ਚੰਡੀਗੜ੍ਹ 'ਚ ਇਸ ਹੋਟਲ ਨੇ ਸ਼ੁਰੂ ਕੀਤੀ ਇਕ ਚੰਗੀ ਯੋਜਨਾ, ਕੋਰੋਨਾ ਮਰੀਜ਼ਾਂ ਨੂੰ ਭੇਜਿਆ ਜਾਏਗਾ ਮੁਫ਼ਤ ਖਾਣਾ

ਦੇਸ਼ 'ਚ ਕੋਰੋਨਾ ਦਾ ਕਹਿਰ ਰੋਜ਼ ਵੱਧ ਰਿਹਾ ਹੈ। ਜਿਸ ਨਾਲ ਮਰੀਜ਼ਾਂ ਦੀ............

ਦੇਸ਼ 'ਚ ਕੋਰੋਨਾ ਦਾ ਕਹਿਰ ਰੋਜ਼ ਵੱਧ ਰਿਹਾ ਹੈ। ਜਿਸ ਨਾਲ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਇਸ ਦੇ ਚਲਦੇ ਹੋਏ  ਚੰਡੀਗੜ੍ਹ 'ਚ ਵੀ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕਿਉਕਿ ਕੋਰੋਨਾ ਮਰੀਜ਼ਾਂ ਨੂੰ ਇਕਾਤ ਵਿਚ ਰਹਿਣਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਮਾਹਮਣਾ ਕਰਨਾ ਪੈਦਾ ਹੈ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਇਕ ਨਿੱਜੀ ਹੋਟਲ ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਇਕ ਵਿਸ਼ੇਸ਼ ਯੋਜਨਾ ਦੀ ਸ਼ੁਰੂਆਤ ਕੀਤੀ ਹੈ।
 
ਜਿਸ ਦੇ ਤਹਿਤ ਕੋਰੋਨਾਵਾਇਰਸ ਦੇ ਉਨ੍ਹਾਂ ਮਰੀਜ਼ਾਂ ਤੱਕ ਮੁਫਤ ਭੋਜਨ ਪਹੁੰਚਾਇਆ ਜਾਵੇਗਾ, ਜੋ ਘਰਾਂ 'ਚ ਖਾਣਾ ਨਹੀਂ ਬਣਾ ਸਕਦੇ। ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼- 2 ਹੋਟਲ The Altius ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਹੋਟਲ ਦੇ ਮਾਲਕ ਐਮਪੀਐਸ ਚਾਵਲਾ ਨੇ ਦੱਸਿਆ ਕਿ ਇਸ ਮਿਸ਼ਨ ਦੇ ਪਹਿਲੇ ਦਿਨ 180 ਦੇ ਲਗਭਗ ਕੋਰੋਨਾ ਮਰੀਜ਼ਾਂ ਦੇ ਘਰ ਲੰਚ ਪਹੁੰਚਾਇਆ ਗਿਆ। ਇਸ ਮਿਸ਼ਨ ਤਹਿਤ ਖਾਣਾ ਪਕਾ ਕੇ ਹੋਟਲ ਵਿਚ ਪੈਕ ਕੀਤਾ ਜਾਵੇਗਾ ਅਤੇ ਮਰੀਜ਼ਾਂ ਦੇ ਘਰਾਂ ਤੱਕ ਭੇਜਿਆ ਜਾਵੇਗਾ।

ਇਸ ਦੇ ਲਈ, ਸੋਸ਼ਲ ਮੀਡੀਆ 'ਤੇ ਇਕ ਮੋਬਾਈਲ ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿਸ ਨੂੰ ਕਾਲ ਕਰਕੇ ਜਾਂ ਵਟਸਐਪ 'ਤੇ ਮੈਸੇਜ ਕਰਕੇ ਖਾਣੇ ਲਈ ਕਿਹਾ ਜਾ ਸਕਦਾ ਹੈ। 

ਮਰੀਜ਼ਾਂ ਦੁਆਰਾ ਦਿੱਤੇ ਪਤੇ 'ਤੇ ਖਾਣਾ ਪੈਕ ਕਰਕੇ ਭੇਜਿਆ ਜਾਵੇਗਾ। ਇਸ ਮਿਸ਼ਨ ਤਹਿਤ ਮਰੀਜ਼ਾਂ ਨੂੰ ਦੁਪਹਿਰ ਦਾ ਖਾਣਾ ਅਤੇ ਡਿਨਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੱਸ ਦਿੱਤਾ ਗਿਆ ਹੈ ਤੇ ਹੋਰਨਾਂ ਹੋਟਲਾਂ ਦੇ ਮਾਲਕਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ, ਤਾਂ ਜੋ ਇਸ ਮੁਹਿੰਮ ਨੂੰ ਹੋਰ ਚੰਗੀ ਤਰ੍ਹਾਂ ਲਾਗੂ ਕੀਤਾ ਜਾ ਸਕੇ।

Get the latest update about new campaign, check out more about provide, chandigarh, hotel & true scoop

Like us on Facebook or follow us on Twitter for more updates.