ਵੱਡੀ ਖਬਰ: ਪੰਜਾਬ ਡਰੱਗਜ਼ ਮਾਮਲੇ 'ਚ ਜਲਦ ਹੋਵੇਗੀ ਅਗਲੀ ਸੁਣਵਾਈ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਕਿ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਅੱਜ ਡਰੱਗ ਮਾਮਲੇ...

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਕਿ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਅੱਜ ਡਰੱਗ ਮਾਮਲੇ 'ਚ ਸੁਣਵਾਈ ਹੋਈ। ਇਹ ਮਾਮਲਾ 6 ਹਜ਼ਾਰ ਡੱਰਗ ਰੈਕਟ ਦਾ ਹੈ। ਐਡਵੋਕੇਟ ਨਵਕਿਰਨ ਸਿੰਘ ਨੇ ਮਾਮਲੇ ਦੀ ਸੁਣਵਾਈ ਨਵੰਬਰ ਤੋਂ ਪਹਿਲਾਂ ਕਰਨ ਦੀ ਐਪਲੀਕੇਸ਼ਨ ਦਾਖਲ ਕੀਤੀ ਸੀ ਜਿਸ ਨੂੰ ਕਿ ਕੋਰਟ ਨੇ ਮੰਨ ਲਿਆ ਹੈ।

 ਦੱਸਣ ਯੋਗ ਹੈ ਕਿ ਡਰੱਗ ਮਾਮਲੇ ਦੀ ਸੁਣਵਾਈ ਨਵੰਬਰ ਵਿਚ ਹੋਣੀ ਸੀ। ਪਰ ਹੁਣ ਇਸ ਮਾਮਲੇ ਦੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ। ਕੇਂਦਰ ਸਰਕਾਰ ਦੇ ਵਕੀਲ ਸਤਿਆਪਾਲ ਜੈਨ ਨੇ ਦੱਸਿਆ ਕਿ ਐੱਸਟੀਐੱਫ ਰਿਪੋਰਟ ਖੋਲ੍ਹਣ ਦੀ ਮੰਗ ਵਾਲੀ ਐਪਲੀਕੇਸ਼ਨ ਹਾਲੇ ਵੀ ਕੋਰਟ ਦੇ ਵਿਚ ਵਿਚਾਰਧੀਨ ਹੈ।

ਦੱਸਣਯੋਗ ਹੈ ਕਿ ਹਾਈ ਕੋਰਟ ਵਿਚ ਸੁਣਵਾਈ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਸਨ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਦੇ ਵਿਚ ਨਸ਼ੇ ਦੇ ਵਪਾਰ ਦੇ ਪਿੱਛੇ ਮੁੱਖ ਚਿਹਰੇ ਅੱਜ ਬੇਨਕਾਬ ਹੋ ਜਾਣਗੇ ਇਸਦੇ ਲਈ ਢਾਈ ਸਾਲ ਸੀਲ ਬੰਦ ਰਹਿਣ ਤੋਂ ਬਾਅਦ ਐੱਸਟੀਐੱਫ  ਦੀ ਰਿਪੋਰਟ ਖੁੱਲ੍ਹੇਗੀ ਕੋਰਟ ਵੱਲੋਂ ਨਾਮ ਦੱਸੇ ਜਾਣ ਮਗਰੋਂ ਪੰਜਾਬ ਦੀ ਪੀਡ਼ਤ ਜਵਾਨੀ ਅਤੇ ਬੱਚਿਆਂ ਨੂੰ ਗੁਆ ਚੁੱਕੀਆਂ ਮਾਵਾਂ ਦੀ ਇਹ ਪਹਿਲੀ ਜਿੱਤ ਹੋਵੇਗੀ। 

ਸਿੱਧੂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਅਤੇ ਪੀੜ੍ਹੀਆਂ ਤੱਕ ਨਸ਼ਾ ਵਪਾਰ ਰੋਕਣ ਵਿਚ ਮਦਦ ਮਿਲੇਗੀ। ਤੁਹਾਨੂੰ ਦੱਸ ਦਈਏ ਕਿ ਹਾਲਾਂਕਿ ਇਸ ਮਾਮਲੇ ਦੀ ਸੁਣਵਾਈ ਪਹਿਲਾਂ ਇੱਕ ਸਤੰਬਰ ਨੂੰ ਹੋਣੀ ਸੀ ਪਰ ਉਦੋਂ ਜਸਟਿਸ ਅਜੈ ਤਿਵਾੜੀ ਨੇ ਖੁਦ ਨੂੰ ਇਸ ਸੁਣਵਾਈ ਤੋਂ ਵੱਖ ਕਰ ਲਿਆ ਸੀ

ਜਿਸ ਮਗਰੋਂ ਇਹ ਸੁਣਵਾਈ ਚੀਫ਼ ਜਸਟਿਸ ਦੀ ਨਵੀਂ ਬੈਂਚ ਨੂੰ ਭੇਜ ਦਿੱਤੀ ਗਈ ਜਸਟਿਸ ਏ ਜੀ ਮਸੀਹ ਅਤੇ ਜਸਟਿਸ ਅਸ਼ੋਕ ਕੁਮਾਰ ਵਰਮਾ ਦੀ ਸੁਣਵਾਈ ਕਰਨਗੇ। ਇਸ ਮਾਮਲੇ ਵਿਚ ਐਡਵੋਕੇਟ ਨਵਕਿਰਨ ਸਿੰਘ ਨੇ ਪਿਛਲੇ ਸਾਲ ਜਲਦੀ ਸੁਣਵਾਈ ਦੀ ਅਰਜ਼ੀ ਦਾਇਰ ਕੀਤੀ ਸੀ ਜਿਸ ਮਗਰੋਂ ਹੁਣ ਨਵਾਂ ਬੈਂਚ ਇਸ ਮਾਮਲੇ ਦੀ ਰੈਗੁਲਰ ਸੁਣਵਾਈ ਕਰੇਗਾ।

Get the latest update about TRUESCOOP, check out more about CHANDIGARH, Next hearing in Punjab drugs case, Big news & TRUESCOOP NEWS

Like us on Facebook or follow us on Twitter for more updates.