ਨਵਜੋਤ ਸਿਧੂ ਦੇ ਇਤਰਾਜ ਤੋਂ ਬਾਅਦ ਚੰਨੀ ਸਰਕਾਰ ਨੇ ਨਵੇਂ DGP ਦੀ ਨਿਯੁਕਤੀ ਦੀ ਤਿਆਰੀ ਕੀਤੀ ਸ਼ੁਰੂ

ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਵਧੀਕ ਡੀਜੀਪੀ ਆਈਪੀਐਸ ਇਕਬਾਲ ਪ੍ਰੀਤ ਸਿੰਘ ਸਹੋਤਾ 'ਤੇ ਨਵਜੋਤ ਸਿੰਘ ਸਿੱਧੂ ਦੇ ...

ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਵਧੀਕ ਡੀਜੀਪੀ ਆਈਪੀਐਸ ਇਕਬਾਲ ਪ੍ਰੀਤ ਸਿੰਘ ਸਹੋਤਾ 'ਤੇ ਨਵਜੋਤ ਸਿੰਘ ਸਿੱਧੂ ਦੇ ਇਤਰਾਜ਼ ਤੋਂ ਬਾਅਦ ਚੰਨੀ ਸਰਕਾਰ ਨਵੇਂ ਡੀਜੀਪੀ ਦੀ ਤਲਾਸ਼ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧ ਵਿਚ ਪੰਜਾਬ ਸਰਕਾਰ ਨੇ UPSC ਨੂੰ ਪੈਨਲ ਭੇਜਿਆ ਹੈ। ਜਿਸ ਵਿਚ ਸਿਧਾਰਥ ਚਟੋਪਾਧਿਆਏ ਸਮੇਤ 10 ਵੱਡੇ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ। ਇਨ੍ਹਾਂ 10 ਨਾਵਾਂ ਵਿਚ ਸਿਧਾਰਥ ਚਟੋਪਾਧਿਆਏ, ਦਿਨਕਰ ਗੁਪਤਾ, ਵੀਕੇ ਭਾਵਰਾ, ਐਮਕੇ ਤਿਵਾੜੀ, ਪ੍ਰਬੋਦ ਕੁਮਾਰ, ਰੋਹਿਤ ਚੌਧਰੀ, ਇਕਬਾਲਪ੍ਰੀਤ ਸਹੋਤਾ, ਸੰਜੀਵ ਕਾਲਦਾ, ਪਰਾਗ ਜੈਨ ਅਤੇ ਬੀਕੇ ਉੱਪਲ ਸ਼ਾਮਲ ਹਨ। 

ਸੀਨੀਅਰ ਅਹੁਦੇ ਦੇ ਅਨੁਸਾਰ, ਦਿਨਕਰ ਗੁਪਤਾ, ਜੋ ਕੈਪਟਨ ਸਰਕਾਰ ਵਿਚ ਡੀਜੀਪੀ ਸਨ, ਨੂੰ ਵੀ ਪੈਨਲ ਵਿਚ ਰੱਖਿਆ ਗਿਆ ਹੈ, ਪਰ ਕੈਪਟਨ ਦੇ ਸੀਐਮ ਦਾ ਅਹੁਦਾ ਛੱਡਣ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਡੈਪੂਟੇਸ਼ਨ ਲਈ ਅਰਜ਼ੀ ਦਿੱਤੀ ਹੈ।

UPSC ਨੇ  ਪੰਜਾਬ ਸਰਕਾਰ ਨੂੰ 3 ਨਾਮ ਵਾਪਸ ਭੇਜੇਗੀ। ਤਿੰਨਾਂ ਵਿਚੋਂ ਹੀ ਇੱਕ ਨੂੰ DGP ਲਗਾਇਆ ਜਾਵੇਗਾ। ਪੈਨਲ 'ਚ ਇਕਬਾਲਪ੍ਰੀਤ ਸਹੋਤਾ ਦਾ ਵੀ ਨਾਮ ਸ਼ਾਮਲ ਹੈ। ਸਹੋਤਾ ਨੂੰ DGP ਦਾ ਵਧੀਕ ਚਾਰਜ ਦੇਣ 'ਤੇ ਸਿੱਧੂ ਨੇ ਸਵਾਲ ਚੁੱਕੇ ਸਨ। ਪੈਨਲ ਚ ਦਿਨਕਰ ਗੁਪਤਾ ਦਾ ਵੀ ਨਾਮ ਹੈ ਪਰ ਜਾਣਕਾਰੀ ਮੁਤਾਬਕ ਦਿਨਕਰ ਗੁਪਤਾ ਦਾ ਨਾਮ ਪੰਜਾਬ ਸਰਕਾਰ ਵੱਲੋਂ ਕੇਂਦਰ ਵਿਚ ਡੈਪੂਟੇਸ਼ਨ ਲਈ ਭੇਜਿਆ ਜਾ ਚੁੱਕਿਆ ਹੈ।

ਸੂਤਰਾਂ ਦੇ ਹਵਾਲੇ ਨੇ ਦੱਸਿਆ ਕਿ ਪ੍ਰਦੇਸ਼ ਕਾਂਗਰਸ ਮੁਖੀ ਅਤੇ ਕਾਂਗਰਸੀ ਨੇਤਾਵਾਂ ਦਾ ਇੱਕ ਵਰਗ ਚਟੋਪਾਧਿਆਏ ਦੀ ਉਮੀਦਵਾਰੀ ਦਾ ਸਮਰਥਨ ਕਰ ਰਹੇ ਸਨ, ਪਰ ਮੁੱਖ ਮੰਤਰੀ, ਉਪ ਮੁੱਖ ਮੰਤਰੀ-ਕਮ-ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦੇ ਨਾਲ, ਕਾਰਜਕਾਰੀ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਦੇ ਪਿੱਛੇ ਖੜ੍ਹੇ ਸਨ।

ਨਵਜੋਤ ਸਿੰਘ ਸਿੱਧੂ ਨੇ ਡੀਜੀਪੀ ਇਕਬਾਲ ਪ੍ਰੀਤ ਸਹੋਤਾ ਦੀ ਨਿਯੁਕਤੀ 'ਤੇ ਇਤਰਾਜ਼ ਕੀਤਾ, ਪਰ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ, ਯੂਪੀਐਸਸੀ ਨੂੰ ਉਮੀਦਵਾਰ ਦੀ ਸੇਵਾ ਸੀਮਾ ਅਤੇ ਰਿਕਾਰਡ ਦੇ ਆਧਾਰ 'ਤੇ ਤਿੰਨ ਅਧਿਕਾਰੀਆਂ ਦਾ ਪੈਨਲ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਚੰਨੀ ਸਰਕਾਰ ਨੇ ਹੁਣ ਇਹ ਪੈਨਲ ਯੂਪੀਐਸਸੀ ਨੂੰ ਭੇਜ ਦਿੱਤਾ ਹੈ ਅਤੇ ਉਥੋਂ ਤਿੰਨ ਨਾਵਾਂ ਦੇ ਫਾਈਨਲ ਹੋਣ ਤੋਂ ਬਾਅਦ ਹੀ ਸਰਕਾਰ ਇਹ ਫੈਸਲਾ ਕਰ ਸਕੇਗੀ ਕਿ ਡੀਜੀਪੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਜਾਣਾ ਹੈ।

ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਡੀਜੀਪੀ ਦਿਨਕਰ ਗੁਪਤਾ ਨੂੰ ਹਟਾ ਕੇ 1988 ਬੈਚ ਦੇ ਆਈ.ਪੀ.ਐਸ. ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡਾਇਰੈਕਟਰ ਜਨਰਲ ਆਫ਼ ਪੁਲਸ ਪੰਜਾਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ।  ਸੂਬਾ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ  ਇਕਬਾਲ ਪ੍ਰੀਤ ਸਿੰਘ ਸਹੋਤਾ ਆਰਮਡ ਬਟਾਲੀਅਨ, ਪੰਜਾਬ ਦੇ ਵਿਸ਼ੇਸ਼ ਡੀਜੀਪੀ ਦਾ ਚਾਰਜ ਵੀ ਨਿਭਾਉਂਦੇ ਰਹਿਣਗੇ।


Get the latest update about After Sidhu objection to Sahota, check out more about charanjit singh channi, the Channi government, cm channi & punjab

Like us on Facebook or follow us on Twitter for more updates.