਚਣ ਦੀ ਕੋਸ਼ਿਸ਼ ਕੀਤੀ ਗਈ ਹੈ।

ਟਰੂ ਸਕੂਪ ਸਪੈਸ਼ਲ : ਕੀ ਭਾਜਪਾ 2022 ਦੀਆਂ ਚੋਣਾਂ ਅਕਾਲੀਆਂ ਤੋਂ ਵੱਖ ਹੋ ਕੇ ਲੜੇਗੀ?

ਦੱਸ ਦੇਈਏ ਕਿ ਇਹ ਬੈਠਕ 'ਚ ਸੁਲਤਾਨਪੁਰ ਲੋਧੀ ਦੇ ਮਾਰਕਿਟ ਕਮੇਟੀ ਦੇ ਕੰਪਲੈਕਸ 'ਚ ਕੀਤੀ ਜਾਵੇਗੀ। ਸ਼ਾਇਦ ਕੈਪਟਨ ਸਰਕਾਰ ਚੰਡੀਗੜ੍ਹ ਤੋਂ ਬਾਹਰ ਮੀਟਿੰਗ ਕਰਕੇ ਇਹ ਸੰਕੇਤ ਦੇਣਾ ਚਾਹੁੰਦੀ ਹੈ ਕਿ ਉਹ ਗੁਰਪੁਰਬ ਅਤੇ ਸ਼ਤਾਬਦੀ ਮਨਾਉਣ ਦੇ ਮਾਮਲੇ 'ਚ ਅਕਾਲੀਆਂ ਤੋ ਅੱਗੇ ਹੈ।

Get the latest update about True Scoop News, check out more about 550th Birth Anniversary, Chief Minister Amarinder Singh, News In Punjabi & Punjab Cabinet Meeting

Like us on Facebook or follow us on Twitter for more updates.