ਪੰਜਾਬ ਕੈਬਨਿਟ ਮੀਟਿੰਗ: ਮਾਨ ਸਰਕਾਰ ਵਲੋਂ 5 ਅਹਿਮ ਫੈਸਲਿਆਂ ਨੂੰ ਮਿਲੀ ਮਨਜ਼ੂਰੀ, ਨੌਜਵਾਨਾਂ ਲਈ 26454 ਨੌਕਰੀਆਂ ਦੀ ਪ੍ਰਵਾਨਗੀ

ਮਾਨ ਸਰਕਾਰ ਨੇ ਇਸ ਕੈਬਨਿਟ ਮੀਟਿੰਗ 'ਚ ਕਿਸਾਨਾਂ, ਨੌਜਵਾਨਾਂ ਅਤੇ ਗਰੀਬ ਪਰਿਵਾਰਾਂ ਨੂੰ ਮੱਦੇਨਜ਼ਰ ਰੱਖਦਿਆਂ ਪਹਿਲਾਂ ਤੋਂ ਐਲਾਨੇ ਗਏ ਕਈ ਫੈਲਸਿਆ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜਿਸ 'ਚ ਨੌਜਵਾਨਾਂ ਦੇ ਲਈ 26000 ਤੋਂ ਵੱਧ ਨੌਕਰੀਆਂ ਦੇਣ ਨੂੰ ਪ੍ਰਵਾਨਗੀ ਮਿਲੀ ਹੈ। ਸਰਕਾਰ ਦੇ ਵਿੱਤੀ ਹਾਲਾਤਾਂ ਦੇ ਦੇਖਦਿਆਂ ਹੋਏ ਇਹ ਵੱਡੇ ਫੈਸਲੇ ਲਏ...

ਪੰਜਾਬ 'ਚ ਅੱਜ ਸੀਐੱਮ ਭਗਵੰਤ ਮਾਨ ਦੀ ਅਗਵਾਈ 'ਚ ਕੈਬਨਿਟ ਮੀਟਿੰਗ ਬੁਲਾਈ ਗਈ। ਜਿਸ 'ਚ ਪੰਜਾਬ ਹਿੱਤ ਦੇ ਲਈ ਕਈ ਵੱਡੇ ਫੈਸਲੇ ਲੈ ਗਏ ਹਨ। ਮਾਨ ਸਰਕਾਰ ਨੇ ਇਸ ਕੈਬਨਿਟ ਮੀਟਿੰਗ 'ਚ ਕਿਸਾਨਾਂ, ਨੌਜਵਾਨਾਂ ਅਤੇ ਗਰੀਬ ਪਰਿਵਾਰਾਂ ਨੂੰ ਮੱਦੇਨਜ਼ਰ ਰੱਖਦਿਆਂ ਪਹਿਲਾਂ ਤੋਂ ਐਲਾਨੇ ਗਏ ਕਈ ਫੈਲਸਿਆ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜਿਸ 'ਚ ਨੌਜਵਾਨਾਂ ਦੇ ਲਈ 26000 ਤੋਂ ਵੱਧ ਨੌਕਰੀਆਂ ਦੇਣ ਨੂੰ ਪ੍ਰਵਾਨਗੀ ਮਿਲੀ ਹੈ। ਸਰਕਾਰ ਦੇ ਵਿੱਤੀ ਹਾਲਾਤਾਂ ਦੇ ਦੇਖਦਿਆਂ ਹੋਏ ਇਹ ਵੱਡੇ ਫੈਸਲੇ ਲਏ ਹਨ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਵਿੱਚ 26454 ਅਸਾਮੀਆਂ ਭਰਨ, ਇਕ ਵਿਧਾਇਕ-ਇਕ ਪੈਨਸ਼ਨ, ਘਰ-ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਨਾਲ ਹੀ ਮੁਕਤਸਰ ਜ਼ਿਲ੍ਹੇ ਵਿੱਚ ਨਰਮੇ ਦੇ ਹੋਏ ਨੁਕਸਾਨ ਲਈ ਦੇ ਮੁਆਵਜੇ ਵਰਗੇ ਮੁੱਦਿਆਂ ਤੇ ਫੈਸਲਾ ਹੋਇਆ ਹੈ। ਕੈਬਨਿਟ ਮੀਟਿੰਗ 'ਚ ਮਾਨ ਸਰਕਾਰ ਵਲੋਂ ਲੈ ਗਏ ਅਹਿਮ ਫੈਸਲੇ :
1-  ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਦੇਣ ਲਈ ਵੱਖ-ਵੱਖ ਵਿਭਾਗਾਂ ਵਿੱਚ 26454 ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਖੇਤੀਬਾੜੀ ਵਿਭਾਗ ਵਿੱਚ 67, ਪਸ਼ੂ ਪਾਲਣ ਵਿਭਾਗ ਵਿੱਚ 218, ਆਬਕਾਰੀ ਵਿਭਾਗ ਵਿੱਚ 338, ਸਹਿਕਾਰਤਾ ਵਿਭਾਗ ਵਿੱਚ 777, ਗ੍ਰਹਿ ਵਿਭਾਗ ਵਿੱਚ 10475 ਅਸਾਮੀਆਂ ਭਰੀਆਂ ਜਾਣਗੀਆਂ। ਸਕੂਲ ਸਿੱਖਿਆ ਦੀਆਂ 6452 ਅਸਾਮੀਆਂ ਸਮੇਤ ਕੁੱਲ 26454 ਅਸਾਮੀਆਂ ਭਰੀਆਂ ਜਾਣਗੀਆਂ। 

2-  ਘਰ-ਘਰ ਰਾਸ਼ਨ ਸਕੀਮ ਤਹਿਤ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਰਾਸ਼ਨ ਦੀ ਡਲਿਵਰੀ ਮਿਲੇਗੀ। ਇਸ ਦੇ ਨਾਲ ਹੀ ਅਕਤੂਬਰ ਤੋਂ ਆਟਾ ਪਹੁੰਚਾਉਣ ਦੀ ਯੋਜਨਾ ਵੀ ਲਾਗੂ ਕੀਤੀ ਜਾਵੇਗੀ। 

3- ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਹਿੱਤ 'ਚ ਵੀ ਵੱਡੇ ਫੈਸਲੇ ਲੈ ਗਏ ਹਨ ਮੁਕਤਸਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਫ਼ਸਲ ਖ਼ਰਾਬ ਹੋਣ ਦੀ ਸੂਰਤ ਵਿੱਚ ਮੁਆਵਜ਼ਾ ਦਿੱਤਾ ਜਾਵੇਗਾ।   ਮੁਕਤਸਰ ਜ਼ਿਲ੍ਹੇ ਵਿੱਚ ਨਰਮੇ ਦੇ ਹੋਏ ਨੁਕਸਾਨ ਲਈ 41.89 ਕਰੋੜ ਰੁਪਏ ਦਾ ਮੁਆਵਜ਼ਾ ਮਨਜ਼ੂਰ ਕੀਤਾ ਗਿਆ ਹੈ। ਜਿਸ 'ਚ 38.08 ਕਰੋੜ- ਕਿਸਾਨਾਂ ਲਈ ਅਤੇ 03.81 ਕਰੋੜ- ਖੇਤ ਮਜ਼ਦੂਰਾਂ ਲਈ ਰਾਖਵੇਂ ਰੱਖੇ ਜਾਣਗੇ। 
  
4-ਛੋਟੇ ਟਰਾਂਸਪੋਰਟਰਾਂ ਨੂੰ ਫੀਸ ਜਮ੍ਹਾਂ ਕਰਵਾਉਣ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਪ੍ਰਾਈਵੇਟ ਬੱਸਾਂ, ਛੋਟੇ ਵਪਾਰਕ ਵਾਹਨਾਂ ਨੂੰ ਤਿੰਨ ਮਹੀਨਿਆਂ ਵਿੱਚ ਕਿਸ਼ਤਾਂ ਰਾਹੀਂ ਟੈਕਸ ਅਦਾ ਕਰਨ ਦੀ ਛੋਟ ਦੇ ਦਿੱਤੀ ਗਈ ਹੈ। ਛੋਟੇ ਟਰਾਂਸਪੋਰਟਰ ਫੀਸ ਕਿਸ਼ਤਾਂ 'ਚ ਜਮਾ ਕਰਵਾ ਸਕਣਗੇ। 
 
5- ਇਕ ਵਿਧਾਇਕ ਇਕ ਪੈਨਸ਼ਨ ਦੇ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।  

Get the latest update about 26454 POSTS, check out more about PUNJAB GOVT, TRUE SCOOP PUNJABI, SMALL TRANSPORTERS & PUNJAB CABINET MEETING

Like us on Facebook or follow us on Twitter for more updates.