ਪੰਜਾਬ ਕਾਂਗਰਸ 'ਚ ਮੁਲਾਕਾਤਾਂ ਦਾ ਦੌਰ ਜਾਰੀ, ਹੁਣ CM ਨੇ 21 ਨੂੰ ਖਾਣੇ 'ਤੇ ਸੱਦੇ ਕਾਂਗਰਸੀ ਆਗੂ

ਜਿਵੇ ਕਿ ਤੁਹਾਨੂੰ ਪਤਾ ਹੈ ਕਿ, ਸਿੱਧੂ ਨੂੰ ਕੱਲ੍ਹ ਰਾਤ ਪੰਜਾਬ ਦਾ ਸੂਬਾ ਪ੍ਰਧਾਨ ਬਣਨ ਉਤੇ ਹਾਈਕਾਮਨ ਵਲੋਂ ਮੌਹਰ ਲਾ ਦਿੱਥੀ ਗਈ ਹੈ। ਸਿੱਧੀ ਦੇ ਪ੍ਰਧਾਨ ਬਣਨ ........

ਜਿਵੇ ਕਿ ਤੁਹਾਨੂੰ ਪਤਾ ਹੈ ਕਿ, ਸਿੱਧੂ ਨੂੰ ਕੱਲ੍ਹ ਰਾਤ ਪੰਜਾਬ ਦਾ ਸੂਬਾ ਪ੍ਰਧਾਨ ਬਣਨ ਉਤੇ ਹਾਈਕਾਮਨ ਵਲੋਂ ਮੌਹਰ ਲਾ ਦਿੱਥੀ ਗਈ ਹੈ। ਸਿੱਧੀ ਦੇ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਵਿਚ ਸ਼ੁਰੂ ਹੋਈ ਸਰਗਰਮੀ ਹੋਰ ਤੇਜ ਹੁੰਦੀ ਜਾ ਰਹੀ ਹੈ। ਜਿੱਥੇ ਸਿਧੂ ਕਈ ਵੱਖ ਵੱਖ ਆਗੂਆਂ ਨੂੰ ਮਿਲ ਰਹੇ ਹਨ, ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੁੱਝ ਕਰਨ ਬਾਰੇ ਸੋਚ ਰਹੇ ਹਨ। ਹੁਣ ਹਰ ਕਿਸੀ ਦਾ ਧਿਆਨ ਉਨ੍ਹ੍ਵਾਂ ਦੇ ਆਉਣ ਵਾਲੇ ਕਦਮ ਉਤੇ ਹੀ ਹੈ।

ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦਾ ਐਲਾਨ ਹੋਣ ਤੋ ਬਾਅਦ ਲਾਏ ਗਏ ਕਿਆਸ ਖ਼ਤਮ ਹੋ ਗਏ ਹਨ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦੀ ਚੁੱਪੀ ਹਾਲੇ ਬਣੀ ਹੋਈ ਹੈ। ਹੁਣ ਕੈਪਟਨ ਕੈਂਪ ਵਿਚ ਵੀ ਹਲਚਲ ਸ਼ੁਰੂ ਹੋਈ ਹੈ ਅਤੇ ਸੰਕੇਤ ਮਿਲਣ ਲੱਗੇ ਹਨ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਵੱਲੋਂ 21 ਜੁਲਾਈ ਨੂੰ ਪੰਚਕੂਲਾ ਦੇ ਇਥ ਪੰਜ ਸਟਾਰ ਹੋਟਲ ਵਿਚ ਪੰਜਾਬ ਕਾਂਗਰਸ ਨਾਲ ਸੰਬੰਧਤ ਸਾਰੇ ਐਮ.ਪੀਜ਼ ਅਤੇ ਵਿਧਾਇਕਾਂ ਲਈ ‘ਲੰਚ’ ਰੱਖ਼ਿਆ ਗਿਆ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸੰਸਦ ਮੈਂਬਰ, ਜਿਹੜੇ ਐਤਵਾਰ ਨੂੰ ਦਿੱਲੀ ਵਿਖ਼ੇ ਪ੍ਰਤਾਪ ਸਿੰਘ ਬਾਜਵਾ ਦੇ ਦਿੱਲੀ ਸਥਿਤ ਨਿਵਾਸ ਵਿਖ਼ੇ ਇਕੱਠੇ ਹੋਏ ਸਨ, ਨੇ ਇਕ ਮਤਾ ਪਾ ਕੇ ਸਿੱਧੂ ਨੂੰ ਪ੍ਰਧਾਨ ਨਾ ਬਣਾਏ ਜਾਣ ਦਾ ਪੱਖ ਰੱਖ਼ਿਆ ਸੀ ਪਰ ਹਾਈਕਮਾਨ ਨੇ ਉਸੇ ਸ਼ਾਮ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਐੈਲਾਨ ਦਿੱਤਾ ਗਿਆ ਸੀ। ਕੈਪਟਨ ਕੈਂਪ ਇਹ ਦਾਅਵਾ ਕਰਦਾ ਰਿਹਾ ਹੈ ਕਿ ਪੰਜਾਬ ਦੇ ਸਾਰੇ ਸੰਸਦ ਮੈਂਬਰ ਉਨ੍ਹਾਂ ਦੇ ਪੱਖ ਵਿਚ ਹਨ।

ਤਾਜ਼ਾ ਜਾਣਕਾਰੀ ਮੁਤਾਬਕ, ਅੱਜ ਕੁਝ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫ਼ਾਰਮ ਹਾਊਸ ਪੁੱਜੇ ਹਨ ਅਤੇ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਸ਼ਾਤ ਦੇਣ ਹੁੰਗਾਰਾ ਭਰਿਆ ਹੈ। ਇਸੇ ਦੌਰਾਨ ਕੈਪਟਨ ਕੈਂਪ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੇ ਨਾਲ ਵਿਧਾਇਕਾਂ ਦੀ ਗਿਣਤੀ ਬਹੁਤੀ ਨਹੀਂ ਵਧੀ ਹਾਲਾਂਕਿ ਅੱਜ ਵੀ ਨਵਜੋਤ ਸਿੰਘ ਸਿੱਧੂ ਨੇ ਕਈ ਮੰਤਰੀਆਂ ਅਤੇ ਹੋਰ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ।

ਇਸ ਤੋਂ ਇਲਾਵਾ ਅੱਜ ਹੀ ਐਮ.ਪੀ.ਡਾ: ਅਮਰ ਸਿੰਘ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਵਿਧਾਇਕ ਸੁਖ਼ਪਾਲ ਸਿੰਘ ਖ਼ਹਿਰਾ ਅਤੇ ਕੁਲਦੀਪ ਸਿੰਘ ਵੈਦ ਨੇ ਟਵਿੱਟਰ ਰਾਹੀਂ ਸਿੱਧੂ ਨੂੰ ਪ੍ਰਧਾਨ ਬਣਨ ’ਤੇ ਵਧਾਈਆਂ ਦਿੱਤੀਆਂ ਹਨ।

Get the latest update about Navjot Singh Sidhu to be made President, check out more about for lunch on the 21st, punjab congress, And MLA & The Chief Minister

Like us on Facebook or follow us on Twitter for more updates.