ਪੰਜਾਬ 'ਚ ਪਿਛਲੇ ਮਹੀਨੇ ਤੋਂ ਕੋਰੋਨਾ ਦੇ ਮਾਮਲਿਆਂ 'ਚ ਡੇਢ ਗੁਣਾ ਵਾਧਾ

ਦੇਸ਼ ਦੇ ਹਰ ਸੂਬੇ ਵਿਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਦਿਨ ਬੇ ਦਿਨ ....................

ਦੇਸ਼ ਦੇ ਹਰ ਸੂਬੇ ਵਿਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਦਿਨ ਬੇ ਦਿਨ ਕੋਰੋਨਾ ਫੈਲਦਾ ਜੈ ਰਿਹਾ ਹੈ। ਪੰਜਾਬ 'ਚ ਕਈ ਸੂਬਿਆਂ ਵਿਚ ਐਤਵਾਰ ਨੂੰ ਕੋਰੋਨਾ ਦੇ ਮਾਮਲਿਆਂ ਵਿਚ ਇਸ ਸਾਲ ਦਾ ਰਿਕਾਰਡ ਵਾਧਾ ਦਰਜ ਕੀਤਾ ਗਿਆ। ਪੰਜਾਬ ਵਿਚ 24 ਘੰਟਿਆਂ ਦੌਰਾਨ 4957 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਇਕ ਅਪ੍ਰੈਲ ਤੋਂ 18 ਅਪ੍ਰੈਲ ਤਕ ਕੋਰੋਨਾ ਦੇ ਮਾਮਲਿਆਂ ਵਿਚ ਡੇਢ ਗੁਣਾ ਵਾਧਾ ਹੋਇਆ ਹੈ। ਜਿਥੇ ਪਹਿਲੀ ਅਪ੍ਰੈਲ ਨੂੰ 3187 ਮਾਮਲੇ ਸਾਹਮਣੇ ਆਏ ਸਨ ਉੱਥੇ 18 ਅਪ੍ਰੈਲ ਨੂੰ ਇਹ ਅੰਕੜਾ 4957 ਰਿਹਾ।

ਪੰਜਾਬ ਵਿਚ ਕੋਰੋਨਾ ਪਾਜ਼ੇਟਿਵ ਆਏ ਕੁੱਲ ਲੋਕਾਂ ਦੀ ਗਿਣਤੀ ਤਿੰਨ ਲੱਖ ਤੋਂ ਪਾਰ ਪੁੱਜ ਗਈ ਹੈ। ਕੁੱਲ 300038 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ। ਇਨ੍ਹਾਂ ਵਿਚੋਂ 257946 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿਤੀ ਤੇ 7902 ਲੋਕਾਂ ਦੀ ਮੌਤ ਹੋ ਗਈ ਜਦਕਿ 34190 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚੋਂ 429 ਮਰੀਜ਼ਾਂ ਨੂੰ ਆਕਸੀਜਨ ਤੇ 48 ਨੂੰ ਵੈਂਟੀਲੇਟਰ ਦੇ ਸਹਾਰੇ ਰੱਖਿਆ ਗਿਆ ਹੈ।

ਸਿਹਤ ਵਿਭਾਗ ਅਨੁਸਾਰ ਐਤਵਾਰ ਨੂੰ ਮੋਹਾਲੀ ਵਿਚ ਕੋਰੋਨਾ ਦੇ ਸਭ ਤੋਂ ਜ਼ਿਆਦਾ 880, ਅੰਮਿ੍ਤਸਰ ਵਿਚ 742, ਲੁਧਿਆਣੇ 'ਚ 686, ਜਲੰਧਰ ਵਿਚ 445, ਪਟਿਆਲੇ 'ਚ 378, ਬਠਿੰਡੇ 'ਚ 293, ਹੁਸ਼ਿਆਰਪੁਰ 'ਚ 268, ਫਾਜ਼ਿਲਕਾ ਵਿਚ 173, ਮੁਕਤਸਰ 'ਚ 170, ਪਠਾਨਕੋਟ 'ਚ 128, ਮਾਨਸਾ 'ਚ 117, ਰੋਪੜ 'ਚ 107 ਤੇ ਗੁਰਦਾਸਪੁਰ 'ਚ 104 ਨਵੇਂ ਮਾਮਲੇ ਸਾਹਮਣੇ ਆਏ।

ਸੂਬੇ ਵਿਚ ਐਤਵਾਰ ਨੂੰ 69733 ਲੋਕਾਂ ਨੂੰ ਟੀਕੇ ਲਾਏ ਗਏ। ਇਨ੍ਹਾਂ ਵਿਚੋਂ 63119 ਨੂੰ ਵੈਕਸੀਨ ਦੀ ਪਹਿਲੀ ਤੇ 6614 ਲੋਕਾਂ ਨੂੰ ਵੈਕਸੀਨ ਦੀ ਦੂਜੀ ਖ਼ੁਰਾਕ ਦਿੱਤੀ ਗਈ।  24 ਘੰਟਿਆਂ 'ਚ 3114 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿਤੀ।

ਲੁਧਿਆਣੇ 'ਚ ਲੱਗਾ ਲਾਕਡਾਊਨ
ਲੁਧਿਆਣੇ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦੁੱਗਰੀ ਇਲਾਕੇ ਵਿਚ ਅਰਬਨ ਅਸਟੇਟ ਫੇਜ਼ ਇਕ ਤੇ ਦੋ ਵਿਚ ਐਤਵਾਰ ਰਾਤ ਨੌਂ ਵਜੇ ਤੋਂ ਪੂਰਨ ਲਾਕਡਾਊਨ ਲਾ ਦਿਤਾ ਗਿਆ ਹੈ।  ਡੀਸੀ  ਅਨੁਸਾਰ ਇਨ੍ਹਾਂ ਇਲਾਕਿਆਂ ਵਿਚ ਕੋਰੋਨਾ ਦੇ ਮਾਮਲੇ ਅਚਾਨਕ ਵੱਧ ਗਏ ਹਨ। ਇਸ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਕੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।

Get the latest update about 18 days, check out more about true scoop, punjab, 1point & cases

Like us on Facebook or follow us on Twitter for more updates.